22 ਮਹੀਨਿਆਂ 'ਚ ਰੇਲ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ : ਗੋਇਲ
Published : Feb 13, 2021, 1:52 am IST
Updated : Feb 13, 2021, 1:52 am IST
SHARE ARTICLE
image
image

22 ਮਹੀਨਿਆਂ 'ਚ ਰੇਲ ਹਾਦਸੇ 'ਚ ਕਿਸੇ ਦੀ ਮੌਤ ਨਹੀਂ ਹੋਈ : ਗੋਇਲ

ਨਵੀਂ ਦਿੱਲੀ, 12 ਫ਼ਰਵਰੀ: ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਸ਼ੁਕਰਵਾਰ ਨੂੰ  ਦਸਿਆ ਕਿ ਸੁਰੱਖਿਆ 'ਤੇ ਜ਼ਿਆਦਾ ਧਿਆਨ ਦਿਤੇ ਜਾਣ ਕਾਰਨ ਪਿਛਲੇ ਲਗਭਗ 22 ਮਹੀਨਿਆਂ 'ਚ ਰੇਲ ਹਾਦਸਿਆਂ 'ਚ ਕਿਸੇ ਦੀ ਮੌਤ ਨਹੀਂ ਹੋਈ ਹੈ | 
ਰਾਜ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਮੈਂਬਰਾਂ ਵਲੋਂ ਨਵੇਂ ਪੁਲ ਦੇ ਸਾਂਭ-ਸੰਭਾਲ ਸਬੰਧੀ ਪ੍ਰੋਟੋਕਾਲ ਨੂੰ  ਲੈ ਕੇ ਪੁਛੇ ਸਵਾਲ ਦੇ ਜਵਾਬ 'ਚ ਗੋਇਲ ਨੇ ਕਿਹਾ ਕਿ ਲੰਮੇ ਸਮੇਂ ਤਕ ਲੋੜੀਂਦੇ ਬਜਟ ਦੀ ਘਾਟ ਕਾਰਨ ਸੁਰੱਖਿਆ 'ਤੇ ਧਿਆਨ ਨਹੀਂ ਦਿਤਾ ਗਿਆ | 
ਇਸ ਤੋਂ ਇਲਾਵਾ ਬਜਟ ਦੀ ਵੰਡ ਵੀ ਗ਼ਲਤ ਦਿਸ਼ਾ 'ਚ ਕੀਤੀ ਗਈ ਪਰ ਪਿਛਲੇ ਛੇ ਸਾਲਾਂ 'ਚ ਅਸੀਂ ਸੁਰੱਖਿਆ 'ਤੇ ਧਿਆਨ ਦਿਤਾ ਹੈ | 
ਉਨ੍ਹਾਂ ਕਿਹਾ ਕਿ ਮੈਨੂੰ ਇਹ ਦੱਸਦੇ ਹੋਏ ਖ਼ੁਸ਼ੀ ਹੋ ਰਹੀ ਹੈ ਕਿ ਪਿਛਲੇ 22 ਮਹੀਨਿਆਂ ਦੌਰਾਨ ਰੇਲ ਹਾਦਸੇ ਕਾਰਨ ਕਿਸੇ ਯਾਤਰੀ ਦੀ ਜਾਨ ਨਹੀਂ ਗਈ | ਰੇਲ ਹਾਦਸੇ ਕਾਰਨ ਆਖ਼ਰੀ ਮੌਤ 22 ਮਾਰਚ, 2019 ਨੂੰ  ਹੋਈ ਸੀ | ਗੋਇਲ ਨੇ ਕਿਹਾ ਕਿ ਉਨ੍ਹਾਂ ਨੇ ਪੁਲਾਂ ਦੀ ਸਾਂਭ-ਸੰਭਾਲ ਤੇ ਮੁਰੰਮਤ 'ਤੇ ਜ਼ਿਆਦਾ ਧਿਆਨ ਦਿਤਾ ਹੈ | (ਏਜੰਸੀ) 


 

SHARE ARTICLE

ਏਜੰਸੀ

Advertisement

ਮੋਹਾਲੀ ਨੌਜਵਾਨ ਕ.ਤਲ ਮਾਮਲੇ 'ਚ SP ਦਿਲਪ੍ਰੀਤ ਸਿੰਘ ਦੀ ਪ੍ਰੈੱਸ ਕਾਨਫਰੰਸ

19 Feb 2026 3:11 PM

ਤਰਨ ਤਾਰਨ ਸਰਪੰਚ ਕ.ਤ.ਲ ਮਾਮਲੇ 'ਚ ਵੱਡੀ ਅੱਪਡੇਟ

19 Feb 2026 3:10 PM

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM
Advertisement