ਫ਼ਰਜ਼ੀ ਰਾਸ਼ਨ ਕਾਰਡ ਵਾਲਿਆਂ ਦੀ ਨਹੀਂ ਹੁਣ ਖ਼ੈਰ! ਪੰਜਾਬ ਸਰਕਾਰ ਨੇ ਦਿੱਤੇ ਜਾਂਚ ਦੇ ਹੁਕਮ

By : KOMALJEET

Published : Mar 13, 2023, 11:29 am IST
Updated : Mar 13, 2023, 11:29 am IST
SHARE ARTICLE
representational Image
representational Image

3.59 ਲੱਖ ਸਮਾਰਟ ਰਾਸ਼ਨ ਕਾਰਡ ਅਯੋਗ ਤੇ 88 ਹਜ਼ਾਰ ਕੀਤੇ ਗਏ ਰੱਦ 

ਮੋਹਾਲੀ : ਫਰਜ਼ੀ ਤਰੀਕੇ ਨਾਲ ਰਾਸ਼ਨ ਕਾਰਡ ਬਣਵਾ ਕੇ ਸਰਕਾਰ ਨਾਲ ਧੋਖਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ ਹੈ। ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਦੇ ਬਣਾਏ 88 ਹਜ਼ਾਰ ਸਮਾਰਟ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ। ਇਸ ਨਾਲ ਅਯੋਗ ਪਾਏ ਗਏ ਰਾਸ਼ਨ ਕਾਰਡ ਧਾਰਕਾਂ ਦੀ ਕੁੱਲ ਗਿਣਤੀ 3.59 ਲੱਖ ਹੋ ਗਈ ਹੈ। ਸਰਕਾਰ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਸਰਕਾਰੀ ਸਕੀਮਾਂ ਤਹਿਤ ਦਿੱਤੇ ਜਾਣ ਵਾਲੇ ਰਾਸ਼ਨ 'ਤੇ ਰੋਕ ਲਗਾ ਦਿੱਤੀ ਹੈ, ਇਸ ਦੇ ਨਾਲ ਹੀ ਸਾਰੇ ਜ਼ਿਲ੍ਹਿਆਂ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਦੱਸ ਦੇਈਏ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਕੁੱਲ 40.68 ਲੱਖ ਰਾਸ਼ਨ ਕਾਰਡ ਧਾਰਕ ਹਨ। ਜਿਨ੍ਹਾਂ ਵਿੱਚੋਂ ਹੁਣ ਤੱਕ 37.39 ਲੱਖ ਰਾਸ਼ਨ ਕਾਰਡ ਧਾਰਕਾਂ ਦੀ ਵੈਰੀਫਿਕੇਸ਼ਨ ਦਾ ਕੰਮ ਪੂਰਾ ਹੋ ਚੁੱਕਾ ਹੈ। ਇਨ੍ਹਾਂ ਵਿੱਚੋਂ 3.59 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ, ਜੋ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਜਾਂ ਉਨ੍ਹਾਂ ਦੇ ਰਿਕਾਰਡ ਵਿੱਚ ਖਾਮੀਆਂ ਹਨ। 

ਇਹ ਵੀ ਪੜ੍ਹੋ:  ਰਾਜਸਥਾਨ ਤੋਂ ਗੋਆ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 3 ਦੀ ਮੌਕੇ 'ਤੇ ਹੋਈ ਮੌਤ ਅਤੇ 2 ਗੰਭੀਰ ਜ਼ਖ਼ਮੀ 

ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਉਹ ਹਨ ਜਿਨ੍ਹਾਂ ਕੋਲ ਸਾਰੀਆਂ ਸੁੱਖ ਸਹੂਲਤਾਂ ਹਨ।  ਇਹ ਆਲੀਸ਼ਾਨ ਕੋਠੀਆਂ ਤੋਂ ਲੈ ਕੇ ਮਹਿੰਗੀਆਂ ਕਾਰਾਂ ਤੱਕ ਦੇ ਮਾਲਕ ਹਨ। ਪਰਿਵਾਰ ਦੇ ਕੁਝ ਮੈਂਬਰ ਸਰਕਾਰੀ ਨੌਕਰੀ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ ਹਥਿਆਰਾਂ ਦਾ ਲਾਇਸੈਂਸ ਵੀ ਹੈ। ਇਸੇ ਤਰ੍ਹਾਂ 88064 ਅਯੋਗ ਲੋਕਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੁਝ ਸਮਾਂ ਪਹਿਲਾਂ ਪੰਜਾਬ ਦੇ ਰਾਸ਼ਨ ਵਿੱਚ 11 ਫੀਸਦੀ ਦੀ ਕਟੌਤੀ ਕੀਤੀ ਸੀ, ਕਿਉਂਕਿ ਲਾਭਪਾਤਰੀਆਂ ਦੀ ਗਿਣਤੀ ਕੇਂਦਰ ਵੱਲੋਂ ਨਿਰਧਾਰਤ ਕੋਟੇ ਤੋਂ ਵੱਧ ਸੀ। ਜਦਕਿ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਹੈ। 

ਇਹ ਵੀ ਪੜ੍ਹੋ:  ਕੋਟਕਪੂਰਾ ਗੋਲੀਕਾਂਡ ਮਾਮਲਾ : ਵਿਸ਼ੇਸ਼ ਜਾਂਚ ਟੀਮ ਨੇ ਸਿੱਖ ਸੰਗਤ ਨੂੰ ਦਿੱਤੀ ਕਲੀਨ ਚਿੱਟ

ਪ੍ਰਾਪਤ ਵੇਰਵਿਆਂ ਅਨੁਸਾਰ ਤਰਨਤਾਰਨ ਵਿੱਚ ਹਰ ਚੌਥਾ ਰਾਸ਼ਨ ਕਾਰਡ ਅਯੋਗ ਪਾਇਆ ਗਿਆ ਹੈ। ਜ਼ਿਲ੍ਹੇ ਵਿੱਚ 1.41 ਲੱਖ ਰਾਸ਼ਨ ਕਾਰਡਾਂ ਦੀ ਪੜਤਾਲ ਕੀਤੀ ਗਈ ਜਿਨ੍ਹਾਂ ਵਿਚੋਂ 36982 ਲੋਕਾਂ ਦੇ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ। ਲੁਧਿਆਣਾ ਵਿੱਚ 46 ਹਜ਼ਾਰ ਰਾਸ਼ਨ ਕਾਰਡ ਧਾਰਕ ਅਯੋਗ ਪਾਏ ਗਏ ਹਨ। 31219 ਰਾਸ਼ਨ ਕਾਰਡਾਂ ਨਾਲ ਬਠਿੰਡਾ ਤੀਜੇ ਸਥਾਨ ’ਤੇ ਹੈ। 

ਇਸੇ ਤਰ੍ਹਾਂ ਹੀ ਰੋਪੜ ਜ਼ਿਲ੍ਹੇ ਵਿੱਚ 13.11%, ਫਤਿਹਗੜ੍ਹ ਸਾਹਿਬ ਵਿੱਚ 12.98%, ਫਰੀਦਕੋਟ ਵਿੱਚ 13.42%, ਮੋਹਾਲੀ ਵਿੱਚ 11.14%, ਮਾਨਸਾ ਵਿੱਚ 9.99%, ਫ਼ਿਰੋਜ਼ਪੁਰ ਵਿੱਚ 9.05% ਅਤੇ ਅੰਮ੍ਰਿਤਸਰ ਵਿੱਚ 9.74% ਅਯੋਗ ਪਾਏ ਗਏ। ਇਸ ਦੇ ਨਾਲ ਹੀ ਮੋਗਾ ਜ਼ਿਲ੍ਹੇ ਵਿੱਚ 7445, ਹੁਸ਼ਿਆਰਪੁਰ ਵਿੱਚ 6155, ਬਠਿੰਡਾ ਵਿੱਚ 6063 ਅਤੇ ਪਠਾਨਕੋਟ ਵਿੱਚ 4596 ਕਾਰਡ ਰੱਦ ਕੀਤੇ ਗਏ ਹਨ। 

ਉਧਰ ਮੋਗਾ ਜ਼ਿਲ੍ਹੇ ਵਿੱਚ 7445 ਕਾਰਡ, ਹੁਸ਼ਿਆਰਪੁਰ ਵਿੱਚ 6155, ਬਠਿੰਡਾ ਵਿੱਚ 6063 ਅਤੇ ਪਠਾਨਕੋਟ ਵਿੱਚ 4596 ਕਾਰਡ ਰੱਦ ਕੀਤੇ ਗਏ ਹਨ। ਅੰਮ੍ਰਿਤਸਰ ਵਿੱਚ 05 ਫੀਸਦੀ ਅਤੇ 9.74 ਫੀਸਦੀ ਅਯੋਗ ਪਾਏ ਗਏ। ਇਸ ਦੇ ਨਾਲ ਹੀ ਮੋਗਾ ਜ਼ਿਲ੍ਹੇ ਵਿੱਚ 7445, ਹੁਸ਼ਿਆਰਪੁਰ ਵਿੱਚ 6155, ਬਠਿੰਡਾ ਵਿੱਚ 6063 ਅਤੇ ਪਠਾਨਕੋਟ ਵਿੱਚ 4596 ਕਾਰਡ ਰੱਦ ਕੀਤੇ ਗਏ ਹਨ। 

Location: India, Punjab

SHARE ARTICLE

ਏਜੰਸੀ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement