
ਇਹ ਚੋਣਾਂ ਭਾਜਪਾ ਤਕੜਾ ਪੰਜਾਬ, ਨਵਾਂ ਪੰਜਾਬ ਤੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਲੜ ਰਹੀ ਹੈ।
ਲੁਧਿਆਣਾ - ਅੱਜ ਤਰੁਣ ਚੁੱਘ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਪੰਜਾਬ ਵਿਚ 117 ਸੀਟਾਂ 'ਤੇ ਚੋਣ ਲੜ ਰਹੀ ਹੈ ਤੇ ਇਕ ਵੱਡੇ ਭਰਾ ਦੇ ਤੌਰ 'ਤੇ ਇਕ ਗਠਜੋੜ ਬਣਾ ਕੇ ਚੋਣ ਲੜ ਰਹੀ ਹੈ। ਉਹਨਾਂ ਦੱਸਿਆ ਕਿ 73 ਸੀਟਾਂ 'ਤੇ ਭਾਜਪਾ ਪੰਜਾਬ ਵਿਚ ਚੋਣਾਂ ਲੜ ਰਹੀ ਹੈ ਤੇ ਬਾਕੀ ਸੀਟਾਂ 'ਤੇ ਗਠਜੋੜ ਵਿਚ ਵੰਡੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਇਹ ਚੋਣਾਂ ਭਾਜਪਾ ਤਕੜਾ ਪੰਜਾਬ, ਨਵਾਂ ਪੰਜਾਬ ਤੇ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਲਈ ਲੜ ਰਹੀ ਹੈ। ਚੁੱਘ ਨੇ ਕਿਹਾ ਕਿ ਅਸੀਂ ਇਹ ਸੰਕਲਪ ਲਿਆ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਪੰਜਾਬ ਵਿਚ ਕਾਨੂੰਨ ਵਿਵਸਥਾ ਸਹੀ ਹੋਵੇ, ਪੰਜਾਬ ਵਿਚ ਰੁਜ਼ਗਾਰ ਹੋਵੇ, ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਹੋਵੇ, ਅਜਿਹੇ ਸੰਕਲਪ ਲੈ ਕੇ ਅਸੀਂ ਪੰਜਾਬ ਵਿਚ ਚੋਣਾਂ ਲੜ ਰਹੇ ਹਾਂ।
ਤਰੁਣ ਚੁੱਘ ਨੇ ਅਰਵਿੰਦ ਕੇਜਰੀਵਾਲ 'ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਪਿਛਲੀ ਵਾਰ ਉਹ ਕਹਿ ਰਹੇ ਸੀ ਕਿ 100 ਸੀਟਾਂ ਜਿੱਤਾਂਗੇ, 117 ਸੀਟਾਂ 'ਤੇ ਚੋਣ ਲੜੀ ਸੀ ਤੇ ਇਸ ਵਾਰ ਕਹਿ ਰਹੇ ਨੇ ਕਿ 60 ਜਿੱਤਾਂਗੇ, ਪਿਛਲੀ ਵਾਰ 20 ਆਈਆਂ ਸੀ ਤੇ ਇਸ ਵਾਰ 15 ਹੀ ਆਉਣਗੀਆਂ।