14-15 ਫ਼ਰਵਰੀ ਨੂੰ ਸੂਬੇ ‘ਚ ਪੈ ਸਕਦਾ ਹੈ ਭਾਰੀ ਮੀਂਹ
Published : Feb 13, 2019, 10:22 am IST
Updated : Feb 13, 2019, 10:22 am IST
SHARE ARTICLE
Rain
Rain

ਤਾਜ਼ਾ ਵੈਸਟਰਨ ਡਿਸਟ੍ਰਬੇਂਸ ਸਦਕਾ ਸੂਬੇ ਚ ਇਕ ਵੇਰ ਫਿਰ ਬਰਸਾਤੀ ਕਾਰਵਾਈਆਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ਵੀ ਸੂਬੇ ਚ ਬੱਦਲਵਾਈ ਛਾਈ ਹੋਈ...

ਚੰਡਗੜ੍ਹ : ਤਾਜ਼ਾ ਵੈਸਟਰਨ ਡਿਸਟ੍ਰਬੇਂਸ ਸਦਕਾ ਸੂਬੇ ਚ ਇਕ ਵੇਰ ਫਿਰ ਬਰਸਾਤੀ ਕਾਰਵਾਈਆਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ਵੀ ਸੂਬੇ ਚ ਬੱਦਲਵਾਈ ਛਾਈ ਹੋਈ ਹੈ। ਪਰ ਵੀਰਵਾਰ ਸਵੇਰ ਤੋਂ ਹਵਾ ਬਦਲਣ ਸਾਰ ਸਿਸਟਮ ਐਕਟਿਵ ਹੋ ਜਾਵੇਗਾ ਤੇ ਕਾਰਵਾਈਆਂ ਸ਼ੁਰੂ ਹੋ ਜਾਣਗੀਆਂ ਪਰਸੋਂ ਰਾਤ ਕਾਰਵਾਈ ਵੱਧ ਰਹੇਗੀ। 15-16 ਫਰਵਰੀ ਤੱਕ ਸਾਰੇ ਸੂਬੇ ਚ ਗਰਜ-ਚਮਕ ਨਾਲ ਹਲਕੇ/ਦਰਮਿਆਨੇ ਮੀਂਹ ਦੀ ਉਮੀਦ ਹੈ।

RainRain

ਇਸ ਦੌਰਾਨ ਅੰਮ੍ਰਿਤਸਰ, ਤਰਨਤਾਰਨ, ਮੋਗਾ, ਫ਼ਿਰੋਜ਼ਪੁਰ, ਲੁਧਿਆਣਾ, ਬਰਨਾਲਾ, ਸੰਗਰੂਰ,ਜਲੰਧਰ ਤੇ ਕਪੂਰਥਲਾ ਚ ਭਰਸਾਫ ਕਰ ਦਈਏ ਕਿ ਮੌਜੂਦਾ ਸਿਸਟਮ,ਪਿਛਲੇ ਵਾਂਗ ਜਿਆਦਾ ਤਾਕਤਵਰ ਨਹੀਂ ਹੈ ਪਰ ਫਿਰ ਵੀ ਗੜ੍ਹੇਮਾਰੀ ਚ ਕਿਸੇ ਢਿੱਲ ਦੀ ਉਮੀਦ ਨਹੀਂ ਹੈ। ਉਪਰੋਕਤ ਜਿਕਰ ਕੀਤੇ ਹਿੱਸਿਆਂ ਚ ਗੜੇ ਪੈਣ ਦੀ ਉਮੀਦ ਬਣੀ ਰਹੇਗੀ। ਦੱਸਣਯੋਗ ਹੈ ਕਿ ਲੋਹੜੀ ਤੋਂ ਬਾਅਦ ਸੂਬੇ ਚ ਵਧੀਆਂ ਹੋਈਆਂ ਰਿਕਾਰਡਤੋੜ ਬਰਸਾਤਾਂ ਨੇ “ਸਾਉਣ-ਭਾਦੋਂ” ਬਣਾ ਰੱਖਿਆ ਹੈ।

RainRain

ਜਿਸਦਾ ਜਿਕਰ ਸਰਦੀ ਪੂਰਵ ਅਨੁਮਾਨ ਚ ਕੀਤਾ ਗਿਆ ਸੀ। ਫਿਲਹਾਲ ਮਾਰਚ ਅੱਧ ਤੱਕ ਮੀਹਾਂ ਚ ਕਮੀ ਆਉਣ ਦੀ ਉਮੀਦ ਨਹੀਂ ਹੈ। ਮੀਂਹ ਦੀ ਉਮੀਦ ਹੈ।ਹਰ ਸਾਲ ਫਰਵਰੀ-ਮਾਰਚ ਚ ਤਕੜੇ ਵੈਸਟਰਨ ਡਿਸਟ੍ਰਬੇਂਸ ਦੇ ਆਗਮਨ ਨਾਲ, ਹੁੰਦੀਆਂ ਬਰਸਾਤੀ ਕਾਰਵਾਈਆਂ ਦੌਰਾਨ ਪੰਜਾਬ ਚ ਵੱਡੇ “ਵਾਵਰੋਲੇ” ਅਕਸਰ ਬਣਦੇ ਦੇਖੇ ਜਾਂਦੇ ਹਨ।

Rain Rain

ਸੋ ਜੇਕਰ ਕਿਤੇ ਵੀ ਬੱਦਲਾਂ ਤੋਂ ਪੂਛ ਜ਼ਮੀਨ ਵੱਲ ਉੱਤਰਦੀ ਦਿਸੇ ਤਾਂ ਉਸ ਤੋਂ ਦੂਰੀ ਰੱਖਕੇ, ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਇਆ, ਇਸਨੂੰ ਫਿਲਮਾਉਣ ਦੀ ਕੋਸ਼ਿਸ਼ ਜਰੂਰ ਕਰਨਾ। ਤੁਸੀਂ ਇਸ ਤਰ੍ਹਾਂ ਦੀ ਘਟਨਾ ਬਾਰੇ ਸਾਨੂੰ ਮੈਸਜ ਚ ਤਸਵੀਰ/ਵੀਡੀਓਜ਼ ਰਾਹੀਂ ਇਤਲਾਹ ਦੇ ਸਕਦੇ ਹੋਂ ਤਾਂ ਜੋ ਅਗਾਂਹ ਪੈਂਦੇ ਇਲਾਕੇ ਨੂੰ ਅਲਰਟ ਕੀਤਾ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement