ਇਕ ਹੋਰ ਨਾਬਾਲਗ਼ਾ ਨਾਲ ਸਮੂਹਕ ਬਲਾਤਕਾਰ
Published : Feb 13, 2019, 3:45 pm IST
Updated : Feb 13, 2019, 3:45 pm IST
SHARE ARTICLE
Granted gang rape with another minor
Granted gang rape with another minor

ਬੀਤੀ ਰਾਤ ਸਥਾਨਕ ਜ਼ਖੀਰੇ 'ਚ ਗੜ੍ਹਾ ਨੇੜੇ ਇਕ ਪ੍ਰਵਾਸੀ ਨਾਬਾਲਗ਼ ਲੜਕੀ ਨਾਲ ਤਿੰਨ ਵਿਅਕਤੀਆਂ ਵਲੋਂ ਸਮੂਹਕ ਬਲਾਤਕਾਰ ਕਰਨ ਦੀ ਚਰਚਾ ਹੈ....

ਫਿਲੌਰ : ਬੀਤੀ ਰਾਤ ਸਥਾਨਕ ਜ਼ਖੀਰੇ 'ਚ ਗੜ੍ਹਾ ਨੇੜੇ ਇਕ ਪ੍ਰਵਾਸੀ ਨਾਬਾਲਗ਼ ਲੜਕੀ ਨਾਲ ਤਿੰਨ ਵਿਅਕਤੀਆਂ ਵਲੋਂ ਸਮੂਹਕ ਬਲਾਤਕਾਰ ਕਰਨ ਦੀ ਚਰਚਾ ਹੈ, ਜਿਸ ਸਬੰਧੀ ਫ਼ਿਲੌਰ ਪੁਲਿਸ ਨੇ ਧਾਰਾ 376 ਅਤੇ ਪਸਕੋ ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿਤੀ ਹੈ। ਉਕਤ ਮੁਹੱਲੇ ਦੇ ਇਕ ਪ੍ਰਵਾਸੀ ਲੜਕੇ ਰਾਜੀਵ ਨੇ ਮੀਡੀਆ ਨੂੰ ਦਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਉਹ ਮੁਹੱਲੇ ਦੀ ਇਕ ਪ੍ਰਵਾਸੀ ਲੜਕੀ ਜੋ ਕਿ ਪਿਛਲੇ ਕਰੀਬ 6-7 ਮਹੀਨੇ ਤੋਂ ਉਸ ਦੀ ਦੋਸਤ ਹੈ, ਨੂੰ ਨਾਲ ਲੈ ਕੇ ਨੇੜਲੇ ਜ਼ਖੀਰੇ ਵਲ ਘੁੰਮਣ ਚਲਾ ਗਿਆ,

ਉਥੇ ਉਹ ਬੈਠ ਕੇ ਆਪਸ ਵਿਚ ਗੱਲਾਂ ਕਰ ਰਹੇ ਸਨ ਕਿ ਅਚਾਨਕ ਉਥੇ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਨੇ ਉਸ (ਰਾਜੀਵ) ਦੀ ਕੁਟਮਾਰ ਸ਼ੁਰੂ ਕਰ ਦਿਤੀ। ਉਸ ਨੇ ਦਸਿਆ ਕਿ ਉਨ੍ਹਾਂ ਤਿੰਨਾਂ ਨੇ ਉਸ ਦੇ ਹੱਥ ਪਿੱਛੇ ਬੰਨ ਕੇ ਉਥੇ ਸੁੱਟ ਦਿਤਾ ਅਤੇ ਉਸ ਦੀ ਦੋਸਤ ਲੜਕੀ ਨੂੰ ਹੋਰ ਅਗਾਂਹ ਜ਼ਖੀਰੇ 'ਚ ਲੈ ਗਏ, ਮੌਕਾ ਤਾੜ ਕੇ ਉਹ ਉਥੋਂ ਭੱਜ ਨਿਕਲਿਆ ਅਤੇ ਮੁਹੱਲੇ 'ਚ ਆ ਕੇ ਉਸ ਨੇ ਇਕ ਦੁਕਾਨਦਾਰ ਨੂੰ ਆਪ ਬੀਤੀ ਦੱਸੀ। ਦੁਕਾਨਦਾਰ ਨੇ ਮੀਡੀਆ ਨੂੰ ਦਸਿਆ ਅਤੇ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਉਕਤ ਲੜਕੀ ਨੂੰ ਮੌਕੇ ਤੋਂ ਨਗਨ ਹਾਲਤ ਵਿਚ ਬਰਾਮਦ ਕੀਤਾ। ਉਨ੍ਹਾਂ ਨੇ ਲੜਕੀ ਨੂੰ ਸਿਵਲ ਹਸਪਤਾਲ ਫ਼ਿਲੌਰ ਦਾਖ਼ਲ ਕਰਵਾਇਆ। ਸੰਪਰਕ ਕਰਨ 'ਤੇ

ਐਸਐਮਓ ਡਾ. ਜਤਿੰਦਰ ਸਿੰਘ ਨੇ ਦਸਿਆ ਕਿ ਗਾਇਨੀਕਾਲੋਜ਼ਿਸਟ ਡਾ. ਪਰਮਿੰਦਰ ਕੌਰ ਨੇ ਉਕਤ ਲੜਕੀ ਦਾ ਮੈਡੀਕਲ ਕਰਕੇ ਬਣਦੀ ਰੀਪੋਰਟ ਜਾਂਚ ਲਈ ਭੇਜ ਦਿਤੀ ਹੈ। ਸੰਪਰਕ ਕਰਨ 'ਤੇ ਡੀਐਸਪੀ ਫ਼ਿਲੌਰ ਅਮਰੀਕ ਸਿੰਘ ਚਾਹਲ ਨੇ ਦਸਿਆ ਕਿ ਉਹ ਖ਼ੁਦ, ਐਸਐਚਓ ਫ਼ਿਲੌਰ ਅਤੇ ਏਐਸਆਈ ਰਵਿੰਦਰ ਸਿੰਘ ਪੁਲਿਸ ਫ਼ੋਰਸ ਸਮੇਤ ਮੌਕੇ 'ਤੇ ਪਹੁੰਚੇ ਹਨ ਅਤੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਕੁੜੀ ਦੀ ਮਾਂ ਦੇ ਬਿਆਨਾ 'ਤੇ ਕੇਸ ਦਰਜ ਕਰ ਲਿਆ ਗਿਆ ਹੈ। ਐਸ.ਐਚ.ਓ. ਫ਼ਿਲੌਰ ਜਤਿੰਦਰ ਕੁਮਾਰ ਦੇ ਦਸਿਆ ਕਿ ਸਾਰੇ ਮੁਲਜ਼ਮਾਂ ਦੀ ਪਛਾਨ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ ਅਮਿਤ, ਜਤਿੰਦਰ ਉਰਫ ਜੇਤੂ, ਵਿਜੈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬੰਟੀ ਫ਼ਿਲਹਾਲ ਫ਼ਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement