ਲਗਾਤਾਰ ਸੁਸਤ ਹੁੰਦੀ ਜਾ ਰਹੀ ਹੈ UP 'ਚ 4 ਵਾਰ ਸਰਕਾਰ ਬਣਾਉਣ ਵਾਲੀ ਬਸਪਾ ਦੇ 'ਹਾਥੀ' ਦੀ ਚਾਲ 
Published : Mar 13, 2022, 2:55 pm IST
Updated : Mar 13, 2022, 2:55 pm IST
SHARE ARTICLE
 BSP
BSP

ਪੰਜਾਬ ਵਿਧਾਨ ਸਭਾ ਚੋਣਾਂ 'ਚ ਬਸਪਾ ਨੂੰ 1.77 ਫ਼ੀਸਦੀ ਵੋਟਾਂ ਮਿਲੀਆਂ ਅਤੇ ਹਿੱਸੇ ਆਈ ਮਹਿਜ਼ ਇਕ ਸੀਟ

ਚੰਡੀਗੜ੍ਹ : ਹਾਲ ਹੀ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਈਆਂ ਹਨ ਜਿਸ ਵਿਚ ਬਹੁਜਨ ਸਮਾਜ ਪਾਰਟੀ ਨੂੰ ਮਹਿਜ਼ ਇੱਕ ਹੀ ਸੀਟ ਮਿਲੀ ਹੈ। ਸਿਰਫ਼ ਪੰਜਾਬ ਹੀ ਨਹੀਂ ਉੱਤਰ ਪ੍ਰਦੇਸ਼ ’ਚ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਬਹੁਜਨ ਸਮਾਜ ਪਾਰਟੀ ਦਾ ਵੋਟ ਬੈਂਕ ਹੁਣ ਉੱਤਰ ਪ੍ਰਦੇਸ਼ ਵਿਚ ਵੀ ਘਟਦਾ ਜਾ ਰਿਹਾ ਹੈ।  

Mayawati's mother dies at 92Mayawati

ਉੱਤਰ ਪ੍ਰਦੇਸ਼ ’ਚ 4 ਵਾਰ ਸਰਕਾਰ ਬਣਾਉਣ ਵਾਲੀ 'ਬਸਪਾ' ਗੁਆਂਢੀ ਸੂਬੇ ਹਰਿਆਣਾ ਦੀ ਸਿਆਸਤ ’ਚ ਅਜੇ ਤੱਕ ਆਪਣਾ ਅਧਾਰ ਨਹੀਂ ਬਣਾ ਸਕੀ ਹੈ। ਦੱਸ ਦੇਈਏ ਕਿ ਹੁਣ 5 ਸੂਬਿਆਂ ਦੇ ਚੋਣ ਨਤੀਜਿਆਂ ’ਚ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਚ ਬਹੁਜਨ ਸਮਾਜ ਪਾਰਟੀ ਨੂੰ ਸਿਰਫ਼ 12.5 ਫ਼ੀਸਦੀ ਵੋਟਾਂ ਮਿਲੀਆਂ। ਬਸਪਾ ਇਕ ਸੀਟ ’ਚ ਹੀ ਸਿਮਟ ਗਈ। ਪੰਜਾਬ ’ਚ ਵੀ ਬਸਪਾ ਨੂੰ 1.77 ਫ਼ੀਸਦੀ ਵੋਟਾਂ ਮਿਲੀਆਂ ਅਤੇ ਉਹ ਇਕ ਸੀਟ ਜਿੱਤ ਸਕੀ।

Bahujan Samaj Party Bahujan Samaj Party

ਹਰਿਆਣਾ ਸਮੇਤ ਸਭ ਗੁਆਂਢੀ ਸੂਬਿਆਂ ’ਚ ਜਿਥੇ ਬਸਪਾ ਦਾ ਆਪਣਾ ਇਕ ਅਸਰਦਾਰ ਵੋਟ ਬੈਂਕ ਹੁੰਦਾ ਸੀ, ਹੌਲੀ-ਹੌਲੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਜ ਹਾਲਤ ਇਹ ਹੈ ਕਿ ਬਸਪਾ ਦੇ ‘ਹਾਥੀ’ ਦੀ ਚਾਲ ਲਗਾਤਾਰ ਸੁਸਤ ਹੁੰਦੀ ਜਾ ਰਹੀ ਹੈ। ਇਨ੍ਹਾਂ ਸੂਬਿਆਂ ਦੇ ਨਾਲ ਹੀ ਜੇ ਉੱਤਰਖੰਡ ਦੀ ਗੱਲ ਕਹੀਏ ਤਾਂ ਉਥੇ ਵੀ ਹਾਲਾਤ ਲੱਗਭਗ ਇਸੇ ਤਰ੍ਹਾਂ ਦੇ ਹਨ।

ਕਦੇ ਉੱਤਰ ਪ੍ਰਦੇਸ਼ ਦਾ ਹਿੱਸਾ ਰਹੇ ਉੱਤਰਾਖੰਡ ’ਚ ‘ਹਾਥੀ’ ਦੀ ਚਾਲ ਤੇਜ਼ ਹੁੰਦੀ ਸੀ ਪਰ ਹੁਣ ਉਹ ਵੀ ਬੇਹਾਲ ਹੋ ਗਈ ਹੈ। ਵਿਧਾਨ ਸਭਾ ਦੀਆਂ ਚੋਣਾਂ ’ਚ ਬੇਸ਼ੱਕ ਬਸਪਾ ਉੱਤਰਾਖੰਡ ’ਚ ਦੋ ਸੀਟਾਂ ਜਿੱਤਣ ’ਚ ਸਫ਼ਲ ਹੋਈ ਹੈ ਪਰ ਉਸ ਦੇ ਵੋਟ ਫ਼ੀਸਦੀ ’ਚ ਕਮੀ ਦਰਜ ਕੀਤੀ ਗਈ ਹੈ।  ਦੱਸਣਯੋਗ ਹੈ ਕਿ 2012 ਦੀਆਂ ਅਸੈਂਬਲੀ ਚੋਣਾਂ ’ਚ ਬਸਪਾ ਦੇ 3 ਵਿਧਾਇਕ ਸਨ ਜਦਕਿ 2017 ’ਚ ਕੋਈ ਵੀ ਵਿਧਾਇਕ ਨਹੀਂ ਸੀ। ਇਸ ਵਾਰ ਬਸਪਾ ਦੇ 2 ਵਿਧਾਇਕ ਬਣ ਤਾਂ ਗਏ ਹਨ ਪਰ ਵੋਟਾਂ ਦੀ ਫ਼ੀਸਦੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਕੇ 4.83 ’ਤੇ ਆ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਬਸਪਾ ਦਾ ਵੋਟ ਬੈਂਕ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

Election Result Election Result

ਦੱਸਣਯੋਗ ਹੈ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਬਸਪਾ ਨੇ ਚੋਣ ਲੜੀ ਸੀ। ਹਰਿਆਣਾ ’ਚ ਵੀ ਬਸਪਾ ਵੱਖ-ਵੱਖ ਪਾਰਟੀਆਂ ਨਾਲ ਗਠਜੋੜ ਕਰਨ ਦੇ ਨਾਲ-ਨਾਲ ਇਕੱਲਿਆਂ ਵੀ ਚੋਣ ਮੈਦਾਨ ’ਚ ਉਤਰਦੀ ਰਹੀ ਹੈ ਪਰ ਪਿਛਲੀਆਂ ਕੁਝ ਚੋਣਾਂ ਦੌਰਾਨ ਪਾਰਟੀ ਦਾ ਗ੍ਰਾਫ਼ ਲਗਾਤਾਰ ਹੇਠਾਂ ਜਾ ਰਿਹਾ ਹੈ।

ਜੇ ਹਰਿਅਣਾ ਦੀ ਗੱਲ ਕਰੀਏ ਤਾਂ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਬਸਪਾ ਨੇ 87 ਸੀਟਾਂ ’ਤੇ ਕਿਸਮਤ ਅਜ਼ਮਾਈ। ਪਾਰਟੀ ਨੂੰ ਮੁਸ਼ਕਲ ਨਾਲ 4.14 ਫ਼ੀਸਦੀ ਵੋਟਾਂ ਮਿਲੀਆਂ। 2019 ਦੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ’ਚ ਬਸਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਸੀ ਅਤੇ 82 ਸੀਟਾਂ ’ਤੇ ਤਾਂ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ ਸੀ।

Bahujan Samaj PartyBahujan Samaj Party

ਇਹ ਵੀ ਦੱਸਣਯੋਗ ਹੈ ਕਿ ਬਸਪਾ ਹੁਣ ਤੱਕ ਹਰਿਆਣਾ ’ਚ 7 ਵਿਧਾਨ ਸਭਾ ਅਤੇ 8 ਲੋਕ ਸਭਾ ਚੋਣਾਂ ’ਚ ਕਿਸਮਤ ਅਜ਼ਮਾ ਚੁਕੀ ਹੈ। 1998 ਦੀਆਂ ਲੋਕ ਸਭਾ ਚੋਣਾਂ ’ਚ ਬਸਪਾ ਨੇ ਅੰਬਾਲਾ ਦੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਹੁਣ ਤੱਕ 7 ਵਿਧਾਨ ਸਭਾ ਚੋਣਾਂ ’ਚ ਉਸ ਦੇ 5 ਵਿਧਾਇਕ ਬਣੇ ਹਨ। ਲੋਕ ਸਭਾ ਅਤੇ ਵਿਧਾਨ ਸਭਾ ਦੋਹਾਂ ਹੀ ਥਾਵਾਂ ’ਤੇ ਬਸਪਾ ਦਾ ਵੋਟ ਫ਼ੀਸਦੀ ਹੈਰਾਨੀਜਨਕ ਢੰਗ ਨਾਲ ਉੱਪਰ ਹੇਠਾਂ ਹੁੰਦਾ ਰਿਹਾ ਹੈ।

2009 ਦੀਆਂ ਲੋਕ ਸਭਾ ਚੋਣਾਂ ’ਚ ਪਾਰਟੀ ਨੇ ਹਰਿਆਣਾ ’ਚ ਇਕ ਵੀ ਸੀਟ ਨਹੀਂ ਜਿੱਤੀ ਪਰ 15.76 ਫੀਸਦੀ ਵੋਟਾਂ ਹਾਸਲ ਕਰ ਕੇ ਕਈਆਂ ਦੇ ਸਮੀਕਰਨ ਵਿਗਾੜ ਦਿੱਤੇ ਜਦੋਂ ਕਿ ਪਿਛਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਬਸਪਾ ਦਾ ਵੋਟ ਫੀਸਦੀ 3.37 ਰਹਿ ਗਿਆ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement