ਤਿੱਬਤੀਆਂ ਨੇ ਚੀਨੀ ਅਤਿਆਚਾਰਾਂ ਵਿਰੁਧ ਦੁਨੀਆਂ ਭਰ ’ਚ ਕੀਤੇ ਵਿਰੋਧ ਪ੍ਰਦਰਸ਼ਨ
Published : Mar 13, 2022, 12:07 am IST
Updated : Mar 13, 2022, 12:07 am IST
SHARE ARTICLE
image
image

ਤਿੱਬਤੀਆਂ ਨੇ ਚੀਨੀ ਅਤਿਆਚਾਰਾਂ ਵਿਰੁਧ ਦੁਨੀਆਂ ਭਰ ’ਚ ਕੀਤੇ ਵਿਰੋਧ ਪ੍ਰਦਰਸ਼ਨ

ਲਵੀਂ ਦਿੱਲੀ, 12 ਮਾਰਚ : ਤਿੱਬਤ ’ਤੇ ਚੀਨੀ ‘ਹਮਲੇ’ ਅਤੇ ਭਾਰਤ ਦੀ ਸਰਹੱਦ ’ਚ ਉਸਦੀ ਘੁਸਪੈਠ ਵਿਰੁਧ ਦੁਨੀਆ ਭਰ ’ਚ ਚੀਨ ਵਿਰੁਧ ਤਿੱਬਤੀਆਂ ਨੇ ਵਿਰੋਧ ਪ੍ਰਦਰਸ਼ਨ ਕੀਤੇ। ਆਸਟ੍ਰੇਲੀਆ, ਬ੍ਰਿਟੇਨ, ਇਟਲੀ, ਆਸਟ੍ਰੀਆ, ਫਰਾਂਸ, ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸਾਂ ’ਚ ਤਿੱਬਤੀ ਪ੍ਰਵਾਸੀਆਂ ਨੇ ਤਿੱਬਤੀਆਂ, ਉਈਗਰ ਅਤੇ ਗਾਂਗਕਾਂਗ ਸਮੇਤ ਧਾਰਮਿਕ ਅਤੇ ਜਾਤੀ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਅਤੇ ਅਤਿਆਚਾਰਾਂ ਨੂੰ ਲੈ ਕੇ ਚੀਨ ਵਿਰੁਧ ਵਿਰੋਧ ਕੀਤਾ ਹੈ। 
ਤਿੱਬਤੀ ਰਾਸ਼ਟਰੀ ਵਿਦਰੋਹ ਦਿਵਸ ਦੀ 63ਵੀਂ ਵਰ੍ਹੇਗੰਢ ਮਨਾਉਣ ਲਈ ਤਿੱਬਤੀ ਭਾਈਚਾਰੇ ਦੇ ਸੈਕੜੇ ਲੋਕ ਆਸਟ੍ਰੇਲੀਆ ਦੀ ਰਾਜਧਾਨੀ ਸ਼ਹਿਰ ਦੇ ਸਿਟੀ ਸੈਂਟਰ ’ਚ ਇਕੱਠੇ ਹੋਏ। 150 ਤੋਂ ਜ਼ਿਆਦਾ ਤਿੱਬਤੀਆਂ ਅਤੇ ਤਿੱਬਤ ਸਮਰਥਕਾਂ ਨੇ ਕੈਨਬਰਾਂ ’ਚ ਵਿਰੋਧ ਰੈਲੀ ’ਚ ਹਿੱਸਾ ਲਿਆ। ਦਲਾਈ ਲਾਮਾ ਦੇ ਪ੍ਰਤੀਨਿਧੀ ਕਰਮਾ ਸਿੰਗੇ ਨੇ ਚੀਨੀ ਕਮਿਊਨਿਟੀ ਪਾਰਟੀ (ਸੀ.ਸੀ.ਪੀ.) ਦੀਆਂ ਦਮਨਕਾਰੀ ਨੀਤੀਆਂ ਨੂੰ ਦੋਹਰਾਇਆ। ਏ.ਸੀ.ਟੀ. ਤਿੱਬਤੀ ਭਾਈਚਾਰਾ ਅਤੇ ਆਸਟ੍ਰੇਲੀਆਈ ਤਿੱਬਤ ਭਾਈਚਾਰਾ ਸੰਘ ਦੇ ਪ੍ਰਧਾਨ ਕਲਸਾਂਗ ਤਸੇਰਿੰਗ ਨੇ ਤਿੱਬਤ ਦੇ ਅੰਦਰ ਚੀਨੀ ਅਧਿਕਾਰੀਆਂ ਦੁਆਰਾ ਸਖ਼ਤ ਸੁਰੱਖਿਆ ਕੋਸ਼ਿਸ਼ਾਂ ਅਤੇ ਨਿਗਰਾਨੀ ਕਾਰਨ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਆਪਣੇ ਪਿਤਾ ਨੂੰ ਨਹੀਂ ਵੇਖ ਸਕਣ ਦੇ ਆਪਣੇ ਨਿੱਜੀ ਅਨੁਭਵ ਬਾਰੇ ਗੱਲ ਕੀਤੀ। 
ਇਸੇ ਤਰ੍ਹਾਂ ਤਿੱਬਤੀਆਂ ਦੁਆਰਾ ਲੰਡਨ ’ਚ ਵੱਖ-ਵੱਖ ਥਾਂਵਾਂ ’ਤੇ ਚੀਨੀ ਦੂਤਘਰ ਸਮੇਤ ਇਕ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਚੀਨ ਦੇ ਤਿੱਬਤ ’ਤੇ ਨਾਜਾਇਜ਼ ਕਬਜੇ ਵਿਰੁਧ ਆਵਾਜ਼ ਚੁੱਕੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਤਿੱਬਤ ਚੀਨ ਦਾ ਹਿੱਸਾ ਨਹੀਂ ਹੈ’, ‘ਤਿੱਬਤੀ ਆਜ਼ਾਦੀ ਮੰਗਦੇ ਹਨ’, ‘ਚੀਨ ਨੇ ਸਾਡੀ ਜ਼ਮੀਨ ਚੋਰੀ ਕੀਤੀ ਹੈ’ ਦੇ ਨਾਅਰਿਆਂ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਤਿੱਬਤੀ ਰਾਸ਼ਟਰੀ ਵਿਦਰੋਹ ਦਿਵਸ ਨੂੰ ਮਨਾਉਣ ਲਈ ਲੰਡਨ ਵਿਚ ਕਈ ਸਮਾਗਮ ਆਯੋਜਿਤ ਕੀਤੇ ਗਏ ਸਨ। ਪ੍ਰਦਰਸ਼ਨਕਾਰੀਆਂ ਵਲੋਂ ਵੂਲਵਿਚ ਰਾਇਲ ਬੋਰੋ ਆਫ ਟਾਊਨ ਹਾਲ, ਗ੍ਰੀਨਵਿਚ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।     (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement