ਫ਼ਿਰੋਜ਼ਪੁਰ ਪੁਲਿਸ ਨੇ ਅਗ਼ਵਾ ਹੋਏ ਬੱਚੇ ਨੂੰ ਕੁੱਝ ਹੀ ਘੰਟਿਆਂ ਵਿਚ ਕੀਤਾ ਬਰਾਮਦ
Published : Jan 13, 2022, 12:03 am IST
Updated : Jan 13, 2022, 12:03 am IST
SHARE ARTICLE
image
image

ਫ਼ਿਰੋਜ਼ਪੁਰ ਪੁਲਿਸ ਨੇ ਅਗ਼ਵਾ ਹੋਏ ਬੱਚੇ ਨੂੰ ਕੁੱਝ ਹੀ ਘੰਟਿਆਂ ਵਿਚ ਕੀਤਾ ਬਰਾਮਦ

ਫ਼ਿਰੋਜ਼ਪੁਰ, 12 ਜਨਵਰੀ (ਪ੍ਰੇਮਨਾਥ ਸ਼ਰਮਾ) : ਫ਼ਿਰੋਜ਼ਪੁਰ ਪੁਲਿਸ ਨੇ ਅਗ਼ਵਾ ਹੋਏ ਇਕ ਬੱਚੇ ਨੂੰ ਕੁੱਝ  ਹੀ ਘੰਟਿਆਂ ਵਿਚ ਬਰਾਮਦ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦਸਿਆ ਕਿ ਸੰਜੂ ਸ਼ਰਮਾ ਪਤਨੀ ਕੁਲਦੀਪ ਕੋਸ਼ਿਕ ਵਾਸੀ ਮਕਾਨ ਨੰਬਰ 1916 ਬੇਦੀ ਕਾਲੋਨੀ, ਫ਼ੇਜ਼-1 ਫ਼ਿਰੋਜ਼ਪੁਰ ਸ਼ਹਿਰ ਦੇ ਬਿਆਨਾਂ ’ਤੇ ਮੁਕੱਦਮਾ ਨੰਬਰ ਮਿਤੀ 12 ਜਨਵਰੀ 2022 ਅ/ਧ 364 ਵਾਧਾ ਜੁਰਮ ਆਰਮਜ਼ ਅਸਲਾ ਐਕਟ, ਥਾਣਾ ਸਿਟੀ ਫਿਰੋਜਪੁਰ ਦਰਜ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਮਿਤੀ 11 ਜਨਵਰੀ 2022 ਨੂੰ ਉਸ ਦਾ ਲੜਕਾ ਦੇਵ ਵੀਰਮ ਹਰ ਰੋਜ਼ ਦੀ ਤਰ੍ਹਾਂ ਅਪਣੀ ਐਕਟਿਵਾ ਨੰਬਰ ਪੀਬੀ 05 ਏਐੱਨ 9228 ’ਤੇ ਗਲੀ ਨੰਬਰ 9, ਫਿਰੋਜ਼ਪੁਰ ਕੈਂਟ ਵਿਖੇ ਟਿਊਸ਼ਨ ਪੜ੍ਹਨ ਗਿਆ ਸੀ, ਜੋ ਸਮੇਂ ਸਿਰ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਮੋਬਾਈਲ ਫ਼ੋਨ ਵੀ ਬੰਦ ਆ ਰਿਹਾ ਸੀ ਤਾਂ ਕਰੀਬ ਸ਼ਾਮ ਕਰੀਬ 7.28 ’ਤੇ ਉਸ ਦੇ ਮੋਬਾਇਲ ਨੰਬਰ 94649-39359 ’ਤੇ +1 (662) 734-3586 ਤੋਂ ਵਟਸਐੱਪ ਰਾਹੀਂ ਇਕ ਵੀਡੀਉ ਮੈਸੇਜ ਅਤੇ 2 ਆਡੀਉ ਮੈਸੇਜ ਆਏ। ਵੀਡੀਉ ਮੈਸੇਜ ਵਿਚ ਉਸ ਦਾ ਲੜਕਾ ਕਹਿ ਰਿਹਾ ਸੀ ਕਿ ਉਸ ਨੂੰ ਅਗ਼ਵਾ ਕਰ ਲਿਆ ਹੈ, ਇਨ੍ਹਾਂ ਵਿਅਕਤੀਆਂ ਪਾਸ ਬੰਦੂਕ ਵੀ ਹੈ ਅਤੇ ਪੈਸਿਆਂ ਦੀ ਮੰਗ ਕਰ ਰਹੇ ਹਨ। ਇਸ ਤੋਂ ਬਾਅਦ ਉਸ ਨੂੰ ਵਟਸਐੱਪ ਕਾਲ ਆਈ ਕਿ ਜੇਕਰ ਉਸ ਨੂੰ ਲੜਕਾ ਚਾਹੀਦਾ ਹੈ ਤਾਂ 5 ਲੱਖ ਰੁਪਏ ਦਾ ਇੰਤਜਾਮ ਕਰ ਲਉ ਨਹੀਂ ਤਾਂ ਉਹ ਲੜਕੇ ਨੂੰ ਮਾਰ ਦੇਣਗੇ। 
ਜ਼ਿਲ੍ਹਾ ਪੁਲਿਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਹਾਸਲ ਹੋਈ ਜਦੋਂ ਇਸ ਟੀਮ ਵਲੋਂ ਕੁੱਝ ਸਮੇਂ ਵਿਚ ਹੀ ਟੈਕਨੀਕਲ ਸਹਾਇਤਾ ਅਤੇ ਖੁਫ਼ੀਆ ਸੋਰਸਾਂ ਰਾਹੀਂ ਦੋਸ਼ੀਆਂ ਨੂੰ ਟਰੇਸ ਕਰ ਕੇ ਚੁੰਗੀ ਨੰਬਰ 7 ਤੋਂ 100 ਮੀਟਰ ਅੱਗੇ ਜ਼ੀਰਾ ਰੋਡ ਤੋਂ ਕਰਨ ਪੁੱਤਰ ਸੁਮਿਤ ਵਾਸੀ ਬਸਤੀ ਸ਼ੇਖਾਂ ਵਾਲੀ ਹਾਲ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ, ਰਾਜ ਸਿੰਘ ਉਰਫ਼ ਰੋਹਿਤ ਪੁੱਤਰ ਸੁਖਦੇਵ ਸਿੰਘ ਵਾਸੀ ਬਸਤੀ ਬਾਗ ਵਾਲੀ, ਫ਼ਿਰੋਜ਼ਪੁਰ ਸ਼ਹਿਰ ਨੂੰ ਮੋਟਰਸਾਈਕਲ ’ਤੇ ਜਾਂਦਿਆਂ ਨੂੰ ਕਾਬੂ ਕਰ ਕੇ, ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਪਿੰਡ ਡੂੰਮਣੀ ਵਾਲਾ ਵਿਚ ਬਥੇ ਕੱਚੇ ਕੋਠੇ (ਪਸ਼ੂਆਂ ਦਾ ਵਾੜਾ) ਵਿਚੋਂ ਦੋਸ਼ੀ ਅਮਰਜੀਤ ਸਿੰਘ ਪੁੱਤਰ ਭਿਖਾਰੀ ਲਾਲ ਵਾਸੀ ਡੂੰਮਣੀ ਵਾਲਾ ਥਾਣਾ ਕੁੱਲਗੜ੍ਹੀ ਤੋਂ ਅਗ਼ਵਾ ਬੱਚੇ ਦੇਵ ਵੀਰਮ ਨੂੰ ਬਰਾਮਦ ਕੀਤਾ ਅਤੇ ਮੌਕੇ ਤੋਂ ਇਕ ਦੋਸ਼ੀ ਅਕਾਸ਼ ਉਰਫ਼ ਜਾਨੀ ਪੁੱਤਰ ਜੱਗਾ ਵਾਸੀ ਪਿੰਡ ਆਸਲ ਹਾਲ ਬਸਤੀ ਗੋਲਬਾਗ ਫ਼ਿਰੋਜ਼ਪੁਰ ਭੱਜਣ ਵਿਚ ਕਾਮਯਾਬ ਹੋ ਗਿਆ। 
ਗ੍ਰਿਫ਼ਤਾਰ ਦੋਸ਼ੀਆਂ ਦੇ ਕਬਜ਼ੇ ਵਿਚੋਂ 1 ਪਿਸਟਲ 32 ਬੋਰ ਸਮੇਤ 2 ਕਾਰਤੂਸ, 1 ਪਿਸਟਲ 315 ਬੋਰ ਦੇਸੀ ਸਮੇਤ 2 ਕਾਰਤੂਸ, 1 ਮੋਟਰਸਾਈਕਲ ਡੀਲਕਸ ਬਿਨ੍ਹਾ ਨੰਬਰੀ, ਅਗਵਾ ਹੋਏ ਬੱਚੇ ਦੀ ਐਕਟਿਵਾ, 3 ਮੋਬਾਇਲ 2 ਓਪੋ ਅਤੇ 1 ਸੈਮਸੰਗ ਕੰਪਨੀ ਬਰਾਮਦ ਕੀਤੇ ਗਏ। ਦੋਸ਼ੀ ਜਾਨੀ ਉਰਫ ਅਕਾਸ਼ ਪੁੱਤਰ ਜੱਗਾ ਦੀ ਗ੍ਰਿਫਤਾਰੀ ਬਾਕੀ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਗ੍ਰਿਫਤਾਰ ਹੋ ਚੁੱਕੇ ਦੋਸ਼ੀਆਂ ਨੇ ਮੁੱਢਲੀ ਪੁੱਛਗਿੱਛ ਵਿਚ ਦੋਸ਼ੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਵਾਰਦਾਤ ਵੱਖ ਵੱਖ ਫਿਲਮਾਂ ਵਿਚ ਹੋਈਆਂ ਘਟਨਾਵਾਂ ਤੋਂ ਪ੍ਰਭਾਵਤ ਹੋ ਕੇ ਕੀਤੀ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਕ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। 
ਫੋਟੋ ਫਾਈਲ: 12 ਐੱਫਜੈੱਡਆਰ 05
ਕੈਪਸ਼ਨ: ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਅਗਵਾ ਹੋਇਆ ਬੱਚਾ ਦੇਵ ਵੀਰਮ।
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement