
ਪੰਚਾਇਤ ਵਲੋਂ ਮਤਾ ਪਾਸ : ਕਿਸਾਨੀ ਸੰਘਰਸ਼ ਵਿਚ ਹਰ ਘਰ ਵਿਚੋਂ ਇਕ ਮੈਂਬਰ ਜਾਵੇਗਾ
ਮਲੇਰਕੋਟਲਾ, 12 ਫ਼ਰਵਰੀ (ਇਸਮਾਈਲ ਏਸ਼ੀਆ) : ਨੇੜਲੇ ਪਿੰਡ ਮਾਨ ਮਾਜਰਾ (ਮਾਨਾਂ) ਦੀ ਪੰਚਾਇਤ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਮਾਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਮਾਨ ਅਤੇ ਦਲਜੀਤ ਸਿੰਘ ਮਾਨ, ਹਰਿੰਦਰ ਸਿੰਘ ਮਾਨ ਵੱਲੋਂ ਮੀਟਿੰਗ ਕੀਤੀ ਗਈ ਜਿਸ ਵਿੱਚ ਸਮੂਹ ਨਗਰ ਨਿਵਾਸੀਆਂ ਨੇ ਇੱਕਠ ਕਰਕੇ ਕੁਝ ਵਿਚਾਰਾਂ ਬਾਅਦ ਫੈਸਲਾ ਕੀਤਾ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ, ਅਤੇ ਮਤਾ ਪਾਇਆ ਕਿ ਹਰ ਘਰ ਵਿੱਚੋਂ ਇੱਕ ਵਿਅਕਤੀ ਦਿੱਲੀ ਸੰਘਰਸ਼ ਵਿੱਚ ਸ਼ਾਮਿਲ ਹੋਵੇ ਜਿਹੜਾ ਵਿਅਕਤੀ ਸੰਘਰਸ਼ ਵਿੱਚ ਸ਼ਾਮਿਲ ਨਹੀਂ ਹੁੰਦਾ ਉਸ ਨੂੰ 2100 ਰੁਪਏ ਜੁਰਮਾਨਾ ਕੀਤਾ ਜਾਵੇਗਾ ਜੋ ਘਰ ਇਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਉਸ ਦਾ ਯੂਨੀਅਨ ਅਤੇ ਸਮੂਹ ਨਗਰ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਜੇਕਰ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਹੋਵੇਗਾ ਤਾਂ ਉਸ ਦਾ ਨਗਰ, ਅਤੇ ਕਿਸਾਨ ਜਥੇਬੰਦੀਆਂ ਜਿਮੇਵਾਰੀ ਲੈਦੀਆਂ ਹਨ ਇਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਅਤੇ ਸੰਘਰਸ਼ ਨੂੰ ਖਤਮ ਕਰਵਾਕੇ ਇਹ ਕਾਲੇ ਕਨੂੰਨ ਲਾਗੂ ਕਰਨ ਦੀ ਝਾਕ ਵਿੱਚ ਬੈਠੀ ਹੈ ਪਰ ਅਸੀਂ ਅਪਣੇ ਹੱਕ ਲਏ ਬਿਨਾ ਹਾਰ ਨਹੀਂ ਮੰਨਾਗੇ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਖਤਮ ਕਰਨਾ ਹੀ ਪਵੇਗਾ ਅਤੇ ਕਾਲੇ ਕਨੂੰਨ ਰੱਦ ਕਰਨੇ ਹੀ ਪੈਣਗੇ ਇਹ ਬਿੱਲ ਕਿਸੇ ਵੀ ਪੱਖੋਂ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ ਇਹ ਸਿੱਧੇ ਤੌਰ ਤੇ ਕਿਸਾਨਾਂ ਦੀ ਮੋਤ ਦੇ ਵਰੰਟ ਹਨ ਸੰਘਰਸ਼ ਨੂੰ ਖਤਮ ਕਰਨ ਲਈ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਣ ਲਈ ਜੋ ਵਿਉਂਤਬੰਦੀ ਉਲੀਕੀ ਹੈ ਕਿਸਾਨ ਜੱਥੇਬੰਦੀਆਂ ਇਸ ਮਨਸ਼ੇ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੀਆਂ ਜਿਨ੍ਹਾਂ ਸਮਾਂ ਸੰਘਰਸ਼ ਜਾਰੀ ਰਹੇਗਾ ਉਨ੍ਹਾਂ ਸਮਾਂ ਲੋਕ ਕਿਸਾਨੀ ਸੰਘਰਸ ਵਿੱਚ ਹਿਸਾ ਪਾਉਦੇ ਰਹਿਣਗੇ ਇਸ ਮੌਕੇ ਹਰਦੀਪ ਸਿੰਘ,ਤਰਸੇਮ ਸਿੰਘ, ਹਰਪ੍ਰੀਤ ਸਿੰਘ,ਜਸਵੀਰ ਸਿੰਘ ਸੁਖਵਿੰਦਰ ਸਿੰਘ,ਹਰਕੀਰਤ ਸਿੰਘ, ਸਿਮਰਨਜੋਤ ਸਿੰਘ, ਮੇਜ਼ਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
ਫੋਟੋ ਐਸਉਸੀ 12-02