
ਇੰਟਰਨੈਸ਼ਨਲ ਕਬੱਡੀ ਖਿਡਾਰੀ ਮਹਾਬੀਰ ਸਿੰਘ ਦਾ ਦਿਹਾਂਤ
ਕਲਾਨÏਰ, 12 ਜਨਵਰੀ (ਗੁਰਦੇਵ ਸਿੰਘ ਰਜ਼ਾਦਾ): ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਅਠਵਾਲ ਦੇ ਨਾਮਵਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਪ੍ਰਸਿੱਧ ਰੇਡਰ ਮਹਾਵੀਰ ਸਿੰਘ (28) ਦਾ ਸੋਮਵਾਰ ਨੂੰ ਸੰਖੇਪ ਬਿਮਾਰੀ ਨਾਲ ਦਿਹਾਂਤ ਹੋ ਗਿਆ | ਦਸਣਯੋਗ ਹੈ ਕਿ ਮਹਾਂਬੀਰ ਸਿੰਘ ਨੇ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਇਲਾਵਾ ਯੂਰਪ ਦੇਸ਼ਾਂ ਵਿਚ ਕਬੱਡੀ ਦੀ ਖੇਡ ਕਰ ਕੇ ਅਪਣੇ ਪਿੰਡ ਅਤੇ ਪੰਜਾਬ ਦਾ ਨਾਮ ਰÏਸ਼ਨ ਕੀਤਾ ਸੀ | ਮਹਾਂਬੀਰ ਨੇ ਪਿਛਲੇ ਦਿਨੀਂ ਯੂਐਸਏ ਕਬੱਡੀ ਦੇ ਟੂਰਨਾਮੈਂਟ ਵਿਚ ਲਗਾਤਾਰ ਸੱਤ ਰੇਡਾ ਜਿੱਤ ਪ੍ਰਾਪਤ ਕਰ ਕੇ ਮਿਸਾਲ ਕਾਇਮ ਕੀਤੀ ਸੀ | ਮਿ੍ਤਕ ਮਹਾਂਵੀਰ ਦੇ ਪਰਵਾਰਕ ਮੈਂਬਰਾਂ ਨੇ ਦਸਿਆ ਕਿ ਹੇ ਮਹਾਂਬੀਰ ਨੇ ਕੁੱਝ ਦਿਨ ਪਹਿਲਾਂ ਅਪਣੇ ਪੇਟ ਵਿਚ ਦਰਦ ਮਹਿਸੂਸ ਕੀਤਾ ਤਾਂ ਉਸ ਨੂੰ ਪੇਟ ਦੀ ਇਨਫ਼ੈਕਸ਼ਨ ਹੋਣ ਕਰ ਕੇ ਬਟਾਲਾ ਦੇ ਹਸਪਤਾਲ ਅਤੇ ਬਾਅਦ ਵਿਚ ਅÏਸਕਾਰਟ ਹਸਪਤਾਲ ਅੰਮਿ੍ਤਸਰ ਦਾਖ਼ਲ ਕਰਵਾਇਆ ਗਿਆ | ਜਿੱਥੇ ਮਹਾਂਬੀਰ ਸਿੰਘ ਦੀ ਸੋਮਵਾਰ ਨੂੰ ਮÏਤ ਹੋ ਗਈ | ਮਿ੍ਤਕ ਮਹਾਂਬੀਰ ਦੋ ਭੈਣਾਂ ਦਾ ਇਕਲÏਤਾ ਭਰਾ ਸੀ ਅਤੇ ਦੋ ਬੇਟੀਆਂ ਸੁਪ੍ਰੀਤ (8) ਅਤੇ ਸੀਰਤ (5) ਦਾ ਬਾਪ ਸੀ ਮਿ੍ਤਕ ਮਹਾਂਬੀਰ ਸਿੰਘ ਦਾ ਅੱਜ ਜੱਦੀ ਪਿੰਡ ਅਠਵਾਲ ਵਿਖੇ ਸਸਕਾਰ ਕਰ ਦਿਤਾ ਗਿਆ | ਇਸ ਮÏਕੇ ਵੱਡੀ ਗਿਣਤੀ ਵਿਚ ਕਬੱਡੀ ਪ੍ਰੇਮੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਮÏਜੂਦ ਸਨ |