
ਕਣਕ ਦੀ ਸਰਕਾਰੀ ਖਰੀਦ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿਤੀ ਜਾਵੇਗੀ : ਮਨਪ੍ਰੀਤ ਸਿੰਘ ਬਾਦਲ ਜ਼ਿਲ੍ਹੇ ਵਿਚ ਹਾਲੇ ਨਹੀਂ ਕੋਈ ਕਰੋਨਾ ਮਰੀਜ਼
ਬਠਿੰਡਾ, 13 ਅਪ੍ਰੈਲ (ਸੁਖਜਿੰਦਰ ਮਾਨ) : ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਕਣਕ ਦੀ ਸਰਕਾਰੀ ਖਰੀਦ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਇਹ ਜਾਣਕਾਰੀ ਸੋਮਵਾਰ ਨੂੰ ਇੱਥੇ ਕਣਕ ਖਰੀਦ ਪ੍ਰਬੰਧਾਂ ਅਤੇ ਕੋਵਿਡ 19 ਸਬੰਧੀ ਚੱਲ ਰਹੇ ਰਾਹਤ ਕਾਰਜਾਂ ਦੀ ਸਮੀਖਿਆ ਲਈ ਬੈਠਕ ਕਰਨ ਤੋਂ ਬਾਅਦ ਦਿੱਤੀ।
ਵਿੱਤ ਮੰਤਰੀ ਨੇ ਦੱਸਿਆ ਕਿ ਜ਼ਿਲੇ ਵਿਚ ਕਣਕ ਦੇ ਖਰੀਦ ਕੇਂਦਰਾਂ ਦੀ ਗਿਣਤੀ ਦੁੱਗਣੇ ਤੋਂ ਵੀ ਵੱਧ ਵਧਾ ਕੇ 442 ਕਰ ਦਿੱਤੀ ਗਈ ਹੈ। ਉਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਅਤੇ ਆਪਣੇ ਆੜਤੀਏ ਦੇ ਮਾਰਫਤ ਮੰਡੀ ਵਿਚ ਕਣਕ ਲੈ ਕੇ ਆਉਣ ਲਈ ਪਾਸ ਪ੍ਰਾਪਤ ਕਰ ਲੈਣ ਅਤੇ ਪਾਸ ਤੇ ਦੱਸੀ ਗਈ ਮਿਤੀ ਨੂੰ ਨਿਰਧਾਰਤ ਮੰਡੀ ਵਿਚ ਹੀ ਫਸਲ ਲੈ ਕੇ ਆਉਣ।ਇਸੇ ਤਰਾਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਅਗਾਮੀ ਸਾਊਣੀ ਦੀ ਫਸਲ ਲਈ ਨਰਮੇ ਦੇ ਬੀਟੀ ਬੀਜਾਂ ਅਤੇ ਖਾਦਾਂ ਦਾ ਪ੍ਰਬੰਧ ਵੀ ਵਿਭਾਗਾਂ ਨੇ ਜਰੂਰਤ ਅਨੁਸਾਰ ਕਰ ਲਿਆ ਹੈ।
ਇਸ ਦੌਰਾਨ ਉਨਾਂ ਕਿਹਾ ਕਿ ਜ਼ਿਲੇ ਵਿਚ ਦੁੱਧ, ਸਬਜੀਆਂ, ਰਾਸ਼ਨ, ਦਵਾਈਆਂ ਆਦਿ ਜਰੂਰੀ ਵਸਤਾਂ ਦੀ ਸਪਲਾਈ ਹੁਣ ਘਰਾਂ ਤੱਕ ਆਮ ਵਾਂਗ ਹੋ ਰਹੀ ਹੈ। ਉਨਾਂ ਨੇ ਜ਼ਿਲੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲੋਕਾਂ ਵੱਲੋਂ ਮਿਲੇ ਸਹਿਯੋਗ ਦਾ ਹੀ ਨਤੀਜਾ ਹੈ ਕਿ ਹਾਲੇ ਤੱਕ ਬਠਿੰਡਾ ਜ਼ਿਲੇ ਵਿਚ ਕੋਵਿਡ 19 ਬਿਮਾਰੀ ਦਾ ਕੋਈ ਮਰੀਜ ਨਹੀਂ ਪਾਇਆ ਗਿਆ ਹੈ। ਇਸਤੋਂ ਇਲਾਵਾ ਬਾਦਲ ਨੇ ਵੱਖ ਵੱਖ ਸਮਾਜ ਸੇਵੀ ਲੋਕਾਂ ਵੱਲੋਂ 'ਬਠਿੰਡਾ ਕੋਵਿਡ ਰਾਹਤ ਫੰਡ' ਲਈ ਮਦਦ ਕਰਨ ਲਈ ਉਨਾਂ ਦਾ ਧੰਨਵਾਦ ਕੀਤਾ। ਉਨਾਂ ਨੇ ਇੰਨਾਂ ਦਾਣੀ ਸੱਜਣਾਂ ਤੋਂ ਪ੍ਰਾਪਤ 7 ਲੱਖ 1 ਹਜਾਰ ਰੁਪਏ ਦੇ ਚੈਕ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪੇ। ਇੱਥੇ ਜ਼ਿਕਰਯੋਗ ਹੈ ਕਿ ਜ਼ਿਲਾ ਪੱਧਰ ਤੇ ਸਥਾਪਿਤ ਇਸ ਕੋਵਿਡ ਰਾਹਤ ਫੰਡ ਵਿਚ ਕੋਈ ਵੀ ਨਾਗਰਿਕ ਜੋ ਸਹਿਯੋਗ ਕਰਨਾ ਚਾਹੁੰਦਾ ਹੈ ਉਹ 'ਬਠਿੰਡਾ ਕੋਵਿਡ ਰਲੀਫ ਫੰਡ' ਐਚਡੀਐਫਸੀ ਬੈਂਕ ਦੇ ਖਾਤਾ ਨੰਬਰ 50100342803123 ਵਿਚ ਰਕਮ ਜਮਾਂ ਕਰਵਾ ਸਕਦਾ ਹੈ।
ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ. ਸ: ਅਮਰਿੰਦਰ ਸਿੰਘ ਟਿਵਾਣਾ,