
ਕਿਸਾਨੀ ਸੰਘਰਸ਼ ਦੌਰਾਨ ਫਿਰ ਵਿਗੜੇ ਭਾਜਪਾ ਆਗੂ ਦੇ ਬੋਲ, ਕਿਹਾ
'ਬੰਦ ਹੋਣਾ ਚਾਹੀਦੈ ਇਹ ਡਰਾਮਾ'
ਨਵੀਂ ਦਿੱਲੀ, 12 ਜਨਵਰੀ : ਖੇਤੀ ਕਾਨੂੰਨਾਂ 'ਤੇ ਜਾਰੀ ਵਿਵਾਦ ਦੌਰਾਨ ਸਿਆਸੀ ਆਗੂਆਂ ਦੀਆਂ ਬਿਆਨਬਾਜ਼ੀਆਂ ਜਾਰੀ ਹਨ | ਇਸ ਦੇ ਚਲਦਿਆਂ ਕਈ ਆਗੂ ਵਿਵਾਦਤ ਬਿਆਨ ਜ਼ਰੀਏ ਕਿਸਾਨੀ ਸੰਘਰਸ਼ 'ਤੇ ਹਮਲਾ ਬੋਲ ਰਹੇ ਹਨ | ਭਾਜਪਾ ਸੰਸਦ ਮੈਂਬਰ ਐਸ ਮੁਨੀਸਵਾਮੀ ਨੇ ਵੀ ਕਿਸਾਨਾਂ ਨੂੰ ਲੈ ਕੇ ਹਾਲ ਹੀ ਵਿਚ ਵਿਵਾਦਤ ਬਿਆਨ ਦਿਤਾ ਹੈ | ਉਨ੍ਹਾਂ ਕਿਹਾ ਕਿ ਇਹ ਵਿਚੌਲੀਏ ਹਨ ਜਾਂ ਫ਼ਰਜ਼ੀ ਕਿਸਾਨ | ਇਹ ਪਿਜ਼ਾ, ਬਰਗਰ ਅਤੇ ਕੇਐਫਸੀ ਦਾ ਖਾਣਾ ਖਾ ਰਹੇ ਹਨ | ਇਥੇ ਉਨ੍ਹਾਂ ਨੇ ਜਿਮ ਬਣਾਇਆ ਹੈ, ਹੁਣ ਇਹ ਡਰਾਮਾ ਬੰਦ ਹੋਣਾ ਚਾਹੀਦਾ ਹੈ | ਕਰਨਾਟਕਾ ਦੇ ਕੋਲਾਰ ਤੋਂ ਭਾਜਪਾ ਸੰਸਦ ਮੈਂਬਰ ਮੁਨੀਸਵਾਮੀ ਕਿਸਾਨਾਂ ਵਿਰੁਧ ਗ਼ਲਤ ਬਿਆਨ ਦੇਣ ਵਾਲੇ ਪਹਿਲੇ ਨੇਤਾ ਨਹੀਂ ਹਨ | ਇਸ ਤੋਂ ਪਹਿਲਾਂ ਵੀ ਕਈ ਭਾਜਪਾ ਆਗੂ ਕਿਸਾਨੀ ਅੰਦੋਲਨ ਨੂੰ ਲੈ ਕੇ ਬਿਆਨ ਦੇ ਚੁੱਕੇ ਹਨ | ਇਨ੍ਹਾਂ ਨੇਤਾਵਾਂ ਦਾ ਦੇਸ਼ ਭਰ ਵਿਚ ਵਿਰੋਧ ਵੀ ਕੀਤਾ ਜਾ ਰਿਹਾ ਹੈ | (ਏਜੰਸੀ)