ਇਕ ਦਿਨ 'ਚ 909 ਨਵੇਂ ਮਾਮਲੇ, 34 ਮੌਤਾਂ
Published : Apr 13, 2020, 12:03 am IST
Updated : Apr 13, 2020, 12:03 am IST
SHARE ARTICLE
ਇਕ ਦਿਨ 'ਚ 909 ਨਵੇਂ ਮਾਮਲੇ, 34 ਮੌਤਾਂ
ਇਕ ਦਿਨ 'ਚ 909 ਨਵੇਂ ਮਾਮਲੇ, 34 ਮੌਤਾਂ

ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁਲ ਮਾਮਲੇ 8356 'ਤੇ ਪੁੱਜੇ, ਕੁਲ ਮੌਤਾਂ 273

ਨਵੀਂ ਦਿੱਲੀ, 12 ਅਪ੍ਰੈਲ: ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 909 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 34 ਪੀੜਤਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਐਤਵਾਰ ਨੂੰ ਵੱਧ ਕੇ 8356 ਹੋ ਗਏ ਜਦਕਿ ਇਸ ਨਾਲ ਹੋਈਆਂ ਮੌਤਾਂ ਦਾ ਅੰਕੜਾ 273 'ਤੇ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਆਿ ਕਿ ਹੁਣ ਤਕ ਪੀੜਤ ਮਰੀਜ਼ਾਂ ਵਿਚ 716 ਨੂੰ ਇਲਾਜ ਮਗਰੋਂ ਠੀਕ ਹੋਣ 'ਤੇ ਹਸਪਤਾਲਾਂ ਤੋਂ ਛੁੱਟੀ ਦੇ ਦਿਤੀ ਗਈ ਹੈ। 74 ਮਰੀਜ਼ ਪਿਛਲੇ ਇਕ ਦਿਨ ਵਿਚ ਠੀਕ ਹੋਏ ਹਨ। ਅਗਰਵਾਲ ਨੇ ਕਿਹਾ ਕਿ ਸਿਹਤ ਮੰਤਰਾਲਾ ਦੇਸ਼ ਵਿਚ ਕੋਵਿਡ-19 ਦੇ ਟੈਸਟ ਲਗਾਤਾਰ ਵਧਾਉਣ ਦੀ ਲੋੜ 'ਤੇ ਜ਼ੋਰ ਦੇ ਰਿਹਾ ਹੈ ਜਿਸ ਨਾਲ ਕੋਰੋਨਾ ਵਾਇਰਸ ਦੀ ਲਾਗ ਨੂੰ ਖ਼ਤਮ ਕਰਨ ਲਈ ਆਖ਼ਰੀ ਪੀੜਤ ਵਿਅਕਤੀ ਤਕ ਪਹੁੰਚਣਾ ਸੰਭਵ ਹੋ ਸਕੇ।

ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਨਵੀਂ ਦਿੱਲੀ ਦੇ ਇਕ ਹਸਪਤਾਲ ਅੰਦਰਲਾ ਦ੍ਰਿਸ਼।ਕੋਰੋਨਾ ਵਾਇਰਸ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਨਵੀਂ ਦਿੱਲੀ ਦੇ ਇਕ ਹਸਪਤਾਲ ਅੰਦਰਲਾ ਦ੍ਰਿਸ਼।


ਉਨ੍ਹਾਂ ਅਮਰੀਕਾ, ਇਟਲੀ ਅਤੇ ਫ਼ਰਾਂਸ ਸਣੇ ਹੋਰ ਦੇਸ਼ਾਂ ਦੀ ਤੁਲਨਾ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਹਾਲਤ ਭਾਰਤ ਵਿਚ 'ਕਾਬੂ ਹੇਠ' ਦਸਦਿਆਂ ਕਿਹਾ ਕਿ ਦੇਸ਼ ਵਿਚ ਕੁਲ ਮਰੀਜ਼ਾਂ ਵਿਚ 80 ਫ਼ੀ ਸਦੀ ਤੋਂ ਵੱਧ ਮਰੀਜ਼ ਆਮ ਲੱਛਣਾਂ ਵਾਲੇ ਹਨ। ਇਲਾਜ ਦੇ ਇੰਤਜ਼ਾਮਾਂ ਨੂੰ ਵੀ ਮੰਗ ਦੀ ਤੁਲਨਾ ਵਿਚ ਕਾਫ਼ੀ ਦਸਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿਚ ਕੁਲ 1671 ਮਰੀਜ਼ ਗੰਭੀਰ ਸ਼੍ਰੇਣੀ ਵਿਚ ਹਨ ਅਤੇ ਇਨ੍ਹਾਂ ਦਾ ਆਈਸੀਯੂ ਵਿਚ ਇਲਾਜ ਚੱਲ ਰਿਹਾ ਹੈ। ਗ੍ਰਹਿ ਮੰਤਰਾਲੇ ਦੀ ਸੰਯੁਕਤ ਸਕੱਤਰ ਪੁਣਯ ਸਲਿਲਾ ਨੇ ਦਸਿਆ ਕਿ ਮੰਤਰਾਲੇ ਨੇ ਲਾਗ ਤੋਂ ਸੱਭ ਤੋਂ ਵੱਧ ਪ੍ਰਭਾਵਤ ਇਲਾਕਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਕਰਨ ਲਈ ਰਾਜ ਸਰਕਾਰ ਨਾਲ ਮਿਲ ਕੇ ਉਪਾਅ ਕੀਤੇ ਹਨ।


ਮੰਤਰਾਲੇ ਨੇ ਸਾਰੀਆਂ ਰਾਜ ਸਰਕਾਰਾਂ ਨੂੰ ਜ਼ਰੂਰੀ ਵਸਤਾਂ ਦੀ ਅੰਤਰਰਾਜੀ ਪੱਧਰ 'ਤੇ ਅਤੇ ਰਾਜ ਦੀ ਹੱਦ ਵਿਚ ਸਪਲਾਈ ਯਕੀਨੀ ਕਰਨ ਲਈ ਸਪੱਸ਼ਟੀਕਰਨ ਭੇਜਿਆ ਹੈ ਕਿ ਤਾਲਾਬੰਦੀ ਦੌਰਾਨ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਢੁਆਈ 'ਤੇ ਕੋਈ ਰੋਕ ਨਹੀਂ। ਪੱਤਰਕਾਰ ਸੰਮੇਲਨ ਵਿਚ ਆਈਸੀਐਮਆਰ ਦੇ ਮਨੋਜ ਮੁਰਹੇਕਰ ਨੇ ਦਸਿਆ ਕਿ ਦੇਸ਼ ਵਿਚ ਹੁਣ ਤਕ ਕੋਰੋਨਾ ਵਾÎÂਰਸ ਦੀ ਲਾਗ ਦੀ ਜਾਂਚ ਲਈ 186906 ਟੈਸਟ ਕੀਤੇ ਜਾ ਚੁੱਕੇ ਹਨ। ਇਨ੍ਹਾਂ ਵਿਚ 8356 ਮਾਮਲਿਆਂ ਵਿਚ ਲਾਗ ਦੀ ਪੁਸ਼ਟੀ ਹੋਈ ਹੈ।

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement