
ਬਾਦਲ ਪਿਉ ਪੁੱਤਰ ਦੀ ਹਾਰ ਬਾਦਲਾਂ ਦਾ ਖ਼ਾਤਮਾ ਹੈ, ਅਕਾਲੀ ਦਲ ਦਾ ਨਹੀਂ: ਜਸਮੀਤ ਸਿੰਘ ਪੀਤਮਪੁਰਾ
ਨਵੀਂ ਦਿੱਲੀ, 12 ਮਾਰਚ (ਅਮਨਦੀਪ ਸਿੰਘ): ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪ੍ਰਧਾਨ ਸ.ਜਸਮੀਤ ਸਿੰਘ ਪੀਤਮਪੁਰਾ ਨੇ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲੀ ਦਲ ਖ਼ਤਮ ਹੋਣ ਬਾਰੇ ਦਿਤੇ ਬਿਆਨ 'ਤੇ ਹੈਰਾਨੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਅਕਾਲੀ ਦਲ ਨਹੀਂ ਹਾਰਿਆ, ਸਗੋਂ ਬਾਦਲ ਦਲ ਹਾਰਿਆ ਹੈ, ਅਕਾਲੀ ਦਲ ਨੂੂੰ ਕੋਈ ਨਹੀਂ ਹਰਾ ਸਕਦਾ ਇਹ ਪੰਥ ਦੀ ਨੁਮਾਇੰਦਗੀ ਕਰਦਾ ਰਹੇਗਾ |
ਉਨਾਂ੍ਹ ਕਿਹਾ, Tਜਦ ਪੰਥ ਦਰਦੀ ਤੇ ਅਸੀਂ ਸਾਰੇ ਜੱਥੇਦਾਰ ਸਾਹਿਬ ਨੂੰ ਬੇਨਤੀ ਕਰ ਕੇ ਪੁੱਛਦੇ ਸੀ ਕਿ ਬਾਦਲ ਪਿਉ ਪੁੱਤ ਤੋਂ ਅਕਾਲੀ ਦਲ ਦਾ ਖਹਿੜਾ ਛੁਡਵਾਉ ਤਾਂ ਤੁਸੀਂ ਇਸ ਗੱਲ ਨੂੰ ਗੌਲਦੇ ਹੀ ਨਹੀਂ ਸੀ ਤੇ ਸਭ ਨੂੂੰ ਵਿਰੋਧੀ ਆਖ ਕੇ ਭੰਡ ਦਿੰਦੇ ਸੀ, ਹੁਣ ਜਦ ਬਾਦਲ ਪਿਉਂ ਪੁੱਤਰ ਦੀ ਜੋੜੀ ਦੀ ਲੱਕ ਭੰਨ੍ਹਵੀਂ ਹਾਰ ਹੋਈ ਹੈ ਤਾਂ ਤੁਸੀਂ ਅਕਾਲੀ ਦਲ ਦੇ ਖਤਮ ਹੋਣ ਦੇ ਗੁਮਰਾਹਕੁਨ ਦਾਅਵੇ ਕਰ ਰਹੇ ਹੋ | ਜੇ ਤੁਸੀਂ ਇਸਨੂੰ ਅਕਾਲੀ ਦਲ ਦੀ ਹਾਰ ਤੇ ਖਾਤਮਾ ਮੰਨਦੇ ਹੋ ਤਾਂ ਕਿਉਂ ਨਹੀਂ ਬਾਦਲ ਪਿਉ ਪੁੱਤਰ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੱਦ ਕੇ ਪੰਥਕ ਕੁਤਾਹੀਆਂ ਲਈ ਇਨ੍ਹਾਂ ਨੂੰ ਸਜ਼ਾ ਲਾਉਂਦੇ?U
ਨੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 12 ਮਾਰਚ^ਫ਼ੋਟੋ ਫ਼ਾਈਲ ਨੰਬਰ 04 ਨੱਥੀ ਹੈ |