ਭਾਖੜਾ 'ਚ ਵੀ ਨਹੀਂ ਮਿਲਿਆ ਨੌਜਵਾਨ ਦਾ ਸਿਰ, ਪਰਿਵਾਰ ਨੇ ਬਿਨਾਂ ਸਿਰ ਤੋਂ ਕੀਤਾ ਪੁੱਤ ਦਾ ਸਸਕਾਰ
Published : Feb 13, 2023, 11:50 am IST
Updated : Feb 13, 2023, 11:50 am IST
SHARE ARTICLE
Navdeep Kumar
Navdeep Kumar

ਗੋਤਾਖੋਰਾਂ ਦੀ ਮਦਦ ਨਾਲ ਸਿਰ ਦੀ ਭਾਲ ’ਚ ਲਗਭਗ 30 ਕਿਲੋਮੀਟਰ ਤੱਕ ਭਾਖੜਾ ਨਹਿਰ ਦੀ ਸਰਚ ਕੀਤੀ ਗਈ

ਪਟਿਆਲਾ - ਤਿੰਨ ਦਿਨ ਪਹਿਲਾਂ ਜੇਲ੍ਹ ਰੋਡ ’ਤੇ ਵਾਪਰੇ ਹਾਦਸੇ ’ਚ ਮਾਰੇ ਗਏ ਨੌਜਵਾਨ ਨਵਦੀਪ ਕੁਮਾਰ ਦਾ ਧੜ ਨਾਲੋਂ ਵੱਖ ਹੋਇਆ ਸਿਰ ਅਜੇ ਵੀ ਨਹੀਂ ਮਿਲਿਆ ਪਰ ਮਾਪਿਆਂ ਨੇ ਸਿਰ ਤੋਂ ਬਿਨਾਂ ਹੀ ਪੁੱਤ ਦਾ ਸਸਕਾਰ ਕਰ ਦਿੱਤਾ। ਇਸ ਦੇ ਲਈ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਐੱਸ. ਐੱਚ. ਓ. ਇੰਸ: ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਿਚ 30 ਕਿਲੋਮੀਟਰ ਭਾਖੜਾ ਨਹਿਰ ਵਿਚ ਵੀ ਭਾਲ ਕੀਤੀ।

ਇੰਸਪੈਕਟਰ ਬਾਜਵਾ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਸਿਰ ਦੀ ਭਾਲ ’ਚ ਲਗਭਗ 30 ਕਿਲੋਮੀਟਰ ਤੱਕ ਭਾਖੜਾ ਨਹਿਰ ਦੀ ਸਰਚ ਕੀਤੀ ਗਈ ਪਰ ਸਿਰ ਦਾ ਕੁਝ ਪਤਾ ਨਹੀਂ ਲੱਗ ਸਕਿਆ। ਵਿਸ਼ੇਸ ਤੌਰ ’ਤੇ ਸਾਈਫਨਾਂ ਦੀ ਜਾਂਚ ਵੀ ਕੀਤੀ ਗਈ ਪਰ ਕੁੱਝ ਹੱਥ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਇਸ ਮਾਮਲੇ ’ਚ ਜਿਹੜੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ

 

 ਉਹ ਵਿਦੇਸ਼ ਨਾ ਭੱਜ ਜਾਵੇ, ਇਸ ਦੇ ਲਈ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਧਰ ਪਰਿਵਾਰ ਨੇ ਪੁਲਿਸ ਦੇ ਭਰੋਸੇ ਤੋਂ ਬਾਅਦ ਨਵਦੀਪ ਕੁਮਾਰ ਦਾ ਬਿਨ੍ਹਾਂ ਸਿਰ ਤੋਂ ਸਸਕਾਰ ਕਰ ਦਿੱਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਸੰਘਰਸ਼ ਜਾਰੀ ਰੱਖਣਗੇ। 

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement