ਲੁਧਿਆਣਾ ਦੇ ਏਸੀਪੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ, ਕਈ ਐਸਐੱਚਓ ਵੀ ਕੁਆਰੰਟਾਈਨ
Published : Apr 13, 2020, 1:53 pm IST
Updated : Apr 13, 2020, 1:53 pm IST
SHARE ARTICLE
File Photo
File Photo

ਏ. ਸੀ. ਪੀ. ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਐਸ. ਐਚ. ਓਜ਼ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। 

ਚੰਡੀਗੜ੍ਹ- ਕੋਰੋਨਾ ਵਾਇਰਸ ਨੇ ਪੰਜਾਬ ਵਿਚ ਵੀ ਆਪਣਾ ਕਹਿਰ ਵਰਸਾਇਆ ਹੋਇਆ ਹੈ। ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੌਰਾਨ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਉੱਤਰੀ ਦੇ ਏ. ਸੀ. ਪੀ. ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਏ. ਸੀ. ਪੀ. ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਇਸ ਸਮੇਂ ਏ. ਸੀ. ਪੀ. ਵੈਂਟੀਲੇਟਰ 'ਤੇ ਹਨ। ਇਸ ਦੀ ਪੁਸ਼ਟੀ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਵਲੋਂ ਕੀਤੀ ਗਈ ਹੈ। 

File photoFile photo

ਏ. ਸੀ. ਪੀ. ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਐਸ. ਐਚ. ਓਜ਼ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 9 ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ 35 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਭਾਰਤ ਵਿਚ ਮਰਨ ਵਾਲਿਆਂ ਦੀ ਗਿਣਤੀ 308 ਤੱਕ ਪਹੁੰਚ ਗਈ ਹੈ। ਹਾਲਾਂਕਿ, 856 ਲੋਕ ਇਸ ਮਾਰੂ ਵਾਇਰਸ ਦੀ ਪਕੜ ਤੋਂ ਮੁਕਤ ਹੋਏ ਹਨ। ਦੇਸ਼ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ 7987 ਕੇਸ ਹਨ।

Corona VirusFile

ਦੇਸ਼ ਵਿਚ ਮਹਾਰਾਸ਼ਟਰ ਵਿਚ ਸਭ ਤੋਂ ਵੱਧ ਸੰਕਰਮਿਤ ਮਰੀਜ਼ ਹਨ। ਇਥੇ 1985 ਲੋਕ ਹੁਣ ਤੱਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 149 ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਉਧਵ ਠਾਕਰੇ ਨੇ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕਈ ਸਖ਼ਤ ਕਦਮ ਚੁੱਕੇ ਹਨ। ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲੇ ਵਿਚ ਦੂਸਰੇ ਨੰਬਰ 'ਤੇ ਰਾਜਧਾਨੀ ਦਿੱਲੀ ਹੈ।ਜਿਥੇ 1154 ਲੋਕ ਸੰਕਰਮਿਤ ਹੋਏ ਹਨ। ਹੁਣ ਤਕ ਦਿੱਲੀ ਵਿਚ ਇਸ ਜਾਨਲੇਵਾ ਵਾਇਰਸ ਕਾਰਨ 24 ਲੋਕਾਂ ਦੀ ਮੌਤ ਹੋ ਚੁੱਕੀ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM
Advertisement