Ludhiana News: ਲੁਧਿਆਣਾ ’ਚ ਗਰਮ ਦਾਲ ਨੇ ਸਾੜੀ ਡੇਢ ਸਾਲਾ ਬੱਚੀ

By : PARKASH

Published : Feb 13, 2025, 11:52 am IST
Updated : Feb 13, 2025, 11:52 am IST
SHARE ARTICLE
One and a half year old girl burnt by hot dal in Ludhiana
One and a half year old girl burnt by hot dal in Ludhiana

Ludhiana News: ਕਮਰੇ ’ਚ ਖੇਡਦੇ ਸਮੇਂ ਸਿਰ ’ਤੇ ਪਲਟਿਆ ਪਤੀਲਾ

 

Ludhiana News: ਪੰਜਾਬ ਦੇ ਲੁਧਿਆਣਾ ’ਚ ਡੇਢ ਸਾਲ ਦੀ ਬੱਚੀ ਦੇ ਸਿਰ ’ਤੇ ਗਰਮ ਦਾਲ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੜਕੀ ਕਮਰੇ ਵਿਚ ਖੇਡ ਰਹੀ ਸੀ ਅਤੇ ਅਚਾਨਕ ਚੁੱਲ੍ਹੇ ’ਤੇ ਰੱਖੀ ਦਾਲ ਦਾ ਪਤੀਲਾ ਪਲਟ ਗਿਆ। ਉਸ ਦੇ ਸਿਰ ’ਤੇ ਛਾਲੇ ਪੈ ਗਏ। ਲੜਕੀ ਨੂੰ ਸੜੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ।

ਮੁਹੱਲਾ ਗੋਬਿੰਦਗੜ੍ਹ ਦੇ ਰਹਿਣ ਵਾਲੇ ਪਿੰਟੂ ਨਾਂ ਦੇ ਵਿਅਕਤੀ ਨੇ ਦਸਿਆ ਕਿ ਉਸ ਦੀ ਪਤਨੀ ਘਰ ਵਿਚ ਦਾਲ ਬਣਾ ਰਹੀ ਸੀ। ਉਸ ਦੀ ਧੀ ਸੂਰੇ ਵੀ ਨਾਲ ਖੇਡ ਰਹੀ ਸੀ। ਅਚਾਨਕ ਕੁੜੀ ਦੇ ਸਿਰ ’ਤੇ ਪਤੀਲੇ ’ਚੋਂ ਗਰਮ ਦਾਲ ਡਿੱਗ ਪਈ। ਹਾਦਸੇ ਸਮੇਂ ਉਹ ਕੰਪਨੀ ’ਚ ਹੀ ਸੀ। ਉਸ ਦੀ ਮਾਂ ਅਤੇ ਪਤਨੀ ਘਰ ਸਨ। ਦਾਲ ਡਿਗਣ ਤੋਂ ਬਾਅਦ ਪਰਵਾਰ ਨੇ ਤੁਰਤ ਹਾਦਸੇ ਦੀ ਸੂਚਨਾ ਦਿਤੀ। ਬੱਚੀ ਨੂੰ ਹਸਪਤਾਲ ਲਿਆਂਦਾ ਗਿਆ ਹੈ। ਗਰਮ ਦਾਲ ਕਾਰਨ ਉਸ ਦਾ ਸਿਰ ਬੁਰੀ ਤਰ੍ਹਾਂ ਸੜ ਗਿਆ, ਕਈ ਛਾਲੇ ਵੀ ਪੈ ਗਏ ਹਨ। ਡਾਕਟਰਾਂ ਨੇ ਬੱਚੀ ਦਾ ਇਲਾਜ ਕੀਤਾ। ਫਿਲਹਾਲ ਬੱਚੀ ਦੀ ਹਾਲਤ ਖਤਰੇ ਤੋਂ ਬਾਹਰ ਹੈ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement