ਕੈਪਟਨ ਵੱਲੋਂ ਕਿਸਾਨਾਂ ਦੀ ਆਤਮਹੱਤਿਆ ਦਾ ਸੌਦਾ ਕਰਨਾ ਬਹੁਤ ਬੇਰਹਿਮੀ ਅਤੇ ਸ਼ਰਮਨਾਕ: ਹਰਪਾਲ ਚੀਮਾ
Published : Mar 13, 2021, 5:09 pm IST
Updated : Mar 13, 2021, 5:09 pm IST
SHARE ARTICLE
Harpal Singh Cheema
Harpal Singh Cheema

ਸੈਕੜੇ ਪਰਿਵਾਰ ਬਰਬਾਦ ਹੋ ਗਏ ਪ੍ਰੰਤੂ ਕੈਪਟਨ ਨੇ ਉਨ੍ਹਾਂ ਦੇ ਨਾਮ ਉੱਤੇ ਆਪਣਾ ਪ੍ਰਚਾਰ ਕੀਤਾ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਕਰਜ਼ਾ ਮੁਆਫੀ ਤੋਂ ਜ਼ਿਆਦਾ ਉਸਦੇ ਪ੍ਰਚਾਰ ਉਤੇ ਖਰਚ ਕਰਨ ਦਾ ਦੋਸ਼ ਲਗਾਇਆ। ਸ਼ਨੀਵਾਰ ਨੂੰ 'ਆਪ' ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਆਧੁਨਿਕ ਯੁਗ ਦੇ ਨੀਰੋ ਹਨ, ਜਿਨ੍ਹਾਂ ਨੂੰ ਆਪਣੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਦੇਖਕੇ ਬੁਰਾ ਨਹੀਂ ਲੱਗਦਾ, ਸਗੋਂ ਉਹ ਸ਼ਾਹੀ ਤਰੀਕੇ ਨਾਲ ਆਪਣੇ ਜੀਵਨ ਦਾ ਆਨੰਦ ਲੈ ਰਹੇ ਹਨ। ਇਸ ਵਾਰ ਉਨ੍ਹਾਂ ਫਿਰ ਤੋਂ ਸਾਬਤ ਕਰ ਦਿੱਤਾ।

captain amarinder singhcaptain amarinder singh

ਉਨ੍ਹਾਂ ਕਿਹਾ ਕਿ ਰਿਪੋਰਟ ਸਾਹਮਣੇ ਆਈ ਹੈ ਜੋ ਸਿੱਧੇ ਤੌਰ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਸੰਵੇਦਨਸ਼ੀਲਤਾ ਵੱਲ ਇਸ਼ਾਰਾ ਕਰਦੀ ਹੈ। ਪੰਜਾਬ ਸਰਕਾਰ ਨੇ ਇਕ ਪ੍ਰੋਗਰਾਮ ਆਯੋਜਿਤ ਕੀਤਾ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਨੇ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 9.72 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਸੀ। ਪ੍ਰੰਤੂ ਉਸ ਵਿੱਚ ਬੇਹੱਦ ਹੈਰਾਨ ਕਰਨ ਵਾਲੀ ਗੱਲ ਹੈ ਕਿ ਪ੍ਰੋਗਰਾਮ ਨੂੰ ਆਯੋਜਿਤ ਕਰਨ ਅਤੇ ਉਸਦੇ ਪ੍ਰਚਾਰ ਵਿਚ ਕੈਪਟਨ ਸਰਕਾਰ ਨੇ 9.36 ਕਰੋੜ ਰੁਪਏ ਖਰਚ ਕੀਤਾ। ਜੇਕਰ ਉਹ ਵਿਗਿਆਪਨਾਂ ਅਤੇ ਬੈਨਰਾਂ ਉੱਤੇ ਆਪਣੇ ਚੇਹਰਾ ਲਗਾਉਣ ਦੇ ਬਦਲੇ ਦੁਗਣੀ ਗਿਣਤੀ ਵਿੱਚ ਪੀੜਤ ਪਰਿਵਾਰਾਂ ਦੀ ਮਦਦ ਕਰ ਦਿੰਦੇ ਤਾਂ ਉਨ੍ਹਾਂ ਦਾ ਅਤੇ ਲੋਕਾਂ ਦਾ ਜੀਵਨ ਥੋੜ੍ਹਾ ਸੌਖਾ ਹੁੰਦਾ।

harpal cheemaharpal cheema

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਦੇ ਸਾਰਾ ਕਰਜ਼ਾ ਮੁਆਫ ਕਰਨਗੇ, ਪ੍ਰੰਤੂ ਉਨ੍ਹਾਂ ਦੀ ਅਸੰਵੇਦਨਸ਼ੀਲਤਾ ਨੇ ਉਨ੍ਹਾਂ ਨੂੰ ਇਸ ਵਾਅਦੇ ਨੂੰ ਪੂਰਾ ਕਰਨ ਤੋਂ ਵੀ ਰੋਕ ਦਿੱਤਾ। ਕੈਪਟਨ ਅਮਰਿੰਦਰ ਨੂੰ ਆਪਣੇ ਸ਼ਾਸਨ ਵਿੱਚ ਅੰਤਿਮ ਸਾਲ ਵਿੱਚ 1186 ਕਰੋੜ ਦੇ ਖੇਤੀ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ। ਪ੍ਰੰਤੂ ਵੁਨ੍ਹਾਂ ਵਿਚੋਂ ਵੀ ਉਨ੍ਹਾਂ ਕਰਜ਼ਾ ਮੁਆਫੀ ਲਈ ਕੇਵਲ 520 ਕਰੋੜ ਹੀ ਰੱਖੇ ਹਨ। ਉਨ੍ਹਾਂ ਕਿਹਾ ਕਿ ਸੈਂਕੜੇ ਕਿਸਾਨਾਂ ਦੀ ਜਾਨ ਚੱਲੀ ਗਈ, ਸੈਂਕੜੇ ਮਾਵਾਂ ਦੇ ਪੁੱਤ ਚਲੇ ਗਏ, ਸੈਕੜੇ ਪਤਨੀਆਂ ਨੇ ਆਪਣੇ ਪਤੀ ਨੂੰ ਗੁਆ ਦਿੱਤਾ, ਪ੍ਰੰਤੂ ਕੈਪਟਨ ਆਪਣੇ ਪ੍ਰਚਾਰ ਵਿੱਚ ਲਗੇ ਹਨ। ਕੈਪਟਨ ਅਮਰਿੰਦਰ ਅਜਿਹਾ ਸਮਾਰਟ ਹਨ ਜੋ ਖੁਦ ਧੂਮਧਾਮ ਨਾਲ ਪ੍ਰੋਗਰਾਮ ਕਰਦੇ ਜਦੋਂਕਿ ਸੂਬੇ ਦੇ ਲੋਕ ਪ੍ਰੇਸ਼ਾਨ ਹੁੰਦੇ ਹਨ। ਉਹ ਅਜਿਹੇ ਸਮਾਰਟ ਹਨ ਜੋ ਲੋਕਾਂ ਦੇ ਪੈਸੇ ਨਾਲ ਆਪਣਾ ਪੇਟ ਭਰਦੇ ਹਨ, ਜਦੋਂ ਕਿ ਉਸਦੇ ਲੋਕ ਭੁੱਖੇ ਰਹਿੰਦੇ ਹਨ। ਆਪਣੇ ਲੋਕਾਂ ਦੀ ਮੌਤ ਅਤੇ ਦੁੱਖ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement