
ਰਾਸ਼ਟਰ ਦੇ ਜਾਗਰਣ ਦਾ ਜਸ਼ਨ ਹੈ, ਅੰਮਿ੍ਤ ਮਹਾਂਉਤਸਵ: ਮੋਦੀ
ਪ੍ਰਧਾਨ ਮੰਤਰੀ ਨੇ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਸਮਾਗਮ ਦੀ ਕੀਤੀ ਸ਼ੁਰੂਆਤ
ਅਹਿਮਦਾਬਾਦ, 12 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ Tਆਜ਼ਾਦੀ ਦਾ ਅੰਮਿ੍ਤ ਮਹਾਂਉਤਸਵU ਸਮਾਗਮ ਦੀ ਸ਼ੁਰੂਆਤ ਕੀਤੀ | 75 ਹਫ਼ਤਿਆਂ ਤਕ 75 ਸਥਾਨਾਂ 'ਤੇ ਸਮਾਗਮ ਚੱਲਣਗੇ | ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਦਾ ਆਗਾਜ਼ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਰਾਸ਼ਟਰ ਦੇ ਜਾਗਰਣ ਦਾ ਜਸ਼ਨ ਹੈ |
ਮੋਦੀ ਨੇ ਕਿਹਾ ਕਿ 75ਵੀਂ ਵਰੇਗੰਢ ਦੇ ਜਸ਼ਨ 15 ਅਗੱਸਤ, 2023 ਤਕ ਚੱਲਣਗੇ | ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ ਡਾਂਡੀ ਯਾਤਰਾ ਦੀ ਤਰਜ਼ 'ਤੇ ਗੁਜਰਾਤ ਦੇ ਸਾਬਰਮਤੀ ਆਸ਼ਰਮ ਤੋਂ ਪੈਦਲ ਯਾਤਰਾ ਨੂੰ ਰਵਾਨਾ ਕੀਤਾ |
ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਤੋਂ 81 ਲੋਕਾਂ ਨੇ ਪੈਦਲ ਮਾਰਚ ਦੀ ਸ਼ੁਰੂਆਤ ਕੀਤੀ ਅਤੇ 386 ਕਿਲੋਮੀਟਰ ਦੂਰੀ ਨਵਸਾਰੀ ਦੀ ਡਾਂਡੀ ਤਕ ਜਾਣਗੇ | 25 ਦਿਨਾਂ ਦੀ ਯਾਤਰਾ 5 ਅਪ੍ਰੈਲ ਨੂੰ ਸਮਾਪਤ ਹੋਵੇਗੀ | ਮਹਾਤਮਾ ਗਾਂਧੀ ਦੀ ਅਗਵਾਈ ਹੇਠ 'ਨਮਕ ਸਤਿਆਗ੍ਰਹਿ' ਦਾ ਐਲਾਨ ਕਰਦਿਆਂ 78 ਲੋਕਾਂ ਨੇ 12 ਮਾਰਚ 1930 ਤੋਂ ਡਾਂਡੀ ਯਾਤਰਾ ਸ਼ੁਰੂਆਤ ਕੀਤੀ ਸੀ | ਅਹਿਮਦਾਬਾਦ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ, ਪ੍ਰਧਾਨ ਮੰਤਰੀ ਸੜਕ ਦੇ ਰਾਹੀਂ ਸਾਬਰਮਤੀ ਆਸ਼ਰਮ ਪਹੁੰਚੇ ਜਿਥੇ ਉਨ੍ਹਾਂ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ | ਉਹ ਆਸ਼ਰਮ ਵਿਚ ਸਥਿਤ ਦਿਲਕੁੰਜ ਵੀ ਗਏ, ਜਿਥੇ ਗਾਂਧੀ 1918 ਤੋਂ 1930 ਤਕ ਅਪਣੀ ਪਤਨੀ ਕਸਤੂਰਬਾ ਨਾਲ ਰਹੇ ਸਨ |
ਮੋਦੀ ਨੇ ਵਿਜ਼ਟਰ ਕਿਤਾਬ ਵਿਚ ਲਿਖਿਆ ਕਿ ਇਹ ਤਿਉਹਾਰ ਸਾਡੇ ਸੁਤੰਤਰਤਾ ਸੰਗਰਾਮ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਹੈ | ਉਨ੍ਹਾਂ ਨੇ ਅੱਗੇ ਲਿਖਿਆ ਕਿ ਸਾਬਰਮਤੀ ਆਸ਼ਰਮ ਵਿਚ ਆ ਕੇ ਅਤੇ ਬਾਪੂ ਤੋਂ ਪ੍ਰੇਰਿਤ ਹੋ ਕੇ ਰਾਸ਼ਟਰ ਨਿਰਮਾਣ ਦਾ ਮੇਰਾ ਇਰਾਦਾ ਹੋਰ ਵੀ ਮਜ਼ਬੂਤ ਹੋਇਆ ਹੈ | ਪ੍ਰਧਾਨ ਮੰਤਰੀ ਨੇ ਲਿਖਿਆ, Uਮਹਾਤਮਾ ਗਾਂਧੀ ਨੇ ਆਤਮ-ਨਿਰਭਰਤਾ ਅਤੇ ਆਤਮ-ਵਿਸ਼ਵਾਸ ਦਾ ਸੰਦੇਸ਼ ਇਥੋਂ ਹੀ ਦਿਤਾ ਸੀ |U (ਪੀਟੀਆਈ)