
ਕਾਰ ਹਾਦਸੇ ਵਿਚ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਗੰਭੀਰ ਰੂਪ ਨਾਲ ਜ਼ਖ਼ਮੀ
ਪਤਨੀ ਅਤੇ ਸਹਿਯੋਗੀ ਦੀ ਹਾਦਸੇ ਵਿਚ ਮੌਤ
ਬੇਂਗਲੁਰੂ, 12 ਜਨਵਰੀ : ਕੇਂਦਰੀ ਮੰਤਰੀ ਤੇ ਗੋਆ ਦੇ ਸਾਂਸਦ ਸ੍ਰੀਪਦ ਨਾਇਕ ਤੇ ਉਨ੍ਹਾਂ ਦੀ ਪਤਨੀ ਕਰਨਾਟਕ ਵਿਚ ਸੋਮਵਾਰ ਰਾਤ ਨੂੰ ਗੰਭੀਰ ਰੂਪ ਨਾਲ ਕਾਰ ਦੁਰਘਟਨਾ ਦੇ ਸ਼ਿਕਾਰ ਹੋ ਗਏ | ਇਸ ਵਿਚ ਉਨ੍ਹਾਂ ਦੀ ਪਤਨੀ ਵਿਜਯਾ ਨਾਇਕ ਤੇ ਸਹਿਯੋਗੀ ਦੀ ਮੌਤ ਹੋ ਗਈ | ਉਨ੍ਹਾਂ ਦੀ ਕਾਰ ਉੱਤਰਾ ਕੰਨੜ ਦੇ ਅੰਕੋਲਾ ਤਾਲੁਕ ਵਿਚ ਇਕ ਪਿੰਡ ਕੋਲ ਦੁਰਘਟਨਾ ਦਾ ਸ਼ਿਕਾਰ ਹੋ ਗਈ | ਜਦੋਂ ਇਹ ਘਟਨਾ ਘਟੀ, ਉਸ ਸਮੇਂ ਉਹ ਯੇਲਾਪੁਰ ਤੋਂ ਗੋਕਰਨ ਦੇ ਰੂਟ 'ਤੇ ਸਨ | ਕਰਨਾਟਕ ਦੇ ਮੁੱਖ ਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਕੇਂਦਰੀ ਮੰਤਰੀ ਸ੍ਰੀਪਦ ਨਾਈਕ ਦੀ ਪਤਨੀ ਵਿਜਯਾ ਨਾਇਕ ਦੇ ਦੇਹਾਂਤ 'ਤੇ ਸ਼ੋਕ ਪ੍ਰਗਟ ਕੀਤਾ | ਸ੍ਰੀਪਦ ਨਾਇਕ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਸ੍ਰੀਪਦ ਨਾਇਕ ਨੂੰ ਗੋਆ ਦੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ |
image