
ਇਸ ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਗੜ੍ਹਸ਼ੰਕਰ: ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦੌਰਾਨ ਲੋਕ ਵੱਖ ਵੱਖ ਥਾਵਾਂ ਤੇ ਲੱਗੇ ਮੇਲਿਆਂ ਵਿਚ ਜਾਂਦੇ ਹੈ। ਇਕ ਅਜਿਹਾ ਹੀ ਪਰਿਵਾਰ ਸ੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾ ਰਿਹਾ ਸੋਈ। ਇਸ ਦੌਰਾਨ ਰਸਤੇ ਵਿਚ ਵੱਡਾ ਦਰਰਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਟਰਾਲੀ ਦੀ ਫੇਟ ਵੱਜਣ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਔਰਤ ਤੇ ਉਸ ਦੇ ਦੋ ਸਾਲਾ ਪੁੱਤਰ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।
ANANDPUR SAHIB
ਹਾਦਸੇ ਵਿੱਚ ਮ੍ਰਿਤਕਾ ਦਾ ਪਤੀ ਤੇ ਉਸ ਦਾ ਵੱਡਾ ਲੜਕਾ ਜ਼ਖਮੀ ਹੋ ਗਿਆ ਹੈ। ਦੱਸਣਯੋਗ ਹੈ ਕਿ ਇਹ ਦਰਦਨਾਕ ਸੜਕ ਹਾਦਸਾ ਗੜ੍ਹਸ਼ੰਕਰ ਵਿੱਚ ਬੰਗਾ ਚੌਂਕ ਸਥਿਤ ਰੇਲਵੇ ਫਾਟਕ 'ਤੇ ਸ਼ਾਮ ਸਮੇਂ ਸ੍ਰੀ ਅਨੰਦਪੁਰ ਸਾਹਿਬ ਮੇਲੇ 'ਤੇ ਜਾਂਦੇ ਸਮੇਂ ਵਾਪਰਿਆ। ਟਰਾਲੀ ਦੀ ਫੇਟ ਵੱਜਣ ਨਾਲ ਉਹ ਮੋਟਰਸਾਈਕਲ ਨਾਲ ਜਾ ਵੱਜੀ ਜਿਸ 'ਚ ਮੋਟਰਸਾਈਕਲ ਸਵਾਰ ਇੱਕ ਔਰਤ ਤੇ ਉਸ ਦੇ ਦੋ ਸਾਲਾ ਪੁੱਤਰ ਦੀ ਮੌਤ ਹੋ ਗਈ।
hospital
ਮ੍ਰਿਤਕਾ ਦੇ ਪਤੀ ਤੇ ਉਸ ਦੇ ਵੱਡੇ ਲੜਕੇ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਟਰਾਲੀ ਸਮੇਤ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।