
ਸਰਕਾਰੀ ਰੇਤ ਦੇ ਖੱਡੇ ਤੋਂ ਰੇਤ ਲੈਣ ਗਏ ਪਿਓ-ਪੁੱਤ 'ਤੇ ਕਰੀਬ 10 ਵਿਅਕਤੀਆਂ ਨੇ ਕੀਤਾ ਹਮਲਾ
ਫਾਜ਼ਿਲਕਾ: ਪਿੰਡ ਬੜਾ 'ਚ 8 ਤੋਂ 10 ਵਿਅਕਤੀਆਂ ਨੇ ਅਬੋਹਰ ਤੋਂ ਸਰਕਾਰੀ ਰੇਤ ਦੇ ਖੱਡ 'ਚੋਂ ਰੇਤਾ ਚੁੱਕਣ ਜਾ ਰਹੇ ਪਿਓ-ਪੁੱਤ 'ਤੇ ਹਮਲਾ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਰੇਤ ਦੀ ਖੱਡ 'ਤੇ ਬਾਰੀ ਨੂੰ ਲੈ ਕੇ ਝਗੜਾ ਹੋ ਗਿਆ ਸੀ। ਜਿਸ ਕਾਰਨ ਕੁੱਝ ਲੋਕਾਂ ਨੇ ਪਿਓ-ਪੁੱਤ ਟਰੈਕਟਰ-ਟਰਾਲੀ ਚਾਲਕ ਦੀ ਕੁੱਟਮਾਰ ਕੀਤੀ ਗਈ। ਉਕਤ ਮਾਮਲੇ 'ਚ ਪੀੜਤਾ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।