to ਹਰਿਆਣੇ ਦੇ ਕਸਬਾ ਰੋੜੀ 'ਚ ਇਕ ਔਰਤ ਕਰੋਨਾ ਪਾਜ਼ੇਟਿਵ ਆਉਣ ਕਰ ਕੇ ਸਰਦੂਲਗੜ੍ਹ ਨਾਲ ਲਗਦੀ
Published : Apr 13, 2020, 11:06 pm IST
Updated : Apr 13, 2020, 11:06 pm IST
SHARE ARTICLE
ਹਰਿਆਣਾ ਦੀ ਹੱਦ ਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਪੁਲਿਸ ਨਾਕੇ ਦਾ ਦ੍ਰਿਸ਼।
ਹਰਿਆਣਾ ਦੀ ਹੱਦ ਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਪੁਲਿਸ ਨਾਕੇ ਦਾ ਦ੍ਰਿਸ਼।

ਹੱਦ ਸੀਲ ਨਾਕਿਆ ਤੇ ਚੌਕਸੀ ਵਧਾਈ

ਸਰਦੂਲਗੜ੍ਹ 13 ਅਪ੍ਰੈਲ (ਵਿਨੋਦ ਜੈਨ) : ਸਰਦੂਲਗੜ੍ਹ ਬੇਸ਼ੱਕ ਕਰੋਨਾ ਵਾਇਰਸ ਦੇ ਚੱਲਦਿਆਂ ਸੂਬਾ ਸਰਕਾਰ ਵੱਲੋਂ ਗੁਆਂਢੀ ਰਾਜਾਂ ਨਾਲ ਲੱਗਦੀਆਂ ਸਾਰੀਆਂ ਹੱਦਾਂ ਨੂੰ ਬਿਲਕੁਲ ਸੀਲ ਕੀਤਾ ਹੋਇਆ ਹੈ।


ਹਲਕਾ ਸਰਦੂਲਗੜ੍ਹ ਦੇ ਨਾਲ ਲੱਗਦਾ ਗੁਆਂਢੀ ਸੂਬਾ ਹਰਿਆਣੇ ਦੇ ਪਿੰਡ ਰੋੜੀ ਵਿੱਚ ਇੱਕ ਔਰਤ ਕਰੋਨਾ ਪੋਜੇਟਿਵ ਹੋਣ ਕਰਕੇ ਹਰਿਆਣੇ ਦੀਆਂ ਸਾਰੀਆਂ ਹੱਦਾਂ ਨੂੰ ਸਖ਼ਤੀ ਨਾਲ ਸੀਲ ਕਰ ਦਿੱਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਹਰਿਆਣੇ ਤੋਂ ਪੰਜਾਬ ਆਉਣ-ਜਾਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਸਰਦੂਲਗੜ੍ਹ ਦੇ ਨੇੜਲੇ ਹਰਿਆਣਾ ਦੇ ਕਸਬਾ ਰੋੜੀ ਵਿਖੇ ਦਿੱਲੀ ਤੋਂ ਆਈ ਜਮਾਤ ਦੇ 19 ਲੋਕ ਇੱਕ ਮਸਜਿਦ ਵਿੱਚ ਰਹਿ ਰਹੇ ਸਨ। ਹਰਿਆਣਾ ਸਿਹਤ ਵਿਭਾਗ ਦੀ ਟੀਮ ਨੇ ਉੱਨੀ ਜਮਾਤੀਆਂ, ਮਸਜਿਦ ਦੇ ਮੋਲਵੀ, ਉਸਦੀ ਪਤਨੀ ਤੇ ਉਸਦੇ ਚਾਰ ਬੱਚਿਆਂ ਸਮੇਤ ਕੁੱਲ 25  ਵਿਅਕਤੀਆਂ ਦੇ ਸੈੰਪਲ ਜਾਂਚ ਲਈ ਭੇਜੇ ਸਨ। ਜਿਨ੍ਹਾਂ ਵਿੱਚੋਂ ਮੌਲਵੀ ਦੀ ਪਤਨੀ ਦੀ ਰਿਪੋਰਟ ਕਰੋਨਾ ਵਾਇਰਸ ਪੋਜਟਿਵ ਆਉਣ ਕਰਕੇ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ। ਪੁਲਸ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ।

naka ਹਰਿਆਣਾ ਦੀ ਹੱਦ ਤੇ ਪੰਜਾਬ ਪੁਲਿਸ ਵੱਲੋਂ ਲਗਾਏ ਗਏ ਪੁਲਿਸ ਨਾਕੇ ਦਾ ਦ੍ਰਿਸ਼।


ਸਿਹਤ ਵਿਭਾਗ ਦੀ ਟੀਮ ਵੱਲੋ ਮੌਲਵੀ ਉਸ ਦੇ ਬੱਚਿਆਂ ਅਤੇ ਪਤਨੀ ਨੂੰ ਸਿਵਲ ਹਸਪਤਾਲ ਸਿਰਸਾ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਪਿੰਡ ਰੋੜੀ ਤੋਂ ਤਿੰਨ ਕਿਲੋਮੀਟਰ ਤੱਕ ਸੀਲਿੰਗ ਕਰ ਦਿੱਤੀ ਗਈ ਹੈ ਪਿੰਡ ਰੋੜੀ ਨੂੰ ਆਉਣ ਵਾਲੇ ਵੱਖ ਵੱਖ ਰਸਤਿਆਂ ਤੇ  8 ਪੁਲਸ ਨਾਕੇ ਲਗਾ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਹਰਿਆਣੇ ਦਾ ਕਸਬਾ ਰੋੜੀ ਸਰਦੂਲਗੜ੍ਹ ਤੋਂ 7-8 ਕਿਲੋਮੀਟਰ ਹੀ ਦੂਰ ਹੋਣ ਕਰਕੇ ਸਰਦੂਲਗੜ੍ਹ ਵਾਸੀਆਂ ਵਿੱਚ ਵੀ ਇਸ ਗੱਲ ਦਾ ਸਹਿਮ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਡੀਐਸਪੀ ਸਰਦੂਲਗੜ੍ਹ ਸੰਜੀਵ ਗੋਇਲ ਦਾ ਕਹਿਣਾ ਹੈ ਕਿ ਸਰਦੂਲਗੜ੍ਹ ਪੁਲਿਸ ਵੱਲੋਂ ਹਰਿਆਣੇ ਦੀ ਹੱਦ ਤੇ 13 ਪੁਲਿਸ ਨਾਕੇ ਲਗਾਏ ਗਏ ਹਨ। ਜਿਨ੍ਹਾਂ ਦੀ ਸਖਤੀ ਵਧਾ ਦਿੱਤੀ ਗਈ ਹੈ ਕਿਸੇ ਨੂੰ ਵੀ ਆਉਣ ਜਾਣ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sukhpal Khaira ਤੇ Meet Hayer ਦੇ ਮੁਕਾਬਲੇ ਨੂੰ ਲੈ ਕੇ ਫਸ ਗਏ ਸਿੰਗ, Simranjit Mann ਵਾਲਿਆਂ ਨੇ ਲਾ ਦਿੱਤੀ ਤਹਿ.

10 May 2024 1:43 PM

ਕੀ Brinder Dhillon ਛੱਡ ਰਹੇ ਹਨ Congress? Goldy ਤੇ Chuspinderbir ਤੋਂ ਬਾਅਦ ਅਗਲਾ ਕਿਹੜਾ ਲੀਡਰ

10 May 2024 12:26 PM

Corona ਦੇ ਟੀਕੇ ਕਿਉਂ ਬਣ ਰਹੇ ਨੇ ਮੌਤ ਦਾ ਕਾਰਨ ? ਕਿਸ ਨੇ ਕੀਤਾ ਜ਼ਿੰਦਗੀਆਂ ਨਾਲ ਖਿਲਵਾੜ ?

10 May 2024 8:16 AM

ਬਰੈਂਡਡ ਬੂਟਾ ਦੇ ਸ਼ੌਕੀਨ ਸ਼ੂਟਰ, ਮਨੀ ਬਾਊਂਸਰ ਦੇ ਪਿੰਡ ਦਾ ਮੁੰਡਾ ਹੀ ਬਣਿਆ ਵੈਰੀ, ਇਕ ਸ਼ੂਟਰ ਮਨੀ ਦੇ ਪਿੰਡ ਦਾ.....

09 May 2024 4:50 PM

Police ਨੇ ਠੋਕੇ Mani Bouncer ਦਾ ਕਤਲ ਕਰਨ ਵਾਲੇ ਸ਼ੂਟਰ.. Encounter ਦੀਆਂ ਸਿੱਧੀਆਂ ਤਸਵੀਰਾਂ!

09 May 2024 3:56 PM
Advertisement