8ਵੀ ਫੇਲ੍ਹ ਨੌਜਵਾਨ ਨੇ ਲਗਾਇਆ ਜੁਗਾੜ, ਛਾਪ ਦਿੱਤੀ ਲੱਖਾਂ ਰੁਪਏ ਦੀ ਜਾਅਲੀ ਕਰੰਸੀ

By : KOMALJEET

Published : Jan 13, 2023, 3:49 pm IST
Updated : Jan 13, 2023, 4:10 pm IST
SHARE ARTICLE
Punjab News
Punjab News

ਪੁਲਿਸ ਨੇ ਬਲਦੇਵ ਸਿੰਘ ਨੂੰ ਕੀਤਾ ਕਾਬੂ

ਪ੍ਰਿੰਟਰ, ਸਿਆਹੀ, ਕਾਗ਼ਜ਼ ਅਤੇ ਕਰੀਬ 2 ਲੱਖ ਰੁਪਏ ਹੋਏ ਬਰਾਮਦ

ਗੁਰਦਾਸਪੁਰ (ਅਵਤਾਰ ਸਿੰਘ) : ਸ਼ੋਸ਼ਲ ਮੀਡੀਆ ਦੀ ਵਰਤੋਂ ਕਰ ਕਈ ਲੋਕ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ ਪਰ ਕਈ ਲੋਕ ਸ਼ੋਸ਼ਲ ਮੀਡੀਆ ਦੀ ਗ਼ਲਤ ਵਰਤੋਂ ਕਰ ਜਲਦ ਅਮੀਰ ਹੋਣਾ ਚਾਹੁੰਦੇ ਹਨ ਅਤੇ ਗ਼ਲਤ ਰਸਤੇ ਤੁਰ ਆਪਣੀ ਜ਼ਿੰਦਗੀ ਬਰਾਬਰ ਕਰ ਬੈਠਦੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਇਕ 8ਵੀ ਫੇਲ੍ਹ ਨੌਜਵਾਨ ਨੇ ਸੋਸ਼ਲ ਮੀਡੀਆ ਤੋਂ ਨੋਟ ਬਣਾਉਣ ਦਾ ਤਰੀਕਾ ਸਿੱਖ 2 ਲੱਖ ਰੁਪਏ ਦੇ ਕਰੀਬ ਨਕਲੀ ਕਰੰਸੀ ਛਾਪ ਦਿੱਤੀ। ਮੁੱਖਬਰ ਖ਼ਾਸ ਦੀ ਇਤਲਾਹ 'ਤੇ ਨਾਕੇਬੰਦੀ ਦੌਰਾਨ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਸੁਖਪਾਲ ਨੇ ਦੱਸਿਆ ਕਿ ਸੀਆਈਏ ਸਟਾਫ਼ ਗੁਰਦਾਸਪੁਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਧਾਰੀਵਾਲ ਪਸਨਾ ਵੱਲ ਵਿਖੇ ਨਾਕੇਬੰਦੀ ਦੌਰਾਨ ਇਕ 8ਵੀ ਕਲਾਸ ਫੇਲ੍ਹ ਵਿਆਕਤੀ ਬਲਦੇਵ ਸਿੰਘ ਉਰਫ ਦੇਬਾ ਪੁੱਤਰ ਬੀਰ ਸਿੰਘ ਨੂੰ ਨਾਕੇ 'ਤੇ ਰੋਕ ਜਦ ਤਲਾਸ਼ੀ ਲਈ ਤਾਂ ਇਸ ਦੀ ਜੇਬ ਵਿੱਚੋਂ 2 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਨੋਟ ਛਾਪਣ ਦਾ ਸਮਾਨ ਬ੍ਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗਿਰਫ਼ਤਾਰ ਕਰ ਉਸ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਹਨਾਂ ਦਸਿਆ ਕਿ ਜਦ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਤਾਂ 194,300/- ਰੁਪਏ ਜਾਅਲੀ ਭਾਰਤੀ ਕਰੰਸੀ, ਜਾਅਲੀ ਇੱਕ ਪ੍ਰਿੰਟਰ, 4 ਸਿਆਹੀ, ਇੱਕ ਟੇਪ, ਚਿੱਟੇ ਕਾਗ਼ਜ਼ਾਤ ਸਮੇਤ ਕੱਟੇ ਕਾਗ਼ਜ਼, ਇੱਕ ਕੈਚੀ ਲੋਹਾ, ਇੱਕ ਫੁੱਟਾ ਲੋਹਾ, ਇੱਕ ਪੁਰਾਣਾ ਗੱਤਾ ਅਤੇ ਇੱਕ ਕਟਰ ਬਰਾਮਦ ਕੀਤਾ ਗਿਆ। ਉਹਨਾਂ ਦਸਿਆ ਕਿ 100  ਦੇ 298 ਨੋਟ ਕੁੱਲ 29,800 ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ਕਰਨ ਤੇ ਦੋਸ਼ੀ ਦੇ ਘਰੋਂ 500 ਦੇ 37 ਨੋਟ ਰਕਮ 18,500/ਰੁਪਏ, 2000 ਦੇ 73 ਨੋਟ ਰਕਮ 1,46,000/ਰੁਪਏ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM

Punjab Weather Update : ਬੱਚਿਆਂ ਦੀ ਜਾਨ ਲੈ ਸਕਦੀਆਂ ਨੇ ਗਰਮ ਹਵਾਵਾਂ, ਡਾਕਟਰ ਨੇ ਦੱਸਿਆ ਬਚਾਅ !

19 May 2024 5:13 PM

Spokesman Live || Sidhi Gaal || Public Review Elections 2024

19 May 2024 4:41 PM

ਰੈਲੀ ਦੌਰਾਨ Karamjit Anmol ਕਰ ਗਏ ਵੱਡਾ ਦਾਅਵਾ Anmol ਦਾ ਸਾਥ ਦੇਣ ਲਈ ਪਹੁੰਚੇ ਵੱਡੇ ਪੰਜਾਬੀ ਕਲਾਕਾਰ.......

19 May 2024 4:26 PM

ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕੌਣ ਮਾਰੇਗਾ ਬਾਜ਼ੀ? ਕਿਹੜੇ ਉਮੀਦਵਾਰ ਦਾ ਪਲੜਾ ਭਾਰੀ?ਕੀ ਕਾਂਗਰਸ ਬਚਾਅ ਸਕੇਗੀ ਆਪਣਾ ਕਿਲ੍ਹ

19 May 2024 1:18 PM
Advertisement