
ਪੁਰਾਣੀਆਂ ਸਰਕਾਰਾਂ ਵੇਲੇ ਅੱਖੋਂ ਪਰੋਖੇ ਕਰਕੇ ਇੱਕ ਪਾਸੇ ਕੀਤੇ ਗਏ ਸਨ ਬਹੁਤੇ ਇਮਾਨਦਾਰ ਅਫ਼ਸਰ
ਚੰਡੀਗੜ੍ਹ : ਪੰਜਾਬ ਨੂੰ ਦਿੱਲੀ ਦਾ ਮਾਡਲ ਬਣਾਉਣ ਦੀ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਦਰਜਨਾਂ ਅਫ਼ਸਰਾਂ ਤੋਂ ਆਪਣੀ ਕਾਬਲੀਅਤ ਦਿਖਾਉਣ ਦੀ ਉਮੀਦ ਜਤਾਈ ਹੈ।
Punjab Police
ਜ਼ਿਕਰਯੋਗ ਹੈ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਰਕਾਰ ਵੱਲੋਂ ਬਹੁਤੇ ਇਮਾਨਦਾਰ ਅਫ਼ਸਰਾਂ ਨੂੰ ਅੱਖੋਂ ਪਰੋਖੇ ਕਰਕੇ ਇੱਕ ਪਾਸੇ ਕਰ ਦਿੱਤਾ ਗਿਆ ਜਿਸ ਵਿੱਚ ਕਈ ਆਈ.ਪੀ.ਐਸ., ਪੀ.ਪੀ.ਐਸ., ਪੀ.ਸੀ.ਐਸ. ਅਫ਼ਸਰਾਂ ਤੋਂ ਇਲਾਵਾ ਸਿਵਲ ਵਿਭਾਗਾਂ ਵਿੱਚ ਕਈ ਛੋਟੇ-ਵੱਡੇ ਅਧਿਕਾਰੀ ਕੰਮ ਕਰ ਰਹੇ ਹਨ।
Bhagwant Mann
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਤੋਂ ਖੁਸ਼ ਹੋ ਕੇ ਹਰ ਵਰਗ ਵੱਲੋਂ ਮਠਿਆਈਆਂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਆਸ ਪ੍ਰਗਟਾਈ ਕਿ ਸ਼ਾਇਦ ਹੁਣ ਉਨ੍ਹਾਂ ਦਾ ਮੁੱਲ ਪੈ ਜਾਵੇਗਾ। ਮੁਲਾਜ਼ਮਾਂ ਦੀ ਬਹੁ-ਗਿਣਤੀ ਵਲੋਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਮੰਤਰੀਆਂ ਜਾਂ ਉੱਚ ਅਧਿਕਾਰੀਆਂ ਦਾ ਸਾਥ ਨਾ ਦੇ ਕੇ ਸਰਕਾਰ ਤੋਂ ਮਿਲਣ ਵਾਲੀ ਤਨਖ਼ਾਹ ’ਤੇ ਇਮਾਨਦਾਰੀ ਨਾਲ ਜ਼ਿੰਦਗੀ ਬਤੀਤ ਕੀਤੀ।
Punjab Police
ਸੂਤਰਾਂ ਮੁਤਾਬਕ ਪੰਜਾਬ ਦੇ ਹਰ ਥਾਣੇ ਦੀ ਬੋਲੀ ਹੋਣ ਦੀ ਆਮ ਚਰਚਾ ਹੈ, ਜਿੱਥੇ ਪੁਲਿਸ ਤੋਂ ਲੈ ਕੇ ਵੱਡੇ ਵਿਧਾਇਕਾਂ ਤੱਕ ਸ਼ਾਮਲ ਹਨ ਜਾਂ ਸਰਕਲ ਜਥੇਦਾਰਾਂ ਨੂੰ ਸਥਾਨਕ ਜਥੇਦਾਰ ਦੀ ਮਰਜ਼ੀ ਨਾਲ ਲਾਇਆ ਗਿਆ ਹੈ।
Bhagwant Mann
ਇੱਕ ਅੰਦਾਜ਼ੇ ਅਨੁਸਾਰ ਭ੍ਰਿਸ਼ਟ ਮੰਤਰੀਆਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਸਰਕਾਰ ਦੇ ਇਸ਼ਾਰੇ 'ਤੇ ਨਾਜਾਇਜ਼ ਝੂਠੇ ਪਰਚੇ ਦਰਜ ਕਰਵਾਉਣ ਜਾਂ ਪਿੰਡਾਂ-ਸ਼ਹਿਰਾਂ 'ਚ ਵਸਦੇ ਆਮ ਲੋਕਾਂ 'ਤੇ ਕੁੱਟਮਾਰ ਕਰਨ 'ਚ ਅਫ਼ਸਰਸ਼ਾਹੀ ਮੁੱਖ ਰੋਲ ਅਦਾ ਕਰਦੀ ਆ ਰਹੀ ਹੈ ਅਤੇ ਇਮਾਨਦਾਰ ਅਫਸਰ ਆਪਣਾ ਵੱਸ ਨਾ ਚਲਦਾ ਦੇਖ ਕੇ ਚੁੱਪੀ ਧਰੈ ਬੈਠੇ ਰਹੇ ਜਦਕਿ ਸਾਈਡ 'ਤੇ ਲੱਗੇ ਹਜ਼ਾਰਾਂ ਅਫ਼ਸਰ ਹਰ ਤਹਿਸੀਲ ਅਤੇ ਜ਼ਿਲ੍ਹੇ ਵਿਚ ਮਿਲ ਜਾਣਗੇ।
ਦੇਖਣਾ ਹੋਵੇਗਾ ਕਿ ਭ੍ਰਿਸ਼ਟਾਚਾਰ ਵਿੱਚ ਡੁੱਬੇ ਹਰ ਵਰਗ ਦਾ ਸਫ਼ਾਇਆ ਕਰਨ ਲਈ ਅਤੇ ਪ੍ਰਸ਼ਾਸਨ ਨੂੰ ਇਮਾਨਦਾਰ ਅਫ਼ਸਰ ਦੇਣ ਵਿਚ ਭਗਵੰਤ ਮਾਨ ਦੀ 'ਆਪ' ਸਰਕਾਰ ਕਿਸ ਤਰ੍ਹਾਂ ਕਾਮਯਾਬ ਹੋਵੇਗੀ।