
ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਪਾਣੀਪਤ 'ਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਵੇਗਾ: ਅਮਰਿੰਦਰ ਸਿੰਘ ਅਰੋੜਾ
ਕਰਨਾਲ, 12 ਮਾਰਚ ( ਪਲਵਿੰਦਰ ਸਿੰਘ ਸੱਗੂ): ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ 91ਵੇਂ ਸ਼ਹੀਦੀ ਦਿਵਸ ਦੇ ਸੰਦਰਭ ਵਿੱਚ ਅੱਜ ਤੋਂ ਖੂਨਦਾਨ ਕੈਂਪਾਂ ਦੀ ਲੜੀ ਸ਼ੁਰੂ ਹੋ ਗਈ ਹੈ ਜੋ 23 ਮਾਰਚ ਤੱਕ ਜਾਰੀ ਰਹੇਗੀ | ਨੈਸ਼ਨਲ ਇੰਟੈਗਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵਿਸਟ (ਨਿਫ਼ਾ) ਵਲੋਂ ਤਰਾਵੜੀ ਦੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਸਥਿਤ ਭਾਈ ਮੱਖਣ ਸ਼ਾਹ ਲੁਹਾਣਾ ਡਿਸਪੈਂਸਰੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ, ਜਦਕਿ ਦੂਜਾ ਕੈਂਪ ਲੰਗਰ ਹਾਲ ਗੁਰਦੁਆਰਾ ਸਿੰਘ ਸਭਾ ਨੀਲੋਖੇੜੀ ਵਿਖੇ ਲਗਾਇਆ ਗਿਆ |
ਤਰਾਵੜੀ ਵਿਖੇ ਲਗਾਏ ਗਏ ਇਸ ਕੈਂਪ ਦੀ ਸ਼ੁਰੂਆਤ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ, ਪ੍ਰਬੰਧਕ ਨਵਜੋਤ ਸਿੰਘ, ਸ਼੍ਰੋਮਣੀ ਗਤਕਾ ਫੈਡਰੇਸ਼ਨ ਦੇ ਮੁਖੀ ਗੁਰਤੇਜ ਸਿੰਘ ਖਾਲਸਾ, ਡਿਸਪੈਂਸਰੀ ਦੇ ਮੀਤ ਪ੍ਰਧਾਨ ਸੂਰਤ ਸਿੰਘ, ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ, ਸੌਂਖੜਾ ਤੋਂ ਭੁਪਿੰਦਰ ਸਿੰਘ ਲਾਡੀ, ਸ.ਜਸਬੀਰ ਸਿੰਘ ਨੌਖਰੀਆ, ਐਨ.ਆਰ.ਆਈ ਗੁਰਤੇਗ ਸਿੰਘ ਨੇ ਖੂਨਦਾਨੀਆਂ ਨੂੰ ਆਪਣੇ ਹੱਥਾਂ ਨਾਲ ਬੈਚ ਲਗਾ ਕੇ ਅਤੇ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਇਨ੍ਹਾਂ ਕੈਂਪਾਂ ਵਿੱਚ 77 ਯੂਨਿਟ ਖ਼ੂਨਦਾਨ ਕੀਤਾ ਗਿਆ | ਕੈਂਪ ਦੇ ਸੰਯੋਜਕ ਪ੍ਰੀਤਪਾਲ ਸਿੰਘ ਤਰਾਵੜੀ ਅਤੇ ਨਿਫਾ ਤਰਾਵੜੀ ਸ਼ਾਖਾ ਦੇ ਮੁਖੀ ਜਾਨੀ ਜੈਅੰਤ ਸਨ |
ਦੂਜੇ ਪਾਸੇ ਨੀਲੋਖੇੜੀ ਵਿੱਚ ਇਹ ਕੈਂਪ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਦੇ ਲੰਗਰ ਹਾਲ ਵਿੱਚ ਲਗਾਇਆ ਗਿਆ ਜਿਸ ਵਿੱਚ ਨੀਲੋਖੇੜੀ ਦੇ ਵਿਧਾਇਕ ਧਰਮਪਾਲ ਨੇ ਖੂਨਦਾਨੀਆਂ ਦੇ ਬੈਚ ਲਗਾ ਕੇ ਕੈਂਪ ਦੀ ਸ਼ੁਰੂਆਤ ਕੀਤੀ ਅਤੇ ਨੀਲੋਖੇੜੀ ਨਗਰ ਨਿਗਮ ਦੇ ਚੇਅਰਮੈਨ ਦੇ ਨੁਮਾਇੰਦੇ ਸਤਨਾਮ ਸਿੰਘ ਆਹੂਜਾ, ਵਾਈਸ ਚੇਅਰਮੈਨ ਪ੍ਰੇਮ ਮੁੰਜਾਲ, ਸਮਾਜ ਸੇਵੀ ਇੰਦਰਜੀਤ ਸਿੰਘ ਗੁਰਾਇਆ, ਨਿਫਾ ਕਨਵੀਨਰ ਐਡਵੋਕੇਟ ਨਰੇਸ਼ ਬਰਾਨਾ, ਨਵ-ਨਿਯੁਕਤ ਨੀਲੋਖੇੜੀ ਪ੍ਰਧਾਨ ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਾਜਵੰਤ ਸਿੰਘ, ਸਕੱਤਰ ਰਾਜੀਵ, ਸੁਖਵਿੰਦਰ ਸਿੰਘ ਚੱਠਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
karnal 12-03-(1)-new