
Jalalabad News : ਪਿੰਡ ਪਾਲੀ ਵਾਲਾ ਅਤੇ ਮਹਾਲਮ ਵਿਖੇ ਸ਼ਰਾਬ ਤਸਕਰਾਂ ਵਲੋਂ ਕੀਤੀ ਜਾਂਦੀ ਸੀ ਸ਼ਰਾਬ ਤਿਆਰ
Jalalabad News in Punjabi : ਜਲਾਲਾਬਾਦ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ’ਚ ਐਕਸਾਈਜ਼ ਅਤੇ ਪੁਲਿਸ ਵਿਭਾਗ ਵੱਲੋਂ ਕਾਰਵਾਈ ਕੀਤੀ ਗਈ ਤਾਂ ਗੱਡੀ ਭਰ ਕੇ ਲਾਹਣ ਦੀ ਬਰਾਮਦ ਹੋਈ ਹੈ। ਦੱਸ ਦਈਏ ਕਿ ਪਿੰਡ ਪਾਲੀ ਵਾਲਾ ਅਤੇ ਮਹਾਲਮ ਵਿਖੇ ਸ਼ਰਾਬ ਤਸਕਰਾਂ ਦੇ ਵੱਲੋਂ ਜਿਸ ਜਗ੍ਹਾ ’ਤੇ ਮੱਝਾਂ ਗਾਵਾਂ ਬੰਨੀਆਂ ਜਾਂਦੀਆਂ ਅਤੇ ਜਿੱਥੇ ਉਹ ਗੋਹਾ ਪਿਸ਼ਾਬ ਕਰਦੀਆਂ ਹਨ ਉੱਥੇ ਹੀ ਲਾਹਣ ਤਿਆਰ ਕੀਤੀ ਜਾ ਰਹੀ ਸੀ। ਠੀਕ ਮੱਝਾਂ ਦੇ ਗੋਹੇ ਵਾਲੀ ਜਗ੍ਹਾ ਦੇ ਹੇਠਾਂ ਇਹ ਲਾਹਣ ਦੀ ਬਰਾਮਦਗੀ ਹੋਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।
(For more news apart from In Jalalabad, the excise department and police recovered buffaloes place where cows were slaughtered News in Punjabi, stay tuned to Rozana Spokesman)