ਸਾਡੀ ਸਰਕਾਰ ਆਉਣ ‘ਤੇ ਲੋਕਾਂ ਨੂੰ ਮੁੜ ਮਿਲਣਗੀਆਂ ਸਾਰੀਆਂ ਸਹੂਲਤਾਂ: ਸੁਖਬੀਰ ਬਾਦਲ
Published : Feb 13, 2020, 4:20 pm IST
Updated : Feb 13, 2020, 4:43 pm IST
SHARE ARTICLE
Sukhbir Badal Rally
Sukhbir Badal Rally

ਸਾਡੀ ਸਰਕਾਰ ਆਉਣ ‘ਤੇ ਲੋਕਾਂ ਨੂੰ ਮੁੜ ਮਿਲਣਗੀਆਂ ਸਾਰੀਆਂ ਸਹੂਲਤਾਂ: ਸੁਖਬੀਰ ਬਾਦਲ...

ਅੰਮ੍ਰਿਤਸਰ: ਸੰਗਰੂਰ ਵਿਚ ਵੱਡੀ ਰੈਲੀ ਕਰਨ ਤੋਂ ਬਾਅਦ ਜਿੱਥੇ ਅਕਾਲੀਆਂ ਦੇ ਹੌਂਸਲੇ ਬੁਲੰਦ ਹੁੰਦੇ ਦੇਖ ਸੁਖਬੀਰ ਬਾਦਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕਾਂਗਰਸ ਵੱਲੋਂ ਪੰਜਾਬੀਆਂ ‘ਤੇ ਕੀਤੇ ਜਾ ਰਹੇ ਅੱਤਿਆਚਾਰ ਨੂੰ ਲੈ ਅਕਾਲੀ-ਭਾਜਪਾ ਦੀਆਂ ਰੋਸ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ, ਉੱਥੇ ਅੱਜ ਅੰਮ੍ਰਿਤਸਰ ਵਿਚ ਵੀ ਵੱਡਾ ਇਕੱਠ ਦੇਖਣ ਨੂੰ ਮਿਲਿਆ ਹੈ।

ਰੈਲੀ ਦੌਰਾਨ ਜਿੱਥੇ ਸੁਖਬੀਰ ਬਾਦਲ ਨੇ ਲੋਕਾਂ ਸਾਹਮਣੇ ਨਵੇਂ ਵਾਅਦਿਆਂ ਦਾ ਪਟਾਰਾ ਖੋਲ੍ਹਿਆ, ਉਥੇ ਹੀ ਕੈਪਟਨ ਸਰਕਾਰ ਦੀਆਂ ਕਮੀਆਂ ਤੇ ਕਮਜ਼ੋਰੀਆਂ ਦਾ ਖ਼ੂਬ ਢੰਡੋਰਾ ਪਿਟਿਆ। ਉਨ੍ਹਾਂ ਕਿਹਾ ਕਿ ਕੈਪਟਨ ਲੋਕਾਂ ਨਾਲ ਝੁੱਠੇ ਵਾਅਦੇ ਕਰ ਇੱਕ ਵਾਰ ਠੱਗੀ ਮਾਰ ਸਕਦੇ ਹਨ ਪਰ ਦੂਜੀ ਵਾਰ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਤਾਂ ਬੱਸ 2 ਸਾਲ ਹੀ ਰਹਿ ਗਏ ਹਨ।

Sukhbir Badal Rally, AmritsarSukhbir Badal Rally, Amritsar

ਸਾਡੀ ਸਰਕਾਰ ਆਉਣ ‘ਤੇ ਪੂਰੇ ਪੰਜਾਬ ਵਿਚ ਪਹਿਲਾਂ ਵਾਗੂੰ 5 ਰੁਪਏ ਬਿਜਲੀ ਦੀ ਯੂਨਿਟ ਦਿੱਤੀ ਜਾਵੇਗੀ ਜੋ ਹੁਣ ਕਾਂਗਰਸ ਸਰਕਾਰ ਨੇ 9 ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਾਲੀ ਦਿਖ ਦਿੱਤੀ ਜਾਵੇਗੀ ਅਤੇ ਗਰੀਬਾਂ ਨੂੰ ਪਹਿਲਾਂ ਵਾਂਗ ਅਕਾਲੀ ਸਰਕਾਰ ਸਮੇਂ ਮਿਲਦੀਆਂ ਸਹੂਲਤਾਂ ਦੁਬਾਰਾ ਸ਼ੁਰੂ ਕਰਾਂਗੇ ਜੋ ਹੁਣ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੀਆਂ ਹਨ।

Sukhbir Badal Rally, AmritsarSukhbir Badal Rally, Amritsar

ਇਸ ਰੈਲੀ ਤੋਂ ਪਹਿਲਾਂ ਸੁਖਬੀਰ ਬਾਦਲ ਵਲੋਂ ਮਾਝੇ ਦੇ ਟਕਸਾਲੀਆਂ ਅੰਦਰ ਸੰਨ੍ਹ ਲਾਉਣ ਦੀ ਅਪਣਾਈ ਰਣਨੀਤੀ ਨੇ ਵੀ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਭਰ ਦਿਤਾ ਹੈ। ਦੱਸ ਦਈਏ ਕਿ ਵੀਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਉਨ੍ਹਾਂ ਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਪਾਰਟੀ ਅੰਦਰ ਸ਼ਾਮਲ ਕਰਨ ਦਾ ਐਲਾਨ ਕੀਤਾ।

Sukhbir Badal Rally, AmritsarSukhbir Badal Rally, Amritsar

ਅੰਮ੍ਰਿਤਸਰ ਦੇ ਰਾਜਾਸਾਸੀ ਵਿਖੇ ਕਾਂਗਰਸ ਖਿਲਾਫ਼ ਕੀਤੀ ਜਾ ਰਹੀ ਰੈਲੀ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ 'ਤੇ ਵੱਡੇ ਸ਼ਬਦੀ ਹਮਲੇ ਵੀ ਕੀਤੇ। ਕੈਪਟਨ ਦੀ ਐਸ਼ਪ੍ਰਸਤੀ 'ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਅਸਲੀ ਡਿਊਟੀ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ ਜਦਕਿ ਐਸ਼ਪ੍ਰਸਤੀ 'ਚ ਰੁੱਝੇ ਕੈਪਟਨ ਅਮਰਿੰਦਰ ਸਿੰਘ ਕੋਲ ਲੋਕਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ ਹੈ।

Sukhbir Badal Rally, AmritsarSukhbir Badal Rally, Amritsar

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਸੱਤਾ 'ਚ ਆਇਆ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਅੰਮ੍ਰਿਤਸਰ ਵਾਸੀਆਂ ਨੂੰ ਉਨ੍ਹਾਂ ਦੇ ਦਰਸ਼ਨ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਕੈਪਟਨ ਨੇ ਲੋਕਾਂ ਨੂੰ ਹੋਰ ਸਹੂਲਤਾਂ ਤਾਂ ਕੀ ਦੇਣੀਆਂ ਸੀ, ਸਗੋਂ ਪਹਿਲਾਂ ਮਿਲ ਰਹੀਆਂ ਸਹੂਲਤਾਂ ਨੂੰ ਵੀ ਬੰਦ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਝੂਠ ਬੋਲ ਦੇ ਸੱਤਾ ਹਥਿਆਈ ਹੈ। ਇੱਥੋਂ ਤਕ ਕਿ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਨਾਲ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement