ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ 165 ਫੁੱਟ ਉੱਚਾ ਰਾਸ਼ਟਰੀ ਝੰਡਾ

By : GAGANDEEP

Published : Feb 13, 2021, 5:31 pm IST
Updated : Feb 13, 2021, 6:09 pm IST
SHARE ARTICLE
 National Flag
National Flag

ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਮਾਣ ਸਨਮਾਨ ਹੈ ਤੇ ਇਹ ਹਮੇਸ਼ਾ ਉੱਚਾ ਹੋਣਾ ਚਾਹੀਦਾ ਹੈ

ਫਿਰੋਜ਼ਪੁਰ:  ਪਰਮਿੰਦਰ ਸਿੰਘ ਪਿੰਕੀ ਨੇ ਅੱਜ ਹੁਸੈਨੀਵਾਲਾ ਬਾਰਡਰ ਵਿਖੇ 165 ਫੁੱਟ ਉੱਚੇ ਲੰਬੇ ਪੋਲ ਤੇ ਰਾਸ਼ਟਰੀ ਝੰਡਾ ਚਡ਼੍ਹਾਉਣ ਦਾ ਰਸਮੀ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਫਿਰੋਜ਼ਪੁਰ  ਹੁਸੈਨੀਵਾਲਾ ਬਾਰਡਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ  ਦੀ ਸਮਾਧਾਂ  ਤੇ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਮੈਨੂੰ ਉੱਥੋਂ ਹਮੇਸ਼ਾ ਇਹ ਪ੍ਰੇਰਣਾ ਮਿਲਦੀ ਸੀ ਕਿ ਸਾਡੇ ਦੇਸ਼ ਦਾ ਰਾਸ਼ਟਰੀ ਝੰਡਾ ਉੱਚਾ ਹੋਣਾ ਚਾਹੀਦਾ ਹੈ। 

Parminder Singh PinkiParminder Singh Pinki

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫ਼ਿਰੋਜ਼ਪੁਰ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੇ ਦੇਸ਼ ਲਈ ਕਈ ਦੇਸ਼ਭਗਤਾਂ ਨੇ ਆਪਣੀਆ ਕੁਰਬਾਨੀਆਂ ਦਿੱਤੀਆਂ ਹਨ ਅਤੇ ਇਹ 165 ਫੁੱਟ ਰਾਸ਼ਟਰੀ ਝੰਡਾ ਸਾਨੂੰ ਅਤੇ ਸਾਡੀ ਨਵੀਂ ਪੀੜੀ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਵੇਗਾ ਅਤੇ ਨਵੀਂ ਪੀੜੀ ਲਈ ਇੱਕ ਪ੍ਰੇਰਨਾ ਸਰੋਤ ਵੀ ਹੋਵੇਗਾ। 

Parminder Singh PinkiParminder Singh Pinki

ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਦੇਸ਼ ਦੀ ਆਖੰਡਤਾ, ਏਕਤਾ ਤੇ ਸ਼ਾਂਤੀ ਦਾ ਵੀ ਪ੍ਰਤੀਕ ਹੈ ਅਤੇ ਇਹ ਰਾਸ਼ਟਰੀ ਝੰਡਾ ਸਾਡੇ ਵਿੱਚ  ਏਕਤਾ ਤੇ ਆਖੰਡਾ ਦੀ ਭਾਵਨਾ ਵਿੱਚ ਵੀ ਮਜ਼ਬੂਤੀ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਹੁਣ ਜਦੋਂ ਲੋਕ ਹੁਸੈਨੀਵਾਲਾ ਬਾਰਡਰ ਵਿਖੇ ਆਉਣਗੇ ਤਾਂ ਇਹ 165 ਫੁੱਟ ਉੱਚਾ ਰਾਸ਼ਟਰੀ ਝੰਡਾ ਵੇਖ ਕੇ ਦੇਸ਼ ਪ੍ਰਤੀ ਇਕ ਵੱਖਰੀ ਭਾਵਨਾ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਖੇ ਜੋ ਝੰਡਾ ਹੈ ਉਹ 145 ਫੁੱਟ ਦਾ ਹੈ ਅਤੇ ਹੁਣ ਜੋ ਇੱਥੇ ਫਿਰੋਜ਼ਪੁਰ ਹੁਸੈਨੀਵਾਲਾ ਬਾਰਡਰ ਵਿਖੇ ਲਹਿਰਾਇਆ ਗਿਆ ਇਹ 165 ਫੁੱਟ ਦਾ ਝੰਡਾ ਲਹਿਰਾਇਆ ਗਿਆ ਹੈ।

Parminder Singh PinkiParminder Singh Pinki

ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡਾ ਸਾਡੇ ਦੇਸ਼ ਦਾ ਮਾਣ ਸਨਮਾਨ ਹੈ ਅਤੇ ਇਸ ਲਈ ਅਸੀਂ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਜਦੋਂ ਵੀ ਅਸੀਂ ਤਿਰੰਗੇ ਵੱਲ ਦੇਖਦੇ ਹਾਂ ਤਾਂ ਸਾਡੇ ਅੰਦਰ  ਦੇਸ਼ ਭਗਤੀ ਦਾ ਜਜ਼ਬਾ ਪੈਦਾ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਸ਼ਾਂਤੀ ਪ੍ਰਤੀ ਗੱਲ ਕਰਦਿਆਂ ਕਿਹਾ ਕਿ ਪਾਕਿਸਤਾਨ ਨੂੰ ਆਪਣੀਆਂ ਗਲਤ ਨੀਤੀਆਂ ਛੱਡ ਕੇ ਭਾਈਚਾਰਕ ਸਾਂਝ ਵਧਾਉਣੀ ਚਾਹੀਦੀ ਹੈ।

Parminder Singh PinkiParminder Singh Pinki

ਜਿਸ ਤਰ੍ਹਾਂ  ਪਾਕਿਸਤਾਨ ਨਾਲ  ਪਹਿਲਾਂ ਵਪਾਰ ਚੱਲਦਾ ਸੀ ਉਸੇ ਤਰ੍ਹਾਂ ਇਕ ਵਾਰ ਫਿਰ ਤੋਂ ਇਹ ਵਪਾਰ ਚੱਲਣਾ ਚਾਹੀਦਾ ਹੈ ਅਤੇ ਭਾਈਚਾਰਕ ਸਾਂਝ ਵਧਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਵੀ ਵਿਧਾਇਕ ਪਰਮਿੰਦਰ ਸਿੰਘ ਵੱਲੋਂ ਫਿਰੋਜ਼ਪੁਰ ਸ਼ਹਿਰ ਵਿਚ ਦੋ ਥਾਵਾਂ ਤੇ ਇੱਕ ਬਾਗੀ ਪਾਰਕ ਅਤੇ ਇੱਕ ਐੱਸਐੱਸਪੀ ਦਫ਼ਤਰ ਦੇ ਨੇੜੇ  100 ਫੁੱਟ ਤੋਂ ਉੱਚੇ  ਰਾਸ਼ਟਰੀ ਝੰਡੇ ਲਹਿਰਾਏ ਗਏ ਹਨ।

ਝੰਡਾ ਚੜ੍ਹਾਉਣ ਦੀ ਰਸਮ ਦੌਰਾਨ ਉੱਥੇ ਮੌਜੂਦ ਕੁਝ ਵਿਦਿਆਰਥੀਆਂ ਨੇ ਕਿਹਾ ਕਿ 165 ਫੁੱਟ ਉੱਚਾ ਰਾਸ਼ਟਰੀ ਝੰਡਾ ਦੇਖ ਕੇ ਇਕ ਵੱਖਰੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਉਹ ਚਾਹੁੰਦੇ ਹਨ ਕਿ ਸਾਡੇ ਦੇਸ਼ ਦਾ ਝੰਡਾ ਹਮੇਸ਼ਾਂ ਹੀ ਸਭ ਤੋਂ ਉੱਚਾ ਲਹਿਰਾਉਂਦਾ ਰਹੇ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਕਿਹਾ ਕਿ ਹੁਸੈਨੀ ਵਾਲਾ ਬਾਰਡਰ ਵਿਖੇ ਜਿਹੜੇ ਲੋਕ ਸ਼ਹੀਦਾਂ ਦੀਆਂ ਸਮਾਧਾਂ ਤੇ ਮੱਥਾ ਟੇਕਣ ਅਤੇ  ਰੀਟ੍ਰੀਟ ਸੈਰੇਮਨੀ ਦੇਖਣ ਆਉਂਦੇ ਹਨ  ਉਨ੍ਹਾਂ ਵਿੱਚ ਹੋਰ ਜ਼ਿਆਦਾ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਇਹ 165 ਫੁੱਟ ਉੱਚਾ  ਰਾਸ਼ਟਰੀ ਝੰਡਾ ਲਹਿਰਾਇਆ ਗਿਆ ਹੈ ।  (ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement