ਵਿਸ਼ੇਸ਼ ਜਾਂਚ ਟੀਮ ਵਲੋਂ ਜ਼ਿੰਮੇਵਾਰੀ ਵਾਲੇ ਪੁਲਿਸ ਅਤੇ ਪ੍ਰਸ਼ਾਸਨਕ ਅਫ਼ਸਰਾਂ ਤੋਂ ਘੰਟਿਆਂਬੱਧੀ ਪੁਛ-ਪੜਤਾਲ
Published : Feb 13, 2019, 1:17 pm IST
Updated : Feb 13, 2019, 1:17 pm IST
SHARE ARTICLE
ADGP Rohit Choudhary
ADGP Rohit Choudhary

ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਵਿਚ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਵਲੋਂ ਅਜ ਇਥੇ.....

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਬਹਿਬਲ ਕਲਾਂ ਗੋਲੀ ਕਾਂਡ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਵਿਚ ਜਾਂਚ ਕਰ ਰਹੀ ਪੰਜਾਬ ਪੁਲੀਸ ਦੀ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਵਲੋਂ ਅਜ ਇਥੇ 82 ਬਟਾਲੀਅਨ ਪੀਏਪੀ ਵਿਖੇ   'ਜ਼ਿੰਮੇਵਾਰੀ' ਵਾਲੇ ਪੁਲਿਸ ਤੇ ਪ੍ਰਸ਼ਾਸਨਕ ਅਫਸਰਾਂ ਤੋਂ ਘੰਟਿਆਂ ਬਧੀ ਪੁਛਗਿਛ ਕੀਤੀ ਗਈ. ਜੋ ਇਹ ਖ਼ਬਰ ਲਿਖੇ ਜਾਣ ਤੱਕ ਵੀ ਜਾਰੀ ਰਹੀ. ਐਸਆਈਟੀ ਵਲੋਂ ਤਤਕਾਲੀ ਏਡੀਜੀਪੀ ਰੋਹਿਤ ਚੌਧਰੀ,   ਉਮਰਾਨੰਗਲ ਤੋਂ ਲੈ ਕੇ ਤਤਕਾਲੀ ਡਿਊਟੀ ਮਜਿਸਟਰੇਟ ਤੱਕ 'ਰਿੜਕਿਆ' ਗਿਆ. ਅਜ ਦੂਜੇ ਗੇੜ ਦੀ ਪੁਛਗਿਛ ਤਹਿਤ ਆਈਜੀ ਪੱਧਰ  ਦੇ ਤਿੰਨ ਪੁਲੀਸ ਅਫਸਰਾਂ,

ਫ਼ਰੀਦਕੋਟ ਦੇ ਸਾਬਕਾ ਕਮਿਸ਼ਨਰ ਤੇ ਸੀਨੀਅਰ ਆਈਏਐਸ ਅਧਿਕਾਰੀ ਵੀ.ਕੇ. ਮੀਣਾ ਸਣੇ  ਅੱਧੀ ਦਰਜ਼ਨ ਸਿਤਲ ਤੇ ਪੁਲੀਸ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ। ਪੀਏਪੀ *ਪੰਜਾਬ ਆਰਮਡ ਪੁਲੀਸ) ਦੀ ਬਟਾਲੀਅਨ 82 ਦੇ ਦਫ਼ਤਰ ਚ ਐਸ.ਆਈ.ਟੀ. ਦੇ ਮੁਖੀ ਤੇ ਐਡੀਸ਼ਨਲ  ਡੀਜੀਪੀ (ਇਨਵੈਸਟੀਗੇਸ਼ਨ) ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਇਹਨਾਂ ਸਿਵਲ ਤੇ ਪੁਲੀਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ। ਭਰੋਸੇਯੋਗ  ਸੂਤਰਾਂ ਮੁਤਾਬਕ  ਆਈਏਐਸ ਅਧਿਕਾਰੀ ਵੀ.ਕੇ. ਮੀਣਾ ਕੋਲੋਂ  ਸਿਟ ਮੁਖੀ  ਪ੍ਰਬੋਧ ਕੁਮਾਰ ਵੱਲੋਂ ਪੁਛਗਿਛ ਕੀਤੀ ਗਈ  

ਜਦਕਿ ਪੁਲੀਸ ਅਫਸਰਾਂ ਕੋਲੋਂ   ਆਈਜੀ ਰੈਂਕ ਦੇ ਅਧਿਕਾਰੀ ਤੇ ਮੈਂਬਰ ਕੁੰਵਰਵਿਜੈਪ੍ਰਤਾਪ ਸਿੰਘ ਨੇ ਆਹਮੋ ਸਾਹਮਣੇ ਲਿਆ। ਅਜ ਦੇਰ ਰਾਤ ਤੱਕ ਜਾਰੀ ਰਹੀ ਇਸ ਕਰਵਾਈ ਤਹਿਤ  ਐਸ.ਆਈ.ਟੀ. ਨੇ ਪੁਲਿਸ ਅਫਸਰਾਂ  ਜਤਿੰਦਰ ਜੈਨ, ਪਰਮਰਾਜ ਸਿੰਘ ਉਮਰਾਨੰਗਲ, ਅਮਰ ਸਿੰਘ ਚਹਿਲ, ਵੀ.ਕੇ. ਮੀਨਾ ਆਈਏਐਸ, ਹਰਜੀਤ ਸਿੰਘ ਸੰਧੂ (ਉਸ ਸਮੇਂ ਦੇ ਐਸ.ਡੀ.ਐਮ. ਕੋਟਕਪੂਰਾ) ਅਤੇ ਪਰਮਜੀਤ ਸਿੰਘ ਪੰਨੂ ਪੀਪੀਐਸ ਨੂੰ ਮੰਗਲਵਾਰ ਸਾਢੇ ਤਿੰਨ ਵਜੇ ਪੇਸ਼ ਹੋਣ ਲਈ ਆਖਿਆ  ਸੀ।ਇਹ ਸਾਰੇ ਅਧਿਕਾਰੀ ਐਸ.ਆਈ.ਟੀ. ਦੇ  ਸਮੇਂ ਮੁਤਾਬਕ ਪੁਜ ਗਏ।

ਸੂਤਰਾਂ ਦਾ ਦੱਸਣਾ ਹੈ ਕਿ ਜਤਿੰਦਰ ਕੁਮਾਰ ਜੈਨ, ਵੀ.ਕੇ. ਮੀਨਾ ਨੂੰ ਤਾਂ ਜਲਦੀ ਹੀ ਸਵਾਲਾਂ ਦੇ ਜਵਾਬ ਪੁੱਛ ਕੇ ਵਾਪਸ ਭੇਜ ਦਿੱਤਾ ਸੀ ਜਦੋਂ ਕਿ ਪਰਮਰਾਜ ਸਿੰਘ ਉਮਰਾਨੰਗਲ ਅਤੇ ਅਮਰ ਸਿੰਘ ਭੁੱਲਰ ਨੂੰ ਐਸ.ਆਈ.ਟੀ. ਦੇ ਮੈਂਬਰਾਂ ਨੇ ਦੇਰ ਸ਼ਾਮ ਤੱਕ ਬਿਠਾਈ ਰੱਖਿਆ। ਸੂਤਰਾਂ ਦਾ ਦੱਸਣਾ ਹੈ ਕਿ ਸ਼ਾਮੀ ਅੱਠ ਵਜੇ ਦੇ ਕਰੀਬੀ ਉਮਰਾਨੰਗਲ ਅਤੇ ਚਾਹਲ ਨੂੰ ਹੀ ਪੁੱਛਗਿੱਛ ਤੋਂ ਬਾਅਦ ਭੇਜ ਦਿੱਤਾ ਗਿਆ ਸੀ ਪਰ ਪੀਸੀਐਸ ਅਤੇ ਪੀਪੀਐਸ ਅਫ਼ਸਰਾਂ ਤੋਂ ਖ਼ਬਰ ਲਿਖੇ ਜਾਣ ਤੱਕ ਪੁੱਛਗਿੱਛ ਜਾਰੀ ਸੀ। ਸਿੱਟ ਵੱਲੋਂ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ

ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤਾਇਨਾਤ ਰਹੇ ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਤੋਂ ਵੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਦੱਸਣਯੋਗ ਹੈ ਕਿ ਬਹਿਬਲ ਕਲਾਂ ਗੋਲੀਕਾਂਡ ਮੌਕੇ ਪੁਲਿਸ ਟੀਮ ਦੀ ਅਗਵਾਈ ਕਰਨ ਵਾਲੇ ਤਤਕਾਲੀ ਐਸਐਸਪੀ ਮੋਗਾ ਚਰਨਜੀਤ ਸਿਂਘ ਸ਼ਰਮਾ ਦੀ ਗ੍ਰਿਫ਼ਤਾਰੀ ਅਤੇ ਪੁਲਿਸ ਰਿਮਾਂਡ ਮਗਰੋਂ ਉਕਤ ਅਧਿਕਾਰੀਆਂ ਕੋਲੋਂ ਪੁਛਗਿਛ ਦਾ ਇਹ ਦੂਜਾ ਗੇੜ ਅਹਿਮ ਮੰਨਿਆ ਜਾ ਰਿਹਾ ਹੈ. ਇਹਨਾਂ ਨੂਂ ਮੁੜ ਸੱਦਿਆ ਜਾ ਰਿਹਾ ਹੋਣ ਦੀ ਵੀ ਜਾਣਕਾਰੀ ਮਿਲੀ ਹੈ.

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement