
1984 ਕਤਲੇਆਮ ਕਰਵਾ ਕੇ ਕਾਂਗਰਸ ਨੇ ਮਨੁੱਖਤਾ ਨੂੰ ਕੀਤਾ ਸ਼ਰਮਸਾਰ : ਨੱਢਾ
ਕਿਹਾ, ਮਾਫ਼ੀਆ ਅਤੇ ਨਸ਼ਾ ਮੁਕਤ ਹੋਵੇਗਾ 'ਨਵਾਂ' ਪੰਜਾਬ
ਰੂਪਨਗਰ, 12 ਫ਼ਰਵਰੀ (ਹਰੀਸ਼ ਕਾਲੜਾ) : ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਢਾ ਨੇ ਸਨਿਚਰਵਾਰ ਨੂੰ ਕਿਹਾ ਕਿ ਪਾਰਟੀ ਦੀ ਅਗਵਾਈ ਵਾਲ ਗਠਜੋੜ ਵਿਧਾਨ ਸਭਾ ਚੋਣਾਂ ਜਿੱਤਦਾ ਹੈ ਤਾਂ ਮਾਫ਼ੀਆ ਅਤੇ ਨਸ਼ੇ ਤੋਂ ਮੁਕਤ ਇਕ 'ਨਵਾਂ' ਪੰਜਾਬ ਬਣਾਇਆ ਜਾਵੇਗਾ ਅਤੇ ਸੂਬੇ ਨੂੰ ਵਿਕਾਸ ਦੇ ਰਸਤੇ 'ਤੇ ਲਿਆਇਆ ਜਾਵੇਗਾ | ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਲਈ ਸੱਤਾ ਲੋਕਾਂ ਦੀ ਸੇਵਾ ਦਾ ਜ਼ਰੀਆ ਹੈ |
ਰੂਪਨਗਰ ਦੇ ਪਿੰਡ ਨੂਰਪੁਰ ਬੇਦੀ ਵਿਚ ਭਾਜਪਾ ਉਮੀਦਵਾਰ ਇਕਬਾਲ ਸਿੰਘ ਲਾਲਪੁਰਾ ਦੇ ਹੱਕ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਦਰਦ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੁੱਲ 5 ਵੱਡੇ ਕਮਿਸਨਾਂ ਦੇ ਚੇਅਰਮੈਨ ਕੋਟੇ ਵਿਚੋਂ ਇੱਕਲੇ ਪੰਜਾਬ ਨੂੰ ਹੀ ਮਿਲਿਆ ਹੈ | ਦੇ ਦੋ ਚੇਅਰਮੈਨ ਦਿਤੇ ਹਨ, ਜਿਸ ਵਿਚ ਇਮਾਨਦਾਰ ਸੇਵਾਮੁਕਤ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਰਾਸਟਰੀ ਮਨੋਵਿਗਿਆਨਕ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ | ਬਲਾਚੌਰ ਅਤੇ ਰੂਪਨਗਰ 'ਚ ਚੋਣ ਸਭਾਵਾਂ ਦੌਰਾਨ ਨੱਢਾ ਨੇ 1984 ਦੇ ਸਿੱਖ ਕਤਲੇਆਮ 'ਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ | ਉਨ੍ਹਾਂ ਦੋਸ਼ ਲਾਇਆ ਕਿ ਦੰਗੇ ਵਿਚ ਕਾਂਗਰਸ ਦੇ ਮੈਂਬਰ ਸ਼ਾਮਲ ਸਨ |
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਕਿਹਾ, ''ਜਿਨ੍ਹਾਂ ਦੇ ਹੱਥ ਖ਼ੂਨ ਨਾਲ ਰੰਗੇ ਹੋਏ ਸਨ, ਉਨ੍ਹਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ | ਕਾਂਗਰਸ ਨੇ ਆਜ਼ਾਦ ਭਾਰਤ ਵਿਚ ਅਜਿਹੇ ਹਾਲਾਤ ਪੈਦਾ ਕਰ ਦਿਤੇ, ਜਿਥੇ ਇਕ ਭਰਾ ਦੂਜੇ ਭਰਾ ਵਿਰੁਧ ਖੜਾ ਹੋ ਗਿਆ |'' ਉਨ੍ਹਾਂ ਦੋਸ਼ ਲਾਇਆ ਕਿ 30 ਸਾਲ ਤਕ ਕਾਂਗਰਸ ਨੇ ਕੁੱਝ ਨਹੀਂ ਕੀਤਾ ਅਤੇ 2014 ਵਿਚ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਦੇ ਬਾਅਦ ਇਕ ਐਸਆਈਟੀ ਦਾ ਗਠਨ ਕੀਤਾ ਗਿਆ ਅਤੇ ''ਇਨ੍ਹਾਂ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ ਪਹੁੰਚਾਇਆ ਗਿਆ |
ਨੱਢਾ ਨੇ ਕਿਹਾ, ''ਮੈਂ ਸਿੱਖ ਭਰਾਵਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡਾ ਸ਼ੁਭਚਿੰਤਕ ਕੌਣ ਹੈ? ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੀ ਕਸੌਟੀ 'ਤੇ ਖਰੀ ਉਤਰੀ ਹੈ ਤਾਂ ਉਹ ਭਾਜਪਾ ਹੈ ਅਤੇ ਲੋਕਾਂ ਤੋਂ ਸੂਬੇ 'ਚ ਭਾਜਪਾ ਗਠਜੋੜ ਨੂੰ ਸੱਤਾ ਵਿਚ ਲਿਆਉਣ ਦੀ ਅਪੀਲ ਕੀਤੀ ਜਿਥੇ 20 ਫ਼ਰਵਰੀ ਨੂੰ ਵੋਟਿੰਗ ਹੋਣੀ ਹੈ |
ਨੱਡਾ ਨੇ ਕਿਹਾ ਕਿ ਨਸ਼ਾ ਪੰਜਾਬ ਨੂੰ ਦੀਮਕ ਵਾਂਗ ਖਾ ਰਿਹਾ ਹੈ | ਕਈ ਪ੍ਰਵਾਰ ਪ੍ਰਭਾਵਤ ਹੋਏ ਹਨ ਕਿਉਂਕਿ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ | ਨੱਡਾ ਨੇ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਇਸ ਸਮੱਸਿਆ
ਤੋਂ ਬੇਪਰਵਾਹ ਦਿਸ ਰਹੀ ਹੈ | ਉਨ੍ਹਾਂ ਕਿਹਾ, 'ਜਦੋਂ ਰੱਖਿਅਕ ਹੀ ਭਾਗੀਦਾਰ ਬਣ ਜਾਵੇਗਾ, ਤਾਂ ਕੀ ਹੋਵੇਗਾ?'' ਭਾਜਪਾ ਪ੍ਰਧਾਨ ਨੇ ਕਿਹਾ, ''ਅਸੀਂ ਨਵਾਂ ਅਤੇ ਸੁਰੱਖਿਅਤ ਪੰਜਾਬ ਬਣਾਵਾਂਗੇ | ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਨੱਡਾ ਨੇ ਬਲਾਚੌਰ ਤੋਂ ਭਾਜਪਾ ਉਮੀਦਵਾਰ ਅਸ਼ੋਕ ਬਾਥ ਦੀ ਇਕ ਟਿਪਣੀ ਦਾ ਹਵਾਲਾ ਦਿਤਾ, ਜਿਸ ਵਿਚ ਆਪ 'ਤੇ ''ਚੋਣ ਟਿਕਟ ਵੇਚਣ' ਦਾ ਦੋਸ਼ ਲਾਇਆ ਗਿਆ ਸੀ | ਨੱਢਾ ਨੇ ਸਵਾਲ ਕੀਤਾ, ''ਉਨ੍ਹਾਂ (ਆਪ) ਨੇ ਇਮਾਨਦਾਰੀ ਦਾ ਨਕਾਬ ਢਕਿਆ ਹੋਇਆ ਹੈ |
ਨੱਢਾ ਨੇ ਕਿਹਾ, ਪੰਜਾਬ ਬਾਰੇ, ਸਿੱਖ ਭਰਾਵਾਂ ਬਾਰੇ ਸਾਰਿਆਂ ਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਪਰ ਅੱਜ ਤਕ ਕਿਸੇ ਨੇ ਸਿੱਖ ਭਰਾਵਾਂ ਲਈ ਕਿਸਾਨਾਂ ਲਈ ਉਹ ਸੱਭ ਨਹੀਂ ਕੀਤਾ, ਜੋ ਪ੍ਰਧਾਨ ਮੰਤਰੀ ਜੀ ਨੇ ਕੀਤਾ ਹੈ |'' ਉਨ੍ਹਾਂ ਕਿਹਾ,''ਕਰਤਾਰਪੁਰ ਸਾਹਿਬ ਲਾਂਘੇ ਲਈ ਸਾਲਾਂ ਤੋਂ ਮੰਗ ਹੋ ਰਹੀ ਸੀ | ਕਿੰਨੇ ਹੀ ਨੇਤਾ ਆਏ ਜੋ ਪੰਜਾਬ ਦੀ ਅਤੇ ਦੇਸ਼ ਦੀ ਗੱਦੀ 'ਤੇ ਬੈਠੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਪਰ ਮੋਦੀ ਜੀ ਨੇ 120 ਕਰੋੜ ਦੀ ਲਾਗਤ ਨਾਲ ਕਰਤਾਰਪੁਰ ਲਾਂਘਾ ਬਣਾ ਕੇ ਲੱਖਾਂ ਸ਼ਰਧਾਲੂਆਂ ਦੇ ਗੁਰਦੁਆਰੇ ਤਕ ਜਾਣ ਦੀ ਵਿਵਸਥਾ ਕੀਤੀ ਹੈ |''