
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਉੱਚ ਅਦਾਲਤ ਦੀ ਤਜਵੀਜ਼ ਨੂੰ ਕੀਤਾ ਰੱਦ
ਕਿਹਾ, ਪ੍ਰਧਾਨ ਮੰਤਰੀ ਮੋਦੀ ਅਹੁਦੇ ਤੋਂ ਦੇਵੇ ਅਸਤੀਫ਼ਾ
ਅੰਮਿ੍ਤਸਰ, 12 ਜਨਵਰੀ (ਸੁਰਜੀਤ ਸਿੰਘ ਖਾਲਸਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਇਕ ਸਾਂਝੇ ਬਿਆਨ ਰਾਹੀਂ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਦਿੱਲੀ ਦੀ ਸਿੰਘੂ-ਕੁੰਡਲੀ ਸਰਹਦ ਉਤੇ ਪੱਕੇ ਮੋਰਚੇ ਦੇ 49ਵੇਂ ਦਿਨ ਪਹੁੰਚਣ ਉਤੇ ਵਿਸ਼ਾਲ ਇਕਠ ਕੀਤਾ ਗਿਆ | ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੇਸ਼ ਦੀ ਉੱਚ ਅਦਾਲਤ ਖੇਤੀ ਕਾਨੂੰਨਾਂ ਸਬੰਧੀ ਹੋਈ ਸੁਣਵਾਈ ਵਿਚ ਖੇਤੀ ਕਨੂੰਨਾਂ ਦੇ ਹੱਲ ਲਈ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਵਿਚ ਕਮੇਟੀ ਦਾ ਗਠਨ ਕਰਨ ਅਤੇ ਉਨ੍ਹਾਂ ਚਿਰ ਤਕ ਕਨੂੰਨ ਦੇ ਲਾਗੂ ਹੋਣ ਉਤੇ ਰੋਕ ਲਗਾਉਣ ਦੀ ਤਜਵੀਜ ਨੂੰ ਰੱਦ ਕਰ ਦਿਤਾ ਗਿਆ ਹੈ |
ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰ ਨਰਿੰਦਰ ਮੋਦੀ ਕਿਸਾਨ ਦੇ ਅੰਦਲਨ ਨੂੰ ਠੀਕ ਤਰੀਕੇ ਦੇ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਕਾਰਨ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਕਿਸਾਨਾਂ ਪਾਸੋਂ ਮੁਆਫ਼ੀ ਮੰਗਣ ਕਿਉਾਕਿ ਉੱਚ ਅਦਾਲਤ ਨੇ ਸੁਣਵਾਈ ਦੌਰਾਨ ਕੇਂਦਰ ਸਰਕਾਰ ਪ੍ਰਤੀ ਬੜੀਆਂ ਤਲਖ ਟਿਪਣੀਆਂ ਕੀਤੀਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾਂ ਦੀ ਖਟਰ ਸਰਕਾਰ ਵਲੋਂ ਕਿਸਾਨ ਆਗੂ ਗੁਰਨਾਮ ਸਿੰਘ ਚੂੜਨੀ ਅਤੇ 71 ਹੋਰ ਕਿਸਾਨ ਆਗੂਆਂ ਸਮੇਤ 900 ਕਿਸਾਨਾਂ ਉਤੇ ਕੀਤੇ ਗਏ |
ਦਰਜ ਪਰਚੇ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਨੂੰ ਸਖ਼ਤ ਚਿਤਾਵਨੀ ਦਿਤੀ ਆਗੂਆਂ ਨੇ ਕਿਹਾ ਕਿ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਸਬੰਧੀ ਜ਼ੋਰਦਾਰ ਤਿਆimageਰੀਆਂ ਕੀਤੀਆਂ ਜਾ ਰਹੀਆਂ ਹਨ | ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸੰਭਾਵੀ ਟਕਰਾਉ ਦੀ ਜ਼ਿੰਮੇਵਾਰ ਕੇਂਦਰ ਦੀ ਸਰਕਾਰ ਹੋਵੇਗੀ, ਕਿਉਾਕਿ ਕਿਸਾਨ ਅੰਦੋਲਨ ਪਹਿਲੇ ਦਿਨ ਤੋਂ ਹੀ ਸ਼ਾਂਤਮਈ ਚਲ ਰਿਹਾ ਹੈ ਅਤੇ ਅੱਗੇ ਤੋਂ ਵੀ ਸ਼ਾਤਮਈ ਹੀ ਚਲਦਾ ਰਹੇਗਾ |
SUR•9T S9N78 K81LS1 12 •1N 05 1SR