
ਕਾਲੇ ਖੇਤੀ ਕਨੂੰਨਾਂ ਵਿਰੁਧ ਕਿਸਾਨ ਸਭਾ ਨੇ ਰਿਲਾਇੰਸ ਜੀਓ ਸਟੋਰ ਬੰਦ ਕਰਵਾਇਆ
ਮੁਕੇਰੀਆਂ, 12 ਜਨਵਰੀ (ਜਸਕਰਨ ਸਿੰਘ/ਹਰਕੀਰਤ ਸਿੰਘ): ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵਿੱਢੇ ਸੰਘਰਸ਼ ਤਹਿਤ ਅੱਜ ਜਿਓ ਸਟੋਰ ਮੁਕੇਰੀਆਂ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਗੁਰਦਿਆਲ ਸਿੰਘ ਕੋਟਲੀ, ਸ਼ੇਰ ਸਿੰਘ ਮੰਝਪੁਰ, ਧਿਆਨ ਸਿੰਘ ਚੰਨੀ ਚਨੌਰ ਦੀ ਸਾਂਝੀ ਅਗਵਾਈ ਵਿੱਚ ਬੰਦ ਕਰਵਾਇਆ |
ਇਸ ਮੌਕੇ ਸ਼ੇਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ, ਮਹਿੰਦਰ ਕੁਮਾਰ ਬਡੋਆਣ ਸੂਬਾਈ ਮੀਤ ਪ੍ਰਧਾਨ ਸੀ ਆਈ ਟੀ ਯੂ ਨੇ ਸੰਬੋਧਨ ਕਰਦਿਆਂ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿਤਾ | 13 ਜਨਵਰੀ 2021ਨੂੰ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਪਿੰਡ ਪਿੰਡ ਸਾੜੀਆਂ ਜਾਣਗੀਆਂ, ਸਰ ਛੋਟੂ ਰਾਮ ਨੂੰ ਵੀ ਯਾਦ ਕੀਤੀ ਜਾਵੇਗਾ ਅਤੇ ਧਰਨੇ ਤੇ ਵੀ ਕਾਪੀਆਂ ਸਾੜੀਆਂ ਜਾਣਗੀਆਂ, 18 ਜਨਵਰੀ ਨੂੰ ਕਿਸਾਨ ਇਸਤਰੀਆਂ ਦੇ ਇਕੱਠ ਕੀਤੇ ਜਾਣਗੇ | ਇਸ ਮੌਕੇ ਗੁਰਦਿਆਲ ਸਿੰਘ ਕੋਟਲੀ ਕਿਸਾਨ ਆਗੂ, ਧਿਆਨ ਸਿੰਘ ਚੰਨੀ ਚਨੌਰ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆਂ ਨੂੰ ਲਾਗੂ ਕੀਤਾ ਜਾਵੇਗਾ | ਇਸ ਮੌਕੇ ਖੇਤ ਮਜਦੂਰ ਯੂਨੀਅਨ ਦੇ ਆਗੂ ਓਮ ਪ੍ਰਕਾਸ਼ ਭੰਗਾਲਾ, ਸੁਖਦੇਵ ਸਿੰਘ ਤਲਵਾੜਾ, ਅਮਰਜੀਤ ਸਿੰਘ ਨੌਸ਼ਹਿਰਾ ਪੱਤਣ, ਅਵਤਾਰ ਸਿੰਘ ਨੌਸ਼ਹਿਰਾ ਪੱਤਣ, ਇੰਦਰਜੀਤ ਸਿੰਘ ਮਲਾਕੀ, ਰੌਕੀ, ਜਸਵਿੰਦਰ ਸਿੰਘ ਆਦਿ ਹਾਜਰ ਸਨ |
ਫੋਟੋ: ਮੁਕੇਰੀਆਂ 12-01-01