
ਅਖਿਲ ਭਾਰਤੀ ਕਿਸਾਨ ਸਭਾ ਵਲੋਂ ਸਥਾਨਕ ਸਮੱਸਿਆਵਾਂ ਸਬੰਧੀ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ
ਗੂਹਲਾ ਚੀਕਾ, 12 ਮਾਰਚ (ਪਪ): ਅਖਿਲ ਭਾਰਤੀ ਕਿਸਾਨ ਸਭਾ ਗੂਹਲਾ ਦੀ ਮੀਟਿੰਗ ਦੇਵੀਲਾਲ ਪਾਰਕ ਚੀਕਾ ਵਿਖੇ ਸਤਪਾਲ ਸਿੰਘ ਕਖੇੜੀ ਦੀ ਪ੍ਰਧਾਨਗੀ ਹੇਠ ਹੋਈ | ਇਸ ਦੀ ਅਗਵਾਈ ਕਿਸਾਨ ਸਭਾ ਬਲਾਕ ਪ੍ਰਧਾਨ ਨਾਨਕ ਸਿੰਘ ਅਕਾਲਗੜ੍ਹ ਨੇ ਕੀਤੀ | ਮੀਟਿੰਗ 'ਚ ਫ਼ੈਸਲਾ ਕੀਤਾ ਗਿਆ ਕਿ ਗੂਹਲਾ ਚੀਕਾ ਖੇਤਰ ਦੀਆਂ ਸਥਾਨਕ ਸਮੱਸਿਆਵਾਂ ਲਈ ਅਖਿਲ ਭਾਰਤੀ ਕਿਸਾਨ ਸਭਾ ਵਲੋਂ ਚਲਾਈ ਜਾ ਰਹੀ ਅੰਦੋਲਨ, ਉਪ ਮੰਡਲ ਅਫ਼ਸਰ ਗੂਹਲਾ ਨੂੰ ਟੁੱਟੀਆਂ ਸੜਕਾਂ, ਸਰਕਾਰੀ ਬੱਸਾਂ ਚਲਾਉਣ, ਰਾਈਸ ਮਿੱਲਾਂ-ਸੇਮ ਦੀ ਸਮੱਸਿਆ ਨੂੰ ਲੈ ਕੇ ਡੀ. ਅਤੇ ਦੂਸ਼ਿਤ ਪਾਣੀ, ਬੱਸ ਅੱਡਾ ਬਣਾਉਣ ਅਤੇ ਸਿਟੀ ਬੱਸ ਸਰਵਿਸ ਦੀ ਮੰਗ ਨੂੰ ਲੈ ਕੇ 25 ਫਰਵਰੀ ਨੂੰ ਪੰਜਵੀਂ ਵਾਰ ਧਰਨਾ ਦੇ ਕੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਇਸ ਦੇ ਹੱਲ ਲਈ ਕੋਈ ਕਾਰਵਾਈ ਨਾ ਕੀਤੀ ਗਈ ਤਾਂ 15 ਦਿਨਾਂ ਤੋਂ ਬਾਅਦ ਐੱਸ.ਡੀ.ਐਮ ਦਫ਼ਤਰ ਅੱਗੇ ਜਾਮ ਕੀਤਾ ਜਾਵੇਗਾ | ਮੀਟਿੰਗ ਵਿਚ ਲਏ ਗਏ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਨਾਨਕ ਸਿੰਘ ਨੇ ਦੱਸਿਆ ਕਿ ਕਿਸਾਨ ਸਭਾ ਨੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਪਰੋਕਤ ਮੰਗਾਂ ਨੂੰ ਲੈ ਕੇ ਮੰਗ ਪੱਤਰ ਵਿਚ ਫ਼ੈਕਟਰੀਆਂ ਦੇ ਗੰਦੇ ਪਾਣੀ ਨੂੰ ਘੱਗਰ ਦਰਿਆ ਅਤੇ ਸਰਸਵਤੀ ਵਿਚ ਪਾਉਣਾ ਬੰਦ ਕਰਵਾਉਣ ਲਈ ਡੀ. ਡਰੇਨ, ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ, ਕੰਗਥਲੀ ਅਤੇ ਪੋਲਾਦ ਵਿਚਕਾਰ ਬਣੀ ਫ਼ੈਕਟਰੀ ਵਿਚ ਪਰਾਲੀ ਤੋਂ ਪੈਦਾ ਸੁਆਹ ਦੀ ਸਮੱਸਿਆ ਦੇ ਹੱਲ ਲਈ ਮੰਗਾਂ ਨੂੰ ਲੈ ਕੇ ਵਿਸਾਲ ਜਨਤਕ ਮੁਹਿੰਮ ਚਲਾਈ ਜਾਵੇਗੀ | 25 ਮਾਰਚ ਨੂੰ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ | ਐੱਸ.ਡੀ.ਐਮ ਦਫ਼ਤਰ ਗੂਹਲਾ ਵਿਖੇ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ | ਨਾਨਕ ਸਿੰਘ ਨੇ ਦੱਸਿਆ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਵੱਖ-ਵੱਖ ਪਿੰਡਾਂ ਵਿਚ ਪ੍ਰੋਗਰਾਮ ਉਲੀਕੇ ਜਾਣਗੇ ਅਤੇ 28-29 ਮਾਰਚ ਨੂੰ ਟਰੇਡ ਯੂਨੀਅਨਾਂ ਵਲੋਂ ਦਿੱਤੀ ਹੜਤਾਲ ਵਿਚ ਸ਼ਮੂਲੀਅਤ ਕੀਤੀ ਜਾਵੇਗੀ |
ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਕਰਤਾਰ ਸਿੰਘ, ਜਸਪਾਲ ਸਿੰਘ, ਦਰਸ਼ਨ ਸਿੰਘ ਮਟਕਲੀਆਂ, ਰਾਮਪਾਲ ਡੰਡੋਤਾ, ਨਛੱਤਰ ਸਿੰਘ, ਭਗਵਾਨ ਦਾਸ, ਸੁਰਿੰਦਰ ਸਿੰਘ ਪੋਲਦ, ਐਡਵੋਕੇਟ ਰਾਜਿੰਦਰ ਸਿੰਘ, ਅੰਮਿ੍ਤ ਲਾਲ, ਦਰਬਾਰਾ ਸਿੰਘ ਆਦਿ ਹਾਜ਼ਰ ਸਨ |
ਫੋਟੋ-ਗੂਹਲਅ