ਦੇੇਸ਼ 'ਚ ਕੋਰੋਨਾ ਦੇ 9,309 ਨਵੇਂ ਕੇਸ ਆਏ ਸਾਹਮਣੇ
ਨਵੀਂ ਦਿੱਲੀ, 12 ਫ਼ਰਵਰੀ : ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਰੋਜ਼ਾਨਾ ਨਵੇਂ ਕੇਸ ਇਸ ਮਹੀਨੇ ਵਿਚ ਤੀਜੀ ਵਾਰ 10,000 ਤੋਂ ਘੱਟ ਸਨ ਅਤੇ ਫ਼ਰਵਰੀ ਵਿਚ ਸੱਤਵੀਂ ਵਾਰ ਰੋਜ਼ਾਨਾ ਮੌਤਾਂ ਦੀ ਗਿਣਤੀ 100 ਤੋਂ ਘੱਟ ਸੀ | ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 9,309 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ
ਦੇਸ਼ ਵਿਚ ਕੋਵਿਡ ਪੀੜਤ ਲੋਕਾਂ ਦੀ ਗਿਣਤੀ 1,08,80,603 ਹੋ ਗਈ ਹੈ |
ਮੰਤਰਾਲੇ ਵਲੋਂ ਸ਼ੁਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਅਨੁਸਾਰ, ਬੀਮਾਰੀ ਕਾਰਨ 78 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਕੁਲ ਗਿਣਤੀ 1,55,447 ਹੋ ਗਈ ਹੈ |
ਦੇਸ਼ ਵਿਚ ਕੋਵਿਡ ਪੀੜਤ ਲੋਕਾਂ ਵਿਚੋਂ ਹੁਣ ਤਕ 1,05,89,230 ਲੋਕ ਸਿਹਤਮੰਦ ਹੋ ਚੁਕੇ ਹਨ | ਇਸ ਦੇ ਨਾਲ, ਪੀੜਤ ਲੋਕਾਂ ਦੀ ਰਿਕਵਰੀ ਦੀ ਰਾਸ਼ਟਰੀ ਦਰ 97.32 ਪ੍ਰਤੀਸ਼ਤ ਰਹੀ ਹੈ | ਕੋਰੋਨਾ ਵਾਇਰਸ ਦੇ ਮ
imageਰੀਜ਼ਾਂ ਦੀ ਮੌਤ ਦਰ 1.43 ਪ੍ਰਤੀਸ਼ਤ ਹੈ | (ਪੀਟੀਆਈ)...
