
ਕਿਸਾਨ ਅੰਦੋਲਨ ਬਾਰੇ 'ਭੜਕਾਊ ਸਮਗਰੀ' ਨੂੰ ਲੈ ਕੇ ਸਰਕਾਰੀ ਸ਼ਿਕਾਇਤ 'ਤੇ ਟਵਿੱਟਰ ਨੇ 97 ਫ਼ੀ ਸਦੀ ਅਕਾਊਾਟ ਕੀਤੇ ਬੰਦ
ਟਵਿੱਟਰ ਨੂੰ ਪਾਕਿਸਤਾਨ ਅਤੇ ਖ਼ਾਲਿਸਤਾਨ ਸਮਰਥਕਾਂ ਨਾਲ ਸਬੰਧ ਰੱਖਣ ਵਾਲੇ 1,178 ਅਕਾਊਾਟ ਬਲਾਕ ਕਰਨ ਲਈ ਕਿਹਾ ਗਿਆ ਸੀ
ਨਵੀਂ ਦਿੱਲੀ, 12 ਫ਼ਰਵਰੀ: ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਭੜਕਾਊ ਅਤੇ ਭਰਮ ਪੈਦਾ ਕਰਨ ਵਾਲੀ ਸਮੱਗਰੀ ਪੋਸਟ ਕੀਤੇ ਜਾਣ ਬਾਰੇ ਕੇਂਦਰੀ ਸੂਚਨਾ ਤਕਨਾਲੋਜੀ ਮੰਤਰਾਲਾ ਦੀ ਸ਼ਿਕਾਇਤ 'ਤੇ ਟਵਿੱਟਰ ਨੇ ਅਜਿਹੇ 97 ਫ਼ੀ ਸਦੀ ਅਕਾਊਾਟ ਬਲਾਕ ਕਰ ਦਿਤੇ ਹਨ | ਸੂਤਰਾਂ ਨੇ ਇਹ ਜਾਣਕਾਰੀ ਦਿਤੀ | ਬੁਧਵਾਰ ਨੂੰ ਟਵਿੱਟਰ ਦੇ ਪ੍ਰਤੀਨਿਧਾਂ ਅਤੇ ਸੂਚਨਾ ਤੇ ਤਕਨਾਲੋਜੀ ਸਕੱਤਰ ਵਿਚਾਲੇ ਹੋਈ ਇਕ ਬੈਠਕ ਤੋਂ ਬਾਅਦ ਇਹ ਕਦਮ ਚੁਕਿਆ ਗਿਆ | ਬੈਠਕ 'ਚ ਅਮਰੀਕੀ ਮਾਈਕ੍ਰੋਬਲੌਗਿੰਗ ਮੰਚ ਨੂੰ ਸਥਾਨਕ ਕਾਨੂੰਨ ਦਾ ਪਾਲਣ ਕਰਨ ਦੀ ਸਖ਼ਤ ਹਦਾਇਤ ਦਿਤੀ ਗਈ | ਨਾਲ ਹੀ, ਇਹ ਵੀ ਕਿਹਾ ਕਿ ਅਜਿਹਾ ਨਾ ਕਰਨ 'ਤੇ ਉਸ ਨੂੰ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ |
ਸੂਤਰਾਂ ਅਨੁਸਾਰ ਟਵਿੱਟਰ ਨੇ ਹੁਣ ਆਦੇਸ਼ਾਂ ਦਾ ਪਾਲਣ ਕੀਤਾ ਹੈ ਅਤੇ ਜਿਨ੍ਹਾਂ ਅਕਾਊਾਟ 'ਤੇ ਇਤਰਾਜ਼ ਪ੍ਰਗਟਾਇਆ ਸੀ, ਉਨ੍ਹਾਂ 'ਚੋਂ 97 ਫ਼ੀ ਸਦੀ ਨੂੰ ਬਲਾਕ ਕਰ ਦਿਤਾ ਹੈ | ਇਸ ਵਿਸ਼ੇ 'ਤੇ ਟਵਿੱਟਰ ਵਲੋਂ ਫ਼ਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ | ਦਸਣਯੋਗ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਭੜਕਾਊ ਸਮੱਗਰੀ ਪੋਸਟ ਕਰਨ ਨੂੰ ਲੈ ਕੇ 4 ਫ਼ਰਵਰੀ ਨੂੰ ਟਵਿੱਟਰ ਨੂੰ ਪਾਕਿਸਤਾਨ ਅਤੇ ਖ਼ਾਲਿਸਤਾਨ ਸਮਰਥਕਾਂ ਨਾਲ ਸਬੰਧ ਰੱਖਣ ਵਾਲੇ 1,178 ਅਕਾਊਾਟ ਬਲਾਕ ਕਰਨ ਲਈ ਕਿਹਾ ਗਿਆ ਸੀ | ਇਸ ਤੋਂ ਪਹਿਲਾਂ ਸਰਕਾਰ ਨੇ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨਾਂ ਦੇ ਅੰਦੋਲਨ ਦੇ ਸਿਲਸਿਲੇ 'ਚ 257 ਟਵੀਟ ਅਤੇ ਟਵਿੱਟਰ ਹੈਂਡਲ ਬਲਾਕ ਕਰਨ ਲਈ ਕਿਹਾ ਸੀ | ਟਵਿੱਟਰ ਨੇ ਆਦੇਸ਼ਾਂ ਦਾ ਪਾਲਣ ਸਿਰਫ਼ ਕੁਝ ਘੰਟਿਆਂ ਲਈ ਹੀ ਕੀਤਾ ਸੀ | ਟਵਿੱਟਰ ਨੇ ਬੁਧਵਾਰ ਸਵੇਰੇ ਕਿਹਾ ਕਿ ਉਸ ਨੇ ਭਾਰਤ 'ਚ 500 ਤੋਂ ਵੱਧ ਅਕਾਊਾਟ ਸਸਪੈਂਡ ਕਰ ਦਿਤੇ ਹਨ ਅਤੇ ਕਈ ਹੋਰ ਤਕ ਪਹੁੰਚ ਨੂੰ ਬਲਾਕ ਕਰ ਦਿਤਾ ਹੈ | ਹਾਲਾਂਕਿ, ਇਹ ਵੀ ਕਿਹਾ ਕਿ ਉਹ 'ਸਮਾਚਾਰ ਮੀਡੀਆ ਸੰਸਥਾਵਾਂ, ਪੱਤਰਕਾਰਾਂ, ਵਰਕਰਾਂ ਅਤੇ ਆਗੂਆਂ ਦੇ ਅਕਾਊਾਟ ਬਲਾਕ ਨਹੀਂ ਕਰੇਗਾ, ਕਿਉਂਕਿ ਅਜਿਹਾ ਕਰਨਾ ਦੇਸ਼ ਦੇ ਕਾਨੂੰਨ ਦੇ ਅਧੀਨ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੇ ਮੂਲ ਅਧਿਕਾਰ ਦੀ ਉਲੰਘਣਾ ਹੋਵੇਗਾ | (ਪੀਟੀਆਈ)