
160 ਪ੍ਰਜਾਤੀਆਂ ਦੇ ਪੰਛੀਆਂ ਨੂੰ ਦੇਖਣ ਲਈ ਆਉਂਦੇ ਨੇ ਸੈਂਕੜੇ ਸੈਲਾਨੀ
ਮੋਹਾਲੀ : ਸਰਦੀ ਦਾ ਮੌਸਮ ਸ਼ੁਰੂ ਹੋਣ ਕਾਰਨ ਹਰੀਕੇ ਵੈਟਲੈਂਡ ਵਿੱਚ ਪਰਵਾਸੀ ਪੰਛੀਆਂ ਦੀ ਧੂਮ ਮਚਦੀ ਨਜ਼ਰ ਆ ਰਹੀ ਹੈ, ਜਿਸ ਨੂੰ ਦੇਖਣ ਲਈ ਸੈਲਾਨੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਸਾਇਬੇਰੀਅਨ, ਯੂਰੇਸ਼ੀਅਨ ਕਬੂਤਰ, ਬਲੈਕ ਹਦੀਦ, ਬਾਰ ਹਦੀਦ ਗੀਜ਼, ਗ੍ਰੇਲੇਗਜ਼, ਰੂਡੀ ਸ਼ੈੱਲ ਡਕ, ਕਾਮਨ ਸ਼ੈੱਲ ਡਕ, ਡਕਸ, ਸਪੂਨ ਬਿਲਡ, ਓਪਨ ਬਿਲ ਸਟੋਰਰ, ਪਰਪਲ ਹੇਰਿਨ, ਗ੍ਰੇ ਹੇਰਿਨ, ਸਾਵਲਕਰ, ਪਿੰਟੇਲ, ਗੜਵਾਲ, ਵਿਜ਼ਨ, ਰਿਵਰ ਟਰਨ, ਬਲੈਕ ਕੂਟ, ਸਟੋਰਿਕ, ਗ੍ਰੇਟ ਈਗ੍ਰੇਟ, ਰਿਵਰਟਨ, ਕਸਟਾਰਡ ਪੋਰਡ, ਕਾਮਨ ਪੋਚਡ, ਟਫਟ ਪੋਚਡ ਸਮੇਤ 160 ਕਿਸਮਾਂ ਦੇ ਪੰਛੀਆਂ ਨੂੰ ਝੀਲ ਅਤੇ ਕਈ ਵਾਰ ਬਿਆਸ ਦੇ ਕੰਢੇ ਨਹਾਉਂਦੇ ਅਤੇ ਧੁੱਪ ਸੇਕਦੇ ਦੇਖਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਹਰੀਕੇ ਵਿਖੇ ਰੋਜ਼ਾਨਾ 100 ਸੈਲਾਨੀ ਪਹੁੰਚ ਰਹੇ ਹਨ, ਜਦਕਿ ਹਰ ਸ਼ਨੀਵਾਰ-ਐਤਵਾਰ ਨੂੰ 500 ਦੇ ਕਰੀਬ ਸੈਲਾਨੀ ਪਹੁੰਚ ਰਹੇ ਹਨ, ਜੋ ਦੂਰਬੀਨ ਰਾਹੀਂ ਪੰਛੀਆਂ ਦੇ ਨਜ਼ਾਰੇ ਦਾ ਆਨੰਦ ਲੈ ਰਹੇ ਹਨ।