
ਪਿਤਾ ਸਮੇਤ ਘਰ ਵਾਪਸੀ 'ਤੇ ਹੋਇਆ ਭਾਵੁਕ; ਡਾਕਟਰਾਂ ਦਾ ਕੀਤਾ ਧਨਵਾਦ
ਘਨੌਰ, 13 ਅਪ੍ਰੈਲ (ਸੁਖਦੇਵ ਸੁੱਖੀ, ਰੁਪਿੰਦਰ ਸਿੰਘ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਬਿਮਾਰੀ ਨੂੰ ਹਰਾ ਕੇ ਜਿੰਦਗੀ ਤੇ ਮੌਤ ਦੀ ਜੰਗ ਜਿੱਤਣ ਵਾਲੇ ਕੋਰੋਨਾ ਪੀੜ੍ਹਤ ਗੁਰਪ੍ਰੀਤ ਸਿੰਘ ਦੀ ਸਹਿਤਵੰਦ ਹੋ ਕੇ ਘਰ ਵਾਪਸ਼ੀ ਹੋ ਗਈ। ਗੁਰਪ੍ਰੀਤ ਸਿੰਘ ਸੰਭੂ ਬਲਾਕ ਦੇ ਪਿੰਡ ਰਾਮਨਗਰ ਸੈਣੀਆਂ ਦਾ ਵਸਨੀਕ ਹੈ ਅਤੇ 26 ਮਾਰਚ ਨੂੰ ਅੰਬਾਲਾ ਸਿਵਲ ਹਸਪਤਾਲ 'ਚ ਜਾਂਚ ਲਈ ਗਿਆ ਸੀ ਜਿਸ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ 'ਤੇ ਉਸ ਨੂੰ 28 ਮਾਰਚ ਨੂੰ ਭਰਤੀ ਕਰ ਲਿਆ ਗਿਆ ਸੀ।
ਜਿੱਥੇ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੀ ਨਿਗਰਾਨੀ ਹੇਠ ਲੰਘੇੰ 16 ਦਿਨਾਂ ਤੋਂ ਜੇਰੇ ਇਲਾਜ ਰਿਹਾ ਅਤੇ ਦ੍ਰਿੜ ਨਿਸ਼ਚੇ ਤੇ ਸਹੀ ਮੈਡੀਕਲ ਇਲਾਜ ਨਾਲ ਉਸ ਨੇ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਜਿੰਦਗੀ ਦੀ ਜੰਗ ਫ਼ਤਿਹ ਕਰ ਲਈ ਹੈ। ਅੱਜ ਜਦੋਂ ਉਸ ਦੀ ਤੇ ਉਸ ਦੇ ਪਿਤਾ ਕਰਨੈਲ ਸਿੰਘ ਨਾਲ ਆਪਣੇ ਘਰ ਰਾਮਨਗਰ ਸ਼ੈਣੀਆਂ ਵਿਖੇ ਵਾਪਸੀ ਹੋਈ ਤਾਂ ਗੁਰਪ੍ਰੀਤ ਸਿੰਘ ਦੀਆਂ ਅੱਖਾਂ 'ਚ ਖੁਸ਼ੀ ਸਾਫ਼ ਝਲਕਦੀ ਦਿਖਾਈ ਪਈ, ਹਲਾਂਕਿ ਉਹ ਭਾਵੁਕ ਹੋ ਗਿਆ ਅਤੇ ਆਪਣੀ ਭਾਵੁਕਤਾ ਨਾਲ ਹੀ ਉਸ ਵੱਲੋਂ ਡਾਕਟਰਾਂ ਦਾ ਧਨਵਾਦ ਕੀਤਾ ਗਿਆ ਹੈ।