
ਔਰਤਾਂ ਨੂੰ ਆਤਮ-ਨਿਰਭਰ ਬਣਾਉਣਾ ਜ਼ਰੂਰੀ: ਲਖਵੀਰ ਸੋਢੀ
ਕਾਲਾਂਵਾਲੀ, 12 ਮਾਰਚ (ਸੁਰਿੰਦਰ ਪਾਲ ਸਿੰਘ): ਨਹਿਰੂ ਯੁਵਾ ਕੇਂਦਰ ਸਿਰਸਾ ਅਤੇ ਆਲ ਯੂਥ ਕੱਲਬ ਐਸੋਸੀਏਸ਼ਨ ਸਿਰਸਾ ਅਤੇ ਸਮਾਜ ਕਲਿਆਣ ਯੂਵਾ ਕਲੱਬ ਪਿੰਡ ਲੱਕੜਵਾਲੀ ਦੇ ਸਹਿਯੋਗ ਨਾਲ ਪਿੰਡ ਲੱਕੜਵਾਲੀ ਵਿਖੇ ਮਹਿਲਾਵਾਂ ਲਈ ਸਿਲਾਈ ਸੈਂਟਰ ਦੀ ਸਥਾਪਨਾ ਕੀਤੀ ਗਈ |
ਇਸ ਮੌਕੇ ਬੋਲਦੇ ਹੋਏ ਹੈਲਪਿੰਗ ਹੈਂਡ ਟਰੱਸਟ ਤੇ ਪ੍ਰਧਾਨ ਲਖਵੀਰ ਸਿੰਘ ਸੋਢੀ ਨੇ ਕਿਹਾ ਕਿ ਲੜਕੀਆਂ ਨੂੰ ਆਤਮ ਨਿਰਭਰ ਬਨਾਉਣ ਲਈ ਅਜਿਹੇ ਸੈਂਟਰਾਂ ਦੀ ਵਧੇਰੇ ਲੋੜ ਹੈ | ਇਸ ਮੌਕੇ ਸਿਲਾਈ ਸੈਂਟਰ ਇੰਚਾਰਜ ਬੀਬਾ ਰੇਣੂ ਨੇ ਕਿਹਾ ਕਿ ਔਰਤਾਂ ਨੂੰ ਆਤਮ ਨਿਰਭਰ ਬਨਾਉਣ ਲਈ ਹਰਿਆਣਾ ਸਰਕਾਰ ਵਲੋਂ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ | ਇਸ ਮੌਕੇ ਸਿਲਾਈ ਸਿੱਖ ਰਹੀਆਂ ਲੜਕੀਆਂ ਜਸ਼ਨਦੀਪ ਕੌਰ,ਕੁਲਦੀਪ ਕੌਰ, ਪਵਨਦੀਪ ਕੌਰ ਨੂੰ ਹੈਲਪਿੰਗ ਹੈਂਡ ਟਰੱਸਟ ਕਾਲਾਂਵਾਲੀ ਵਲੋ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ ਵਿਚ ਕਲਬ ਆਗੂ ਬਿੰਦਰ ਸਿੰਘ, ਪ੍ਰਗਟ ਸਿੰਘ, ਸੋਨੂ ਕੁਮਾਰ, ਸੰਤੋਖ ਸਿੰਘ ਸੋਖਲ, ਜਗਮੋਹਨ ਸਿੰਘ, ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਸ਼ਾਮਲ ਸਨ |
ਤਸਵੀਰ-