
ਕਿਹਾ, ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮ੍ਰਿਤਕ ਅਧਿਕਾਰੀ ਦੇ ਵਾਰਸਾਂ ਨੂੰ ਜਲਦ ਤੋਂ ਜਲਦ ਤੋਂ ਦੁਆਈ ਜਾਵੇਗੀ ਮੁਆਵਜ਼ਾ ਰਾਸ਼ੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਫ਼ਸਰ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਯੁਵਕ ਸੇਵਾਵਾਂ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੇ ਭਾਸਕਰ ਸ਼ਰਮਾ ਜਿਨ੍ਹਾਂ ਕੋਲ ਫਰੀਦਕੋਟ ਦਾ ਵਾਧੂ ਚਾਰਜ ਵੀ ਸੀ, ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਸ਼ਨੀਵਾਰ ਦੀ ਸ਼ਾਮ ਚੋਣ ਡਿਊਟੀ ਤੋਂ ਵਾਪਸ ਘਰ ਪਰਤਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਵਿਜੇ ਭਾਸਕਰ ਸ਼ਰਮਾ (47) ਨੂੰ 103 ਬਰਨਾਲਾ ਹਲਕੇ ਵਿੱਚ ਸੁਪਰਵਾਈਜ਼ਰ ਲਾਇਆ ਗਿਆ ਸੀ।
Karuna Raju
ਇਹ ਦਰਦਨਾਕ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਜੇ ਭਾਸਕਰ ਆਪਣੀ ਚੋਣ ਡਿਊਟੀ ਤੋਂ ਲੌਂਗੋਵਾਲ ਵਾਪਸ ਆਪਣੇ ਘਰ ਜਾ ਰਹੇ ਸਨ ਅਤੇ ਬਠਿੰਡਾ-ਸੰਗਰੂਰ ਹਾਈਵੇਅ 'ਤੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਹਰੀਗੜ੍ਹ ਨੇੜੇ ਇਕ ਵਾਹਨ ਦੀ ਲਪੇਟ ਵਿੱਚ ਆ ਗਏ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, ਇੱਕ ਧੀ, ਇੱਕ ਪੁੱਤਰ ਅਤੇ ਇੱਕ ਭਰਾ ਛੱਡ ਗਏ ਹਨ।
ਇੱਕ ਸ਼ੋਕ ਸੰਦੇਸ਼ ਵਿੱਚ ਡਾ. ਰਾਜੂ ਨੇ ਕਿਹਾ, “ਸਾਡੇ ਸਾਥੀ ਕਰਮਚਾਰੀ ਵਿਜੇ ਭਾਸਕਰ ਸ਼ਰਮਾ ਜੋ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਬਰਨਾਲਾ ਵਜੋਂ ਸੇਵਾਵਾਂ ਨਿਭਾ ਰਹੇ ਸਨ, ਦੇ ਦੇਹਾਂਤ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।
Karuna Raju
ਪਰਿਵਾਰ ਨਾਲ ਦਿਲੀਂ ਹਮਦਰਦੀ ਜ਼ਾਹਰ ਕਰਦਿਆਂ ਸੀਈਓ ਡਾ. ਰਾਜੂ ਨੇ ਦੁੱਖ ਦੀ ਇਸ ਘੜੀ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ-ਸਨੇਹੀਆਂ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀਂ ਨਿਵਾਸ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਕਿਹਾ, "ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮ੍ਰਿਤਕ ਅਧਿਕਾਰੀ ਦੇ ਵਾਰਸਾਂ ਨੂੰ ਮੁਆਵਜ਼ਾ ਰਾਸ਼ੀ ਜਲਦ ਤੋਂ ਜਲਦ ਤੋਂ ਦੁਆਈ ਜਾਵੇਗੀ।