ਰਾਜਪਾਲ ਦੀ ਜਾਂਚ ਦੇ ਨਤੀਜੇ ਨਾਲ 'ਆਪ' ਵਾਲਿਆਂ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੀ :ਰਵਨੀਤ ਸਿੰਘ ਬਿੱਟੂ
Published : Feb 13, 2022, 7:35 am IST
Updated : Feb 13, 2022, 7:35 am IST
SHARE ARTICLE
image
image

ਰਾਜਪਾਲ ਦੀ ਜਾਂਚ ਦੇ ਨਤੀਜੇ ਨਾਲ 'ਆਪ' ਵਾਲਿਆਂ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੀ : ਰਵਨੀਤ ਸਿੰਘ ਬਿੱਟੂ


ਕਿਹਾ, ਹੁਣ ਮਾਈਨਿੰਗ ਮਾਮਲੇ 'ਚ ਗ਼ਲਤ ਸ਼ਿਕਾਇਤ ਕਰਨ ਲਈ ਕੇਜਰੀਵਾਲ ਤੇ ਚੱਢਾ ਚੰਨੀ ਪ੍ਰਵਾਰ ਤੋਂ ਮਾਫ਼ੀ ਮੰਗਣ

ਚੰਡੀਗੜ੍ਹ, 12 ਫ਼ਰਵਰੀ (ਗੁਰਉਪਦੇਸ਼ ਭੁੱਲਰ): ਆਪ ਪਾਰਟੀ ਦਾ ਚੋਣ ਪ੍ਰਚਾਰ, ਮੁੱਖ ਤੌਰ ਤੇ ਇਸ ਮੁੱਦੇ ਦੁਆਲੇ ਘੁੰਮ ਰਿਹਾ ਸੀ ਕਿ ਮੁੱਖ ਮੰਤਰੀ ਚੰਨੀ ਰੇਤਾ ਖੁਦਾਈ ਦੇ ਦੋਸ਼ੀ ਹਨ ਤੇ ਅਖ਼ੀਰ 24 ਜਨਵਰੀ ਨੂੰ  ਇਸ ਪਾਰਟੀ ਦੇ ਨੇਤਾ ਗਵਰਨਰ ਨੂੰ  ਇਕ ਯਾਦ ਪੱਤਰ ਦੇ ਕੇ ਮੰਗ ਕਰ ਆਏ ਕਿ ਇਸ ਦੀ ਪੜਤਾਲ ਕੀਤੀ ਜਾਏ ਤੇ ਮੁੱਖ ਮੰਤਰੀ ਵਿਰੁਧ ਐਕਸ਼ਨ ਲਿਆ ਜਾਏ | ਗਵਰਨਰ ਬਨਵਾਰੀ ਲਾਲ ਪਰੋਹਿਤ ਨੇ ਡੀ ਜੀ ਪੀ ਨੂੰ  ਤੁਰਤ ਹੜਤਾਲ ਕਰਨ ਲਈ ਕਿਹਾ | ਹੁਣ ਸਰਕਾਰੀ ਪੜਤਾਲ ਮਗਰੋਂ ਚੰਨੀ ਨੂੰ  ਕਲੀਨ ਚਿਟ ਦੇ ਕੇ ਸਾਫ਼ ਬਰੀ ਕਰ ਦਿਤਾ ਗਿਆ ਹੈ ਜਿਸ ਤੇ ਕਾਂਗਰਸ ਅੰਦਰ ਖ਼ੂਬ ਖ਼ੁਸ਼ੀ ਦਾ ਮਾਹੌਲ ਵਿਖਾਈ ਦੇ ਰਿਹਾ ਹੈ | ਇਕ ਆਮ ਪ੍ਰਵਾਰ ਦੇ ਬੰਦੇ ਚਰਨਜੀਤ ਸਿੰਘ ਚੰਨੀ ਨੂੰ  ਮੁੱਖ ਮੰਤਰੀ ਬਣਨ ਦਾ ਮੌਕਾ ਮਿਲਣ ਬਾਅਦ ਸਾਰੀਆਂ ਹੀ ਸਿਆਸੀ ਪਾਰਟੀਆਂ ਉਨ੍ਹਾਂ ਨੂੰ  ਘੇਰ ਰਹੀਆਂ ਹਨ ਅਤੇ ਉਨ੍ਹਾਂ ਦੀ ਗ਼ਰੀਬੀ ਦਾ ਮਖ਼ੌਲ ਉਡਾਇਆ ਜਾ ਰਿਹਾ ਹੈ | ਇਹ ਵਿਚਾਰ ਪ੍ਰਗਟ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਅਤੇ ਪੰਜਾਬ ਚੋਣਾਂ ਲਈ ਪਾਰਟੀ ਦੀ ਪ੍ਰਬੰਧ ਕਮੇਟੀ ਦੇ ਚੇਅਰਮੈਨ ਰਵਨੀਤ ਸਿੰਘ ਬਿੱਟੂ ਨੇ ਅੱਜ ਸ਼ਾਮ ਪੰਜਾਬ ਕਾਂਗਰਸ ਭਵਨ ਵਿਚ ਪ੍ਰੈਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਕਿਹਾ ਕਿ ਮਾਈਨਿੰਗ ਮਾਮਲੇ ਵਿਚ ਰਾਜਪਾਲ ਦੀ ਜਾਂਚ ਦੇ ਨਤੀਜੇ ਨਾਲ ਆਮ ਆਦਮੀ ਪਾਰਟੀ ਦੇ ਮੂੰਹ 'ਤੇ ਕਰਾਰੀ ਚਪੇੜ ਵੱਜੀ ਹੈ |
ਇਸ ਸਮੇਂ ਤਾਂ ਕਾਂਗਰਸ ਸਰਕਾਰ ਨਹੀਂ ਬਲਕਿ ਸੱਭ ਕੁੱਝ ਚੋਣ ਕਮਿਸ਼ਨ ਅਧੀਨ ਚਲ ਰਿਹਾ ਹੈ ਪਰ ਰਾਜਪਾਲ ਵਲੋਂ ਆਮ ਆਦਮੀ ਪਾਰਟੀ ਦੀ ਸ਼ਿਕਾਇਤ ਉਪਰ ਜੋ ਜਾਂਚ ਦੇ ਹੁਕਮ ਦਿਤੇ ਸਨ, ਉਸ ਜਾਂਚ ਵਿਚ ਕੁੱਝ ਵੀ ਨਹੀਂ ਨਿਕਲਿਆ ਅਤੇ ਅਧਿਕਾਰੀਆਂ ਨੇ ਅਪਣੀ ਰੀਪੋਰਟ ਰਾਜਪਾਲ ਨੂੰ  ਦੇ ਦਿਤੀ ਹੈ | ਬਿੱਟੂ ਨੇ ਕਿਹਾ ਕਿ ਹੁਣ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਵਰਗਿਆਂ ਨੂੰ  ਚਾਹੀਦਾ ਹੈ ਕਿ ਉਹ ਲਾਏ ਗਏ ਗ਼ਲਤ ਦੋਸ਼ ਕਾਰਨ ਜਾਂਚ  ਰੀਪੋਰਟ ਸਾਹਮਣੇ ਆਉਣ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮਾਫ਼ੀ ਮੰਗਣ | ਉਨ੍ਹਾਂ 'ਆਪ' ਦੇ ਦਿੱਲੀ ਦੇ ਆਗੂਆਂ 'ਤੇ ਵਰ੍ਹਦਿਆਂ ਕਿਹਾ ਕਿ ਇਹ ਤਾਂ ਪੰਜਾਬ ਵਿਚ ਸੈਰ ਸਪਾਟੇ 'ਤੇ
ਆਏ ਹਨ ਅਤੇ ਇਨ੍ਹਾਂ ਨੂੰ  ਪੰਜਾਬ ਬਾਰੇ ਕੁੱਝ ਵੀ ਨਹੀਂ ਪਤਾ | ਪੰਜਾਬ ਨੇ ਕਿਸ ਤਰ੍ਹਾਂ ਲੰਮਾ ਸਮਾਂ ਅਤਿਵਾਦ ਦਾ ਸੰਤਾਪ ਭੋਗਿਆ ਅਤੇ ਇਸ ਦਾ ਕਿਵੇਂ ਮੁਕਾਬਲਾ ਕੀਤਾ, ਇਸ ਬਾਰੇ 'ਆਪ' ਆਗੂਆਂ ਨੂੰ  ਕੀ ਗਿਆਨ ਹੈ? ਉਸ ਸਮੇਂ ਤਾਂ ਇਨ੍ਹਾਂ ਦੀ ਪਾਰਟੀ ਜਨਮੀ ਵੀ ਨਹੀਂ ਸੀ | ਉਨ੍ਹਾਂ ਕਿਹਾ ਕਿ ਚੰਨੀ ਇਕ ਕੌਂਸਲਰ ਤੋਂ ਉਠ ਕੇ ਮੁੱਖ ਮੰਤਰੀ ਦੇ ਅਹੁਦੇ ਤਕ ਮਿਹਨਤ ਨਾਲ ਪਹੁੰਚੇ ਹਨ ਅਤੇ ਉਹ ਗ਼ਰੀਬਾਂ ਦੇ ਮਸੀਹਾ ਹਨ | 111 ਦਿਨਾਂ ਵਿਚ ਬਿਜਲੀ ਸਸਤੀ ਕਰਨ ਸਮੇਤਜੋ ਕੰਮ ਉਨ੍ਹਾਂ ਨੇ ਕਰ ਦਿਖਾਏ ਹੋਰ ਕੋਈ ਨਹੀਂ ਕਰ ਸਕਦਾ |
ਉਨ੍ਹਾਂ 'ਆਪ' ਮੁਖੀ ਕੇਜਰੀਵਾਲ ਉਪਰ ਪਾਣੀਆਂ ਦੇ ਮਾਮਲੇ ਵਿਚ ਵੀ ਦੋਹਰੇ ਮਾਪਦੰਡ ਰੱਖਣ ਦਾ ਦੋਸ਼ ਲਾਇਆ | ਭਾਜਪਾ ਬਾਰੇ ਬਿੱਟੂ ਨੇ ਕਿਹਾ ਕਿ ਅਸਲੀ ਭਾਜਪਾ ਵਾਲੇ ਤਾਂ ਨਰਾਜ਼ ਹਨ ਕਿਉਂਕਿ ਪਾਰਟੀ ਵਿਚ ਬਾਹਰ ਦੇ ਲੋਕਾਂ ਨੂੰ  ਲਿਆ ਕੇ ਟਿਕਟਾਂ ਦਿਤੀਆਂ ਗਈਆਂ ਹਨ | ਇਸ ਕਰ ਕੇ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਅਸਲੀ ਭਾਜਪਾ ਵਾਲੇ ਵੀ ਪਾਰਟੀ ਨੂੰ  ਵੋਟ ਨਹੀਂ ਦੇਣਗੇ |

 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement