ਝੂਠੀਆਂ ਖ਼ਬਰਾਂ ਅਤੇ ਰਾਸ਼ਟਰ ਵਿਰੋਧੀ ਸਰਗਰਮੀਆਂ 'ਤੇ ਸੁਪਰੀਮ ਕੋਰਟ ਸਖ਼ਤ
Published : Feb 13, 2021, 1:48 am IST
Updated : Feb 13, 2021, 1:48 am IST
SHARE ARTICLE
image
image

ਝੂਠੀਆਂ ਖ਼ਬਰਾਂ ਅਤੇ ਰਾਸ਼ਟਰ ਵਿਰੋਧੀ ਸਰਗਰਮੀਆਂ 'ਤੇ ਸੁਪਰੀਮ ਕੋਰਟ ਸਖ਼ਤ


ਟਵਿੱਟਰ ਅਤੇ ਕੇਂਦਰ ਸਰਕਾਰ ਨੂੰ  ਭੇਜਿਆ ਨੋਟਿਸ 

ਨਵੀਂ ਦਿੱਲੀ, 12 ਫ਼ਰਵਰੀ: ਭੜਕਾਊ ਭਾਸ਼ਣ, ਝੂਠੀਆਂ ਖ਼ਬਰਾਂ ਅਤੇ ਰਾਸ਼ਟਰ ਵਿਰੋਧੀ ਗਤੀਵਿਧੀਆਂ 'ਤੇ ਰੋਕ ਲਗਾਉਣ ਨੂੰ  ਲੈ ਕੇ ਦਾਇਰ ਪਟੀਸ਼ਨ 'ਤੇ ਸ਼ੁਕਰਵਾਰ ਨੂੰ  ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਟਵਿੱਟਰ ਇੰਡੀਆ ਅਤੇ ਹੋਰਾਂ ਨੂੰ  ਨੋਟਿਸ ਜਾਰੀ ਕੀਤਾ ਹੈ | ਸੁਪਰੀਮ ਕੋਰਟ ਨੇ ਭਾਜਪਾ ਨੇਤਾ ਵਿਨੀਤ ਗੋਇਨਕਾ ਵਲੋਂ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਨੋਟਿਸ ਭੇਜਿਆ ਹੈ | 
ਪਟੀਸ਼ਨ 'ਚ ਸੋਸ਼ਲ ਮੀਡੀਆ ਪਲੇਟਫ਼ਾਰਮਾਂ, ਖ਼ਾਸ ਕਰ ਕੇ ਟਵਿੱਟਰ 'ਤੇ ਭਾਰਤ ਵਿਰੋਧੀ ਅਤੇ ਦੇਸ਼ ਧ੍ਰੋਹੀ ਪੋਸਟਾਂ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਨੂੰ  ਨਿਰਦੇਸ਼ ਦੇਣ ਮੰਗ ਕੀਤੀ ਗਈ ਹੈ |
ਪਟੀਸ਼ਨਕਰਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ, ਵਿਸ਼ੇਸ਼ ਰੂਪ ਨਾਲ ਟਵਿੱਟਰ 'ਤੇ 'ਭਾਰਤ ਵਿਰੋਧੀ' ਅਤੇ 'ਦੇਸ਼ਧ੍ਰੋਹੀ' ਪੋਸਟਾਂ ਦੀ ਜਾਂਚ ਲਈ ਮੈਕੇਨਿਜ਼ਮ ਬਣਾਏ ਜਾਣ ਦੀ ਮੰਗ ਕੀਤੀ ਸੀ |
ਪਟੀਸ਼ਨਕਰਤਾ ਨੇ ਅਪਣੀ ਪਟੀਸ਼ਨ 'ਚ ਕਿਹਾ ਕਿ ਕਈ ਮਸ਼ਹੂਰ ਲੋਕਾਂ ਦੇ ਨਾਮ ਅਤੇ ਸੈਂਕੜੇ ਫ਼ਰਜ਼ੀ ਟਵਿੱਟਰ ਅਤੇ ਫੇਸਬੁੱਕ ਅਕਾਊਾਟ ਚੱਲ ਰਹੇ ਹਨ | ਇਨ੍ਹਾਂ ਫ਼ਰਜ਼ੀ ਟਵਿੱਟਰ ਹੈਂਡਲ ਅਤੇ ਫੇਸਬੁੱਕ ਅਕਾਊਾਟ 'ਚ ਮਸ਼ਹੂਰ ਨਾਗਰਿਕਾਂ ਦੀਆਂ ਅਸਲੀਆਂ ਫ਼ੋਟੋਆਂ ਦੀ ਵਰਤੋਂ ਕੀਤੀ ਜਾਂਦੀ ਹੈ | ਇਹੀ ਕਾਰਨ ਹੈ ਕਿ ਆਮ ਲੋਕ ਇਸ 'ਚ ਅੰਤਰ ਨਹੀਂ ਕਰ ਪਾਉਂਦੇ ਹਨ ਅਤੇ ਇਨ੍ਹਾਂ ਅਕਾਊਾਟਸ ਤੋਂ ਜਾਰੀ ਮੈਸੇਜ 'ਤੇ ਵਿਸ਼ਵਾਸ ਕਰ ਲੈਂਦੇ ਹਨ | 
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਫ਼ਰਜ਼ੀ ਅਕਾਊਾਟਸ ਰਾਹੀਂ ਝੂਠੀਆਂ ਖ਼ਬਰਾਂ ਅਤੇ ਭੜਕਾਊ ਸੰਦੇਸ਼ ਸ਼ੇਅਰ ਕਰ ਨਫ਼ਰਤ ਫੈਲਾਈ ਜਾਂਦੀ ਹੈ | (ਏਜੰਸੀ)
------imageimage


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement