ਇਸਰੋ 28 ਫ਼ਰਵਰੀ ਨੂੰ  ਬ੍ਰਾਜ਼ੀਲ ਦਾ ਸੈਟੇਲਾਈਟ ਕਰੇਗਾ ਲਾਂਚ
Published : Feb 13, 2021, 1:58 am IST
Updated : Feb 13, 2021, 1:58 am IST
SHARE ARTICLE
image
image

ਇਸਰੋ 28 ਫ਼ਰਵਰੀ ਨੂੰ  ਬ੍ਰਾਜ਼ੀਲ ਦਾ ਸੈਟੇਲਾਈਟ ਕਰੇਗਾ ਲਾਂਚ


ਬੈਂਗਲੁਰੂ, 12 ਫ਼ਰਵਰੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਪੀ.ਐਸ.ਐਲ.ਵੀ. ਦਾ ਪ੍ਰਮੁੱਖ ਲਾਂਚਰ 28 ਫ਼ਰਵਰੀ ਨੂੰ  ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਬ੍ਰਾਜ਼ੀਲ ਦੇ ਅਮੇਜੋਨੀਆ-1 ਅਤੇ 20 ਹੋਰ ਸੈਟੇਲਾਈਟਾਂ ਲਾਂਚ ਕਰੇਗਾ | 
ਇਸਰੋ ਪੀ.ਐਸ.ਐਲ.ਵੀ-ਸੀ51 ਦਾ ਇਹ 53ਵਾਂ ਮਿਸ਼ਨ ਹੋਵੇਗਾ ਅਤੇ ਇਸ ਵਿਚ ਪਹਿਲੀ ਵਾਰ ਬ੍ਰਾਜ਼ੀਲ ਦੇ ਅਮੇਜੋਨੀਆ-1 ਨੂੰ  ਤਰਜੀਹੀ ਸੈਟੇਲਾਈਟ ਦੇ ਰੂਪ ਵਿਚ ਅਤੇ 20 ਸਹਿ-ਯਾਤਰੀ ਸੈਟੇਲਾਈਟਾਂ ਨੂੰ  ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ |
ਇਸਰੋ ਦੇ ਸੂਤਰਾ ਮੁਤਾਬਕ 28 ਫ਼ਰਵਰੀ ਨੂੰ  ਮੌਸਮ ਦੀ ਸਥਿਤੀ ਮੁਤਾਬਕ ਅਸਥਾਈ ਰੂਪ ਨਾਲ ਲਾਂਚ ਦਾ ਸਮਾਂ ਸਵੇਰੇ 10:23 ਵਜੇ ਨਿਰਧਾਰਤ ਹੈ | ਪੀ.ਐਸ.ਐਲ.ਵੀ.-ਸੀ51 ਅਮੇਜੋਨੀਆ-1 ਸੂਬੇ ਦੀ ਮਲਕੀਅਤ ਵਾਲੇ ਨਿਊਸਪੇਸ ਇੰਡੀਆ ਲਿਮਿਟਡ (ਐਨ.ਐਸ.ਆਈ.ਐਲ.) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ ਜੋ ਪੁਲਾੜ ਵਿਭਾਗ ਦੀ ਵਪਾਰਕ ਸ਼ਾਖਾ ਹੈ | ਐਨ.ਐਸ.ਆਈ.ਐਲ. ਸਪੇਸਫਲਾਈਟ ਅਮਰੀਕਾ ਦੇ ਨਾਲ ਇਕ ਵਪਾਰਕ ਪ੍ਰਬੰਧ ਤਹਿਤ ਇਸ ਮਿਸ਼ਨ ਨੂੰ  ਲਾਂਚ ਕਰ ਰਿਹਾ ਹੈ | ਜਾਣਕਾਰੀ ਮੁਤਾਬਕ ਅਮੇਜੋਨੀਆ-1 ਰਾਸ਼ਟਰੀ ਪੁਲਾੜ ਖੋਜ ਸੰਸਥਾ (ਆਈ.ਐਨ.ਪੀ.ਈ.) ਦਾ ਆਪਟੀਕਲ ਪਿ੍ਥਵੀ ਓਬਜ਼ਰਵੇਸ਼ਨ ਸੈਟੇਲਾਈਟ ਹੈ | ਇਹ ਸੈਟੇਲਾਈਟ ਅਮੇਜਨ ਖੇਤਰ ਵਿਚ ਜੰਗਲਾਂ ਦੀ ਕਟਾਈ ਦੀ ਨਿਗਰਾਨੀ ਅਤੇ ਬ੍ਰਾਜ਼ੀਲ ਵਿਚ ਵੰਨ-ਸੁਵੰਨੇ ਖੇਤੀਬਾੜੀ ਦੇ ਵਿਸ਼ਲੇਸ਼ਣ ਲਈ ਉਪਯੋਗ ਕਰਤਾਵਾਂ ਨੂੰ  ਰਿਮੋਟ ਸੈਂਸਿੰਗ ਡਾਟਾ ਪ੍ਰਦਾਨ ਕਰਕੇ ਮੌਜੂਦਾ ਸੰਰਚਨਾ ਨੂੰ  ਹੋਰ ਮਜ਼ਬੂਤ ਕਰੇਗਾ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement