
ਪੁਲਿਸ ਨੂੰ ਕਾਤਲਾਂ ਦੀਆਂ ਰਾਜਸਥਾਨ ਤੋਂ ਮਿਲੀਆਂ ਸਨ ਲੋਕੇਸ਼ਨਾਂ
ਜਲੰਧਰ: ਰਿਟਾਇਰਡ ਕਰਨਲ ਦੇ ਬੇਟੇ ਸੱਤਾ ਘੁੰਮਣ ਦੇ ਕਤਲ ਦੇ ਮਾਮਲੇ 'ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਰਾਜਸਥਾਨ ਤੋਂ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ:ਅਬੋਹਰ 'ਚ ਵਿਆਹੁਤਾ ਨੇ ਲਿਆ ਫਾਹਾ, ਪਰਿਵਾਰ 'ਤੇ ਸਹੁਰੇ ਪਰਿਵਾਰ 'ਤੇ ਕਤਲ ਦੇ ਲਗਾਏ ਇਲਜ਼ਾਮ
ਫੜੇ ਗਏ ਮੁਲਜ਼ਮਾਂ ਵਿੱਚ ਮੁੱਖ ਮੁਲਜ਼ਮ ਨਿਤੀਸ਼ ਉਰਫ਼ ਗੁੱਲੀ ਵਾਸੀ ਅਮਨ ਨਗਰ ਗੁਲਾਬ ਦੇਵੀ ਰੋਡ, ਰਾਹੁਲ ਸੱਭਰਵਾਲ ਅਤੇ ਇਕ ਹੋਰ ਮੁਲਜ਼ਮ ਸ਼ਾਮਲ ਹਨ। ਮੁਲਜ਼ਮਾਂ ਨੂੰ ਫੜਨ ਲਈ ਜਲੰਧਰ ਤੋਂ ਹੋਰ ਫੋਰਸ ਭੇਜੀ ਗਈ ਹੈ। ਜਲਦੀ ਹੀ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਪੁਲਸ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ:BCCI ਦਾ ਵੱਡਾ ਫੈਸਲਾ, ਧਰਮਸ਼ਾਲਾ 'ਚ ਨਹੀਂ ਹੋਵੇਗਾ ਆਸਟ੍ਰੇਲੀਆ ਖਿਲਾਫ ਤੀਜਾ ਟੈਸਟ ਮੈਚ
ਇਥੇ ਇਹ ਵੀ ਦੱਸਣਯੋਗ ਹੈ ਕਿ ਸੱਤਾ ਘੁੰਮਣ ਦੇ ਕਤਲ ਮਾਮਲੇ ’ਚ ਪੁਲਿਸ ਦੇ ਹੱਥ ਮੁਲਜ਼ਮਾਂ ਦੀਆਂ ਰਾਜਸਥਾਨ ਅਤੇ ਅਜਮੇਰ ਸ਼ਰੀਫ਼ ਦੀਆਂ ਲੋਕੇਸ਼ਨਾਂ ਮਿਲਣ ਦੀ ਸੂਚਨਾ ਮਿਲੀ ਸੀ। ਮੁਲਜ਼ਮ ਕਤਲ ਤੋਂ ਪਹਿਲਾਂ ਹੋਈ ਪਾਰਟੀ ਦੀ ਵਾਇਰਲ ਵੀਡੀਓ ’ਚ ਸ਼ਰਾਬ ਅਤੇ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ।