ਵੱਡੀ ਗਿਣਤੀ ਵਿਚ ਮਰੀਆਂ ਮੁਰਗੀਆਂ ਮਿਲਣ ਨਾਲ ਮਚਿਆ ਹੜਕੰਪ
Published : Jan 13, 2021, 12:17 am IST
Updated : Jan 13, 2021, 12:17 am IST
SHARE ARTICLE
image
image

ਵੱਡੀ ਗਿਣਤੀ ਵਿਚ ਮਰੀਆਂ ਮੁਰਗੀਆਂ ਮਿਲਣ ਨਾਲ ਮਚਿਆ ਹੜਕੰਪ

ਜ਼ਿਲ੍ਹਾ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਟੀਮ ਨੇ ਭਰੇ ਸੈਂਪਲ, ਜਾਂਚ ਸ਼ੁਰੂ

ਪਟਿਆਲਾ, 12 ਜਨਵਰੀ (ਤੇਜਿੰਦਰ ਫਤਿਹਪੁਰ): ਅੱਜ ਇਥੇ ਨਾਭਾ ਰੋਡ ’ਤੇ ਸਥਿਤ ਪਿੰਡ ਰੱਖੜਾ ਵਿਖੇ ਵੱਡੀ ਗਿਣਤੀ ਵਿਚ ਮਰੀਆਂ ਮੁਰਗੀਆਂ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਿਆ। ਬਰਡ ਫ਼ਲੂ ਦੇ ਮੱਦੇਨਜ਼ਰ ਲੋਕਾਂ ’ਚ ਹੜਕੰਪ ਮੱਚ ਗਿਆ ਅਤੇ ਲੋਕਾਂ ਨੇ ਸਬੰਧਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਸਬੰਧਤ ਵਿਭਾਗ ਨੇ ਪਹੁੰਚ ਕੇ ਸੈਂਪਲ ਭਰੇ ਜਾਂਚ ਸ਼ੁਰੂ ਕਰ ਦਿਤੀ। 
ਵਿਭਾਗ ਦੇ ਵੈਟਰਨਰੀ ਅਫ਼ਸਰ ਡਾ. ਜੀਵਨ ਕੁਮਾਰ ਗੁਪਤਾ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੱਖੜਾ ਪਿੰਡ ਕੋਲ ਕੁਝ ਮੁਰਗੀਆਂ ਮਾਰ ਕੇ ਸੁੱਟੀਆਂ ਹੋਈਆਂ ਹਨ। ਇਹ ਸੂਚਨਾ ਮਿਲਣ ਤੋਂ ਤੁਰਤ ਬਾਅਦ ਉਨ੍ਹਾਂ ਨੇ ਅਪਣੀ ਟੀਮ ਸਣੇ ਪੁੱਜ ਕੇ ਸੈਂਪਲ ਭਰੇ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਿਤ ਕਰ ਦਿਤਾ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ। ਇਲਾਕੇ ਦੇ ਲੋਕਾਂ ਨੇ ਦਸਿਆ ਕਿ ਆਸ-ਪਾਸ ਕਈ ਪੋਲਟਰੀ ਫਾਰਮ ਹਨ ਜਿਨ੍ਹਾਂ ਨੂੰ ਸ਼ੱਕ ਦੇ ਦਾਇਰੇ ਵਿਚ ਲਿਆ ਕੇ ਪੁਛਗਿਛ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement