ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ 2015 ਤੋਂ ਮਰਨ ਵਰਤ 'ਤੇ ਬੈਠੇ ਬਾਪੂ ਸੂਰਤ ਸਿੰਘ ਨੇ ਖ਼ਤਮ ਕੀਤਾ ਵਰਤ 
Published : Jan 13, 2023, 7:00 pm IST
Updated : Jan 13, 2023, 7:00 pm IST
SHARE ARTICLE
 Bapu Surat Singh, who was on a fast to death since January 16, 2015
Bapu Surat Singh, who was on a fast to death since January 16, 2015

ਹੁਣ ਬਾਪੂ ਸੂਰਤ ਸਿੰਘ ਨੇ ਕੌਮੀ ਇਨਸਾਫ਼ ਮੋਰਚਾ ਵਿਚ ਜਾਣ ਦਾ ਮਨ ਬਣਾਇਆ ਹੈ

 

ਅੰਮ੍ਰਿਤਸਰ - ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 16 ਜਨਵਰੀ 2015 ਤੋਂ ਮਰਨ ਵਰਤ ਉਤੇ ਬੈਠੇ ਬਾਪੂ ਸੂਰਤ ਸਿੰਘ ਨੇ ਆਪਣਾ ਮਰਨ ਵਰਤ ਖ਼ਤਮ ਕਰ ਦਿੱਤਾ ਹੈ। ਬਾਪੂ ਸੂਰਤ ਸਿੰਘ ਉਮਰ ਕੈਦ ਦੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿੰਡ ਹਸਨਪੁਰ ਲੁਧਿਆਣਾ ਵਿਖੇ ਮਰਨ ਵਰਤ ਉਤੇ ਬੈਠਾ ਸਨ। ਮੋਰਚੇ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਇਹ ਬੰਦੀ ਸਿੱਖ ਸਰਕਾਰ ਤੇ ਸੁਰੱਖਿਆ ਏਜੰਸੀਆਂ ਵਲੋਂ "ਅਮਨ ਕਨੂੰਨ" ਦੇ ਹਵਾਲੇ ਨਾਲ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹਾਂ ਵਿਚ ਰੱਖੇ ਗਏ ਹਨ।

9 ਬੰਦੀ ਸਿੱਖ ਕਈ ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ। ਹੁਣ  ਇਨ੍ਹਾਂ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਰਗਾੜ੍ਹੀ ਮੋਰਚੇ ਦਾ ਇਨਸਾਫ਼ ਲੈਣ ਲਈ 7 ਜਨਵਰੀ ਤੋਂ ਚੰਡੀਗੜ੍ਹ-ਮੋਹਾਲੀ ਦੀ ਹੱਦ ਉਤੇ ਪੱਕਾ "ਕੌਮੀ ਇਨਸਾਫ਼ ਮੋਰਚਾ " ਲਗਾ ਦਿੱਤਾ ਗਿਆ ਹੈ। ਬਾਪੂ ਸੂਰਤ ਸਿੰਘ ਨੂੰ ਸਾਲ 2015 ਵਿਚ ਹੀ ਸਿਹਤ ਵਿਚ ਵਿਗਾੜ ਆਉਣ ਤੇ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਵਿਚ ਡਾਕਟਰਾਂ ਅਤੇ ਪੁਲਸ ਦੀ ਨਿਗਰਾਨੀ ਵਿਚ ਲਗਭਗ ਪਿਛਲੇ 8 ਸਾਲਾਂ ਤੋਂ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਨੂੰ ਤਰਲ ਭੋਜਨ ਅਤੇ ਦਵਾਈਆਂ ਨੱਕ ਨਾਲੀ ਰਾਹੀਂ ਦਿੱਤੀਆਂ ਜਾ ਰਹੀਆਂ ਹਨ । 13 ਜਨਵਰੀ ਨੂੰ ਅੱਜ ਬਾਪੂ ਸੂਰਤ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਆਦੇਸ਼ ਉਤੇ ਚੰਡੀਗੜ੍ਹ ਮੋਰਚੇ ਦੀ ਹਮਾਇਤ ਵਿਚ ਮਰਨ ਵਰਤ ਛੱਡ ਦਿੱਤਾ ਹੈ ਅਤੇ ਮੋਰਚੇ ਵਿਚ ਜਾਣ ਦੀ ਇੱਛਾ ਜ਼ਾਹਿਰ ਕੀਤੀ। ਪੁਲਿਸ ਪ੍ਰਸ਼ਾਸਨ ਅਤੇ ਡਾਕਟਰਾਂ ਦੀ ਸਲਾਹ ਉਤੇ ਅਜੇ ਉਹ ਹਸਪਤਾਲ ਵਿਚ ਹੀ ਰਹਿਣਗੇ। ਅੱਜ ਸੰਗਤਾਂ ਨੂੰ ਪੰਜਾਬ ਪੁਲਿਸ ਵਲੋਂ ਹਸਪਤਾਲ ਵਿਚ ਦਾਖਲ ਹੋਣ ਤੋਂ ਰੋਕਿਆ ਗਿਆ। ਮੋਰਚਾ ਮੈਬਰਾਂ ਨੇ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ। ਫਿਰ ਮੋਬਾਈਲ ਫੋਨ ਨਾਲ ਲਿਜਾਣ ਤੋਂ ਮਨਾਂ ਕੀਤਾ ਗਿਆ ਅਤੇ ਬਾਪੂ ਸੂਰਤ ਸਿੰਘ ਜੀ ਦੇ ਬੋਲ ਰਿਕਾਰਡ ਨਹੀਂ ਕਰਨ ਦਿੱਤੇ ਗਏ। ਇਹ ਜਾਣਕਾਰੀ ਪ੍ਰੈਸ ਕਮੇਟੀ ਦੇ ਮੈਂਬਰ ਬਲਵਿੰਦਰ ਸਿੰਘ ਅਤੇ ਦਿਲ ਸ਼ੇਰ ਸਿੰਘ ਵਲੋਂ ਦਿੱਤੀ ਗਈ ਹੈ। 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement