ਬਾਦਲ ਦਲ ਦੇ ਬੁਲਾਰੇ ਵਜੋਂ ਜਥੇਦਾਰ ਨੂੰ ਅਕਾਲ ਤਖ਼ਤ 'ਤੇ ਬੈਠਣ ਦੇ ਨੈਤਿਕ ਅਧਿਕਾਰ ਨਹੀਂ : ਕੇਂਦਰੀ ਸਿੰਘ ਸਭਾ
Published : Mar 13, 2022, 9:00 pm IST
Updated : Mar 13, 2022, 9:00 pm IST
SHARE ARTICLE
 Kendriya Singh Sabha
Kendriya Singh Sabha

ਕਿਹਾ, ਅਕਾਲੀਆਂ ਦੇ ਹੱਕ ਵਿੱਚ ਖੜ੍ਹੇ ਹੋ ਕੇ ਜਥੇਦਾਰ ਨੇ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਨੀਵਾਂ ਕੀਤਾ

ਚੰਡੀਗੜ੍ਹ : ਸਿੱਖਾਂ ਵਲੋਂ ਪੰਜਾਬ ਵਿਧਾਨ ਚੋਣਾਂ ਵਿਚ ਗੁੱਸੇ ਨਾਲ ਰੱਦ ਕੀਤੇ  ਬਾਦਲ ਅਕਾਲੀ ਦਲ ਦੇ ਹੱਕ ਵਿੱਚ ਭੁਗਤਕੇ ਮੌਜੂਦਾ ਜਥੇਦਾਰ ਨੇ ਅਕਾਲ ਤਖਤ ਉੱਤੇ ਬਣੇ ਰਹਿਣ ਦਾ ਨੈਤਿਕ ਹੱਕ ਖੋਹ ਲਿਆ ਹੈ, ਇਸ ਕਰਕੇ ਦੇਸ਼-ਵਿਦੇਸ਼ ਵਸਦੀਆਂ ਪੰਥਕ ਧਿਰਾਂ ਨਵੇਂ ਅਜ਼ਾਦ/ਖੁਦ-ਮੁਖਤਿਆਰ ਜਥੇਦਾਰ ਦੀ ਚੋਣ ਕਰਨ ਮੈਦਾਨ ਵਿੱਚ ਨਿਤਰਣ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕੇਂਦਰੀ ਸਿੰਘ ਸਭਾ ਵਲੋਂ ਕੀਤਾ ਗਿਆ। 

Jathedar Harpreet SinghJathedar Harpreet Singh

ਸਿੱਖ ਪੰਰਪਰਾਵਾਂ ਦੀ ਘੋਰ ਅਵੱਗਿਆ ਕਰਦਿਆਂ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲ ਅਕਾਲੀ ਦਲ ਨੂੰ ਪੰਥਕ ਏਜੰਡੇ ਉੱਤੇ ਵਾਪਿਸ ਆਉਣ ਦਾ ਸੱਦਾ ਦਿੱਤਾ, ਜਿਹੜਾ 25 ਸਾਲ ਪਹਿਲਾਂ ਹੀ 1996 ਵਿੱਚ ਸਿੱਖਾਂ ਘੱਟ ਗਿਣਤੀ ਦੀ ਸਿਆਸਤ ਨੂੰ ਲੱਤ ਮਾਰ ਕੇ ਪੰਜਾਬੀ ਪਾਰਟੀ ਬਣ ਗਿਆ ਸੀ। ਪੰਜਾਬੀ ਪਾਰਟੀ ਤੋਂ ਅੱਗੇ ਬਾਦਲ ਪਰਿਵਾਰ ਦੀ ਬਣੀ ਸਿਆਸੀ ਧਿਰ ਅਕਾਲੀ ਦਲ ਨੇ ਕੇਂਦਰ ਦਾ ਸਿੱਖ-ਵਿਰੋਧੀ ਏਜੰਡੇ ਅਪਨਾ ਲਏ ਸਨ ਅਤੇ ਸਿੱਖਾਂ ਉੱਤੇ ਤਸ਼ੱਦਦ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਹੋਰ ਮਜ਼ਬੂਤ ਕੀਤਾ। ਇੱਥੋ ਤੱਕ ਝੂਠੇ- ਮੁਕਾਬਲਿਆਂ ਦੇ ਮਾਹਰ ਸੁਮੇਧ ਸੈਣੀ ਵਰਗਿਆਂ ਨੂੰ ਪੁਲਿਸ ਮੁੱਖੀ ਬਣਾਇਆ। ਜਥੇਦਾਰ ਦੇ ਸੱਦੇ ਨੇ ਸਪਸ਼ਟ ਕਰ ਦਿੱਤਾ ਕਿ ਉਸਨੂੰ ਬਾਦਲ ਪਰਿਵਾਰ ਦੀ ਢਹਿੰਦੇ ਅਕਸ ਨੂੰ ਮੁੜ੍ਹ ਖੜ੍ਹਾ ਕਰਨ ਦਾ ਹੀ ਜ਼ਿਆਦਾ ਫਿਕਰ ਹੈ। 

Kendri Sri Guru Singh SabhaKendri Sri Guru Singh Sabha

ਕੇਦਰੀ ਸਿੰਘ ਸਭਾ ਨੇ ਕਿਹਾ ਕਿ ਜਥੇਦਾਰ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਬਾਦਲਾਂ ਵੱਲੋਂ ਆਪਣਾ ‘ਵੋਟ ਬੈਂਕ’ ਖੜ੍ਹਾ ਕਰਨ ਦੀਆਂ ਕੋਸ਼ਿਸਾਂ ਦਾ ਹਿੱਸਾ ਸੀ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਆਪਣੀ ਕੋਠੀ ਬੁਲਾਕੇ, ਸਿਰਸਾ ਦੇ ਡੇਰੇਦਾਰ ਨੂੰ ਅਕਾਲ ਤਖਤ ਵੱਲੋਂ ਮੁਆਫ ਕਰਨ ਹੁਕਮਨਾਮਾ ਜਾਰੀ ਕਰਨ ਦੇ ਤਾਨਾਸ਼ਾਹੀ ਹੁਕਮ ਦਿੱਤੇ ਸਨ। ਫਿਰ ਬਾਦਲ ਦਲ ਨੇ ਬੇਅਦਬੀ ਦੇ ਦੋਸ਼ੀਆਂ ਅਤੇ ਸਿੱਖਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਰਾਜਸੱਤਾ ਦੇ ਜ਼ੋਰ ਨਾਲ ਕਾਨੂੰਨੀ ਪ੍ਰਕਿਰਿਆ ਤੋਂ ਬਚਾਇਆ ਸੀ।

Harpreet SinghHarpreet Singh

ਜਥੇਦਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਦਲਾਂ ਤੋਂ ਟੁੱਟੇ ਸਾਰੇ ਅਕਾਲੀ ਧੜ੍ਹੇ ਨਾਨਕਸ਼ਾਹੀ ਕਲੰਡਰ ਨੂੰ ਖਤਮ ਕਰਨ, ਬਰਗਾੜ੍ਹੀ ਬੇਅਦਬੀ ਉੱਤੇ ਮਿੱਟੀ ਪਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਸਿਆਸੀ ਧਿਰ ਦੀ ਜ਼ਾਗੀਰ ਬਣਾਉਣ  ਵਿੱਚ ਹਿੱਸੇਦਾਰ ਹਨ। ਪੰਥ ਦਾ ਨਾਮ ਵਰਤਕੇ, ਰਾਜਸੱਤਾ ਉੱਤੇ ਕਾਬਜ਼ ਹੋਣ  ਲਈ ਅਕਾਲੀ ਦਲ ਨੂੰ ਖੇਤਰੀ ਪਾਰਟੀ ਅਤੇ ਫੈਡਲਰ ਢਾਂਚੇ ਦੀ ਅਲੰਬਰਦਾਰ ਨਹੀਂ ਰਹਿਣ ਦਿੱਤਾ ਸਗੋਂ ਭਾਜਪਾ ਨੇ ਕੱਟੜ ਨੈਸ਼ਨਿਲਜ਼ਮ ਦੇ ਏਜੰਡੇ ਉੱਤੇ ਸਵਾਰ ਕਰ ਦਿੱਤਾ।

Sukhbir Badal, Parkash Singh Badal Sukhbir Badal, Parkash Singh Badal

ਅਕਾਲੀ ਦਲ ਦੇਸ਼ ਦੀ ਘੱਟ ਗਿਣਤੀਆਂ ਦੇ ਵਿਰੁੱਧ ਖੜ੍ਹੇ ਹੋਏ ਹਿੰਦੂਵਾਦ ਅਤੇ ਹਿੰਦੂ ਰਾਸ਼ਟਰ ਦੇ ਨਿਰਮਾਣ ਵਿੱਚ ਹਿੱਸੇਦਾਰ ਬਣ ਗਏ ਹਨ। ਅਜਿਹੀ ਕਾਰਗੁਜ਼ਾਰੀ ਵਾਲੇ ਅਕਾਲੀਆਂ ਦੇ ਹੱਕ ਵਿੱਚ ਖੜ੍ਹੇ ਹੋ ਕੇ, ਜਥੇਦਾਰ ਨੇ ਸਮੁੱਚੇ ਸਿੱਖ ਭਾਈਚਾਰੇ ਦਾ ਸਿਰ ਨੀਵਾਂ ਕੀਤਾ। ਦੇਸ਼-ਵਿਦੇਸ਼ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਉਹ 100 ਸਾਲ ਪੁਰਾਣੇ ਗੁਰਦੁਆਰਾ ਐਕਟ ਅਤੇ ਉਸਦੀ ਵਰਤੋਂ ਰਾਹੀਂ ਖੜ੍ਹੀ ਕੀਤੀ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਰੱਦ ਕਰਨ ਲਈ ਚੋਣ ਦਾ ਵਿਧੀ ਵਿਧਾਨ ਬਦਲਣ, ਅਕਾਲ ਤਖਤ ਦੇ ਜਥੇਦਾਰ ਨੂੰ ਸਮੁੱਚੇ ਸਿੱਖ ਪੰਥ ਦਾ ਨੁਮਾਇੰਦਾ ਬਣਾਉਣ ਲਈ, ਉਸਦੀ ਸੁਤੰਤਰ ਚੋਣ ਪ੍ਰਣਾਲੀ ਖੜ੍ਹੀ ਕਰਨ। 

Kendri Singh SabhaKendri Singh Sabha

ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ,  ਇੰਜ. ਗੁਰਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਗੁਰਪ੍ਰੀਤ ਸਿੰਘ ਪ੍ਰਤੀਨਿਧ ਗਲੋਬਲ ਸਿੱਖ ਕੌਸਲ, ਰਾਜਵਿੰਦਰ ਸਿੰਘ ਰਾਹੀ, ਗੁਰਬਚਨ ਸਿੰਘ (ਸੰਪਾਦਕ ਦੇਸ਼ ਪੰਜਾਬ), ਇੰਜ. ਸੁਰਿੰਦਰ ਸਿੰਘ ਅਤੇ ਨਵਤੇਜ਼ ਸਿੰਘ ਆਦਿ ਸ਼ਾਮਿਲ ਹੋਏ।  
  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement