
ਗੁਣਾਕਸ਼ੀ ਤੋਂ ਜਿੱਥੇ ਪੂਰਾ ਪ੍ਰਵਾਰ ਖੁਸ਼ ਹੈ, ਉੱਥੇ ਹੀ ਸ਼ਹਿਰ ਵਾਸੀਆਂ ਵਲੋਂ ਵੀ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ।
ਟਾਂਡਾ ਉੜਮੁੜ (ਬਾਜਵਾ) : ਟਾਂਡਾ ਦੀ 3 ਸਾਲਾ ਗੁਣਾਕਸ਼ੀ ਅਗਨੀਹੋਤਰੀ ਨੇ ਅਜੇ ਸਕੂਲ ਜਾਣਾ ਸ਼ੁਰੂ ਨਹੀਂ ਕੀਤਾ ਪਰ ਉਸ ਨੇ ਪਹਿਲਾਂ ਹੀ ਅਜਿਹਾ ਮੁਕਾਮ ਹਾਸਲ ਕੀਤਾ ਹੈ, ਜਿਸ ਨਾਲ ਉਸਦਾ ਪਰਿਵਾਰ ਉਸ ’ਤੇ ਫ਼ਖਰ ਕਰ ਰਿਹਾ ਹੈ। ਉਸ ਨੂੰ ਗਿਆਨ ਅਤੇ ਜਾਣਕਾਰੀ ਦੀ ਪਰਖ ਕਰ ਕੇ ਇੰਡੀਆ ਬੁੱਕ ਆਫ਼ ਰਿਕਾਰਡਜ਼ ਤੋਂ ਪ੍ਰਸ਼ੰਸਾ ਸਨਮਾਨ ਮਿਲਿਆ ਹੈ। ਇਹ ਪ੍ਰਾਪਤੀ ਕਰ ਕੇ ਟਾਂਡਾ ਦਾ ਨਾਂ ਰੋਸ਼ਨ ਕਰਨ ਵਾਲੀ ਵਿਸ਼ਾਲ ਚੰਦਰ ਅਗਨੀਹੋਤਰੀ ਅਤੇ ਵਿਸ਼ਾਲੀ ਅਗਨੀਹੋਤਰੀ ਦੀ ਹੋਣਹਾਰ ਧੀ ਗੁਣਾਕਸ਼ੀ ਸਿੱਖਣ ਦੀ ਅਦਭੁਤ ਸਮਰੱਥਾ ਰਖਦੀ ਹੈ।
Gunakshi agnihotri.
ਗੁਣਾਕਸ਼ੀ ਤੋਂ ਜਿੱਥੇ ਪੂਰਾ ਪ੍ਰਵਾਰ ਖੁਸ਼ ਹੈ, ਉੱਥੇ ਹੀ ਸ਼ਹਿਰ ਵਾਸੀਆਂ ਵਲੋਂ ਵੀ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਹੁਣ ਉਹ ਤਿੰਨ ਸਾਲ ਦੀ ਹੈ ਅਤੇ ਜਦੋਂ ਉਸਨੇ ਇੰਡੀਆ ਬੁੱਕ ਆਫ਼ ਰਿਕਾਰਡ ਨੂੰ ਇਕ ਵੀਡੀਉ ਭੇਜੀ ਜਿਸ ਵਿਚ 100 ਦੇ ਕਰੀਬ ਸਵਾਲਾਂ ਦੇ ਜਵਾਬ ਦਿਤੇ ਗਏ ਅਤੇ ਉਸਦੇ ਗਿਆਨ ਨੂੰ ਦਿਖਾਇਆ ਗਿਆ, ਉਸ ਸਮੇਂ ਉਸਦੀ ਉਮਰ ਸਿਰਫ਼ ਢਾਈ ਸਾਲ ਸੀ।