ਪੰਜਾਬ ਚੋਣਾਂ 'ਚ ਟਿਕਟਾਂ ਬਾਰੇ ਪ੍ਰਸ਼ਾਂਤ ਕਿਸ਼ੋਰ ਫੈਸਲਾ ਲੈਣ, ਸਵਾਲ ਪੈਦਾ ਨਹੀਂ ਹੁੰਦਾ: ਮੁੱਖ ਮੰਤਰੀ
Published : Apr 13, 2021, 5:21 pm IST
Updated : Apr 13, 2021, 5:34 pm IST
SHARE ARTICLE
CM AND PRSHANT KISHORE
CM AND PRSHANT KISHORE

ਟਿਕਟਾਂ ਦੀ ਵੰਡ ਕਰਨਾ ਸਿਰਫ ਕਾਂਗਰਸ ਦੇ ਹੱਥ ਅਤੇ ਇਸ ਬਾਰੇ ਪਾਰਟੀ ਦੀ ਤੈਅ ਪ੍ਰਕਿਰਿਆ ਜਿਸ ਵਿਚ ਵਿਅਕਤੀਗਤ ਤੌਰ ਉਤੇ ਕਿਸੇ ਦਾ ਕੋਈ ਅਧਿਕਾਰ ਨਹੀਂ ਹੁੰਦਾ-ਮੁੱਖ ਮੰਤਰੀ

ਚੰਡੀਗੜ੍ਹ: ਮੀਡੀਆ ਦੀਆਂ ਸਾਰੀਆਂ ਬੇਬੁਨਿਆਦ ਕਿਆਸਅਰਾਈਆਂ ਉਤੇ ਰੋਕ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਵਿਚ ਪ੍ਰਸ਼ਾਂਤ ਕਿਸ਼ੋਰ ਦੀ ਕਿਸੇ ਵੀ ਤਰ੍ਹਾਂ ਦੀ ਭੂਮਿਕਾ ਨੂੰ ਰੱਦ ਕਰ ਦਿੱਤਾ।ਮੁੱਖ ਮੰਤਰੀ ਨੇ ਆਪਣੇ ਨਵੇਂ ਪ੍ਰਮੁੱਖ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਟਿਕਟਾਂ ਬਾਰੇ ਫੈਸਲਾ ਲੈਣ ਸਬੰਧੀ ਪੰਜਾਬ ਕਾਂਗਰਸ ਵਿਚ ਨਰਾਜ਼ਗੀ ਦੀਆਂ ਰਿਪਰੋਟਾਂ ਦੇ ਸਬੰਧ ਕਿਹਾ,’’ਇਸ ਬਾਰੇ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਸ਼ੋਰ ਦਾ ਇਸ ਮਾਮਲੇ ਨਾਲ ਕੋਈ ਲਾਗਾ-ਦੇਗਾ ਨਹੀਂ ਹੈ।’’

Captain Amrinder SinghCaptain Amrinder Singh

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਵਿਚ ਟਿਕਟਾਂ ਦੀ ਵੰਡ ਲਈ ਨਿਯਮ ਅਤੇ ਮਾਪਦੰਡ ਨਿਰਧਾਰਤ ਹਨ ਜੋ ਸਾਰੇ ਸੂਬਿਆਂ ਵਿਚ ਸਾਰੀਆਂ ਹੀ ਚੋਣਾਂ ਵਿਚ ਅਪਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹਾਈ ਕਮਾਨ ਵੱਲੋਂ ਸੂਬਾ ਪੱਧਰੀ ਚੋਣ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜੋ ਸਾਰੇ ਨਾਵਾਂ ਉਪਰ ਵਿਚਾਰ ਕਰਦੀ ਹੈ ਅਤੇ ਚੋਣ ਮੈਦਾਨ ਵਿਚ ਉਤਾਰੇ ਜਾਣ ਵਾਲੇ ਉਮੀਦਵਾਰਾਂ ਬਾਰੇ ਫੈਸਲਾ ਕਰਦੀ ਹੈ।ਉਸ ਤੋਂ ਬਾਅਦ ਛਾਂਟੀ ਕੀਤੇ ਗਏ ਨਾਵਾਂ ਦੀ ਸੂਚੀ ਸਕਰੀਨਿੰਗ ਕਮੇਟੀ ਨੂੰ ਭੇਜ ਦਿੱਤੀ ਜਾਂਦੀ ਹੈ ਅਤੇ ਇਸ ਕਮੇਟੀ ਵਿਚ ਕਾਂਗਰਸ ਪ੍ਰਧਾਨ ਸਮੇਤ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਸ਼ਾਮਲ ਹੁੰਦੀ ਹੈ।ਉਨ੍ਹਾਂ ਕਿਹਾ ਕਿ ਅੰਤਿਮ ਫੈਸਲਾ ਕੇਂਦਰੀ ਚੋਣ ਕਮੇਟੀ ਕਰਦੀ ਹੈ ਅਤੇ ਇਸ ਵਿਚ ਵਿਅਕਤੀਗਤ ਤੌਰ ਉਤੇ ਕਿਸੇ ਦੀ ਭੂਮਿਕਾ ਨਹੀਂ ਹੁੰਦੀ।

Prashant KishorPrashant Kishor

ਮੁੱਖ ਮੰਤਰੀ ਨੇ ਕਿਹਾ,’’ਇਸ ਕਮੇਟੀ ਵੱਲੋਂ ਟਿਕਟਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਵਿਚ ਆਜਾਦਾਨਾ ਏਜੰਸੀਆਂ ਦੇ ਨਾਲ-ਨਾਲ ਪਾਰਟੀ ਦੀ ਸੂਬਾਈ ਇਕਾਈ ਸਮੇਤ ਅੰਦੂਰਨੀ ਅਤੇ ਬਾਹਰੀ ਧਿਰਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹੀ ਪ੍ਰਕਿਰਿਆ ਸਾਲ 2017 ਵਿਚ ਅਪਣਾਈ ਗਈ ਸੀ ਅਤੇ ਇਸ ਵਾਰ ਹੀ ਇਸੇ ਪ੍ਰਕਿਰਿਆ ਅਨੁਸਾਰ ਚੱਲਿਆ ਜਾਵੇਗਾ ਤਾਂ ਫੇਰ ਇਸ ਸਮੁੱਚੀ ਪ੍ਰਕਿਰਿਆ ਵਿਚ ਪ੍ਰਸ਼ਾਂਤ ਕਿਸ਼ੋਰ ਕਿੱਥੇ ਹੈ।”

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਇਹ ਵਿਧੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਰਗਰ ਸਿੱਧ ਹੋਈ ਸੀ ਜਦੋਂ ਕਾਂਗਰਸ ਨੇ ਪੰਜਾਬ ਵਿਚ 80 ਸੀਟਾਂ ਉਤੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਕਿਹਾ,’’ਪਾਰਟੀ ਇਸ ਢਾਂਚੇ ਵਿਚ ਬਦਲਾਅ ਕਿਉਂ ਕਰੇਗੀ ਅਤੇ ਸਿਆਸੀ ਸੰਤੁਲਨ ਨੂੰ ਕਿਉਂ ਵਿਗਾੜੇਗੀ ਜੋ ਅਸੀਂ ਪਿਛਲੇ ਚਾਰ ਸਾਲਾਂ ਵਿਚ ਬਹੁਤ ਹੀ ਬਿਹਤਰੀਨ ਢੰਗ ਨਾਲ ਬਣਾਇਆ ਹੋਇਆ ਹੈ।”

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨੇ ਪਿਛਲੇ ਚਾਰ ਸਾਲਾਂ ਵਿਚ ਹਰੇਕ ਚੋਣ ਵਿਚ ਸ਼ਾਨਦਾਰ ਕਾਰਗੁਜਾਰੀ ਦਿਖਾਈ ਹੈ ਅਤੇ ਹਾਲ ਹੀ ਵਿਚ ਹੋਈਆਂ ਸ਼ਹਿਰੀ ਸਥਾਨਕ ਚੋਣਾਂ ਵਿਚ ਪਾਰਟੀ ਨੇ ਹੂੰਝਾ-ਫੇਰ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ,’’ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸੂਬੇ ਵਿਚ ਸੱਤਾ ਵਿਰੋਧੀ ਕੁਝ ਨਹੀਂ ਹੈ ਜਿਵੇਂ ਕਿ ਮੀਡੀਆ ਵੱਲੋਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਜੋ ਕਿਸ਼ੋਰ ਦੀ ਨਿਯੁਕਤ ਦੇ ਸਮੇਂ ਤੋਂ ਲੈ ਕੇ ਅਜਿਹੀਆਂ ਅਟਕਲਾਂ ਲਾ ਰਿਹਾ ਹੈ।”

 ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਨੂੰ ਸਥਾਨਕ ਪੱਧਰ ਉਤੇ ਕੋਈ ਸਰਕਾਰ ਵਿਰੋਧੀ ਮਿਸਾਲ ਨਜ਼ਰ ਵੀ ਆਉਂਦੀ ਹੈ ਤਾਂ ਇਸ ਨੂੰ ਪਾਰਟੀ ਬਦਲਵਾਂ ਰਾਹ ਕੱਢ ਕੇ ਜਿੱਤ ਯਕੀਨੀ ਬਣਾਉਣ ਲਈ ਸਭ ਤੋਂ ਵਧੀਆ ਢੰਗ ਨਾਲ ਨਜਿੱਠ ਲਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਮਸਲੇ ਨੂੰ ਵਿਚਾਰਨ ਅਤੇ ਫੈਸਲਾ ਲੈਣ ਦਾ ਕੰਮ ਕਿਸ਼ੋਰ ਦਾ ਨਹੀਂ, ਕਾਂਗਰਸ ਦਾ ਹੈ। ਮੁੱਖ ਮੰਤਰੀ ਨੇ ਕਿਹਾ,’’ਪ੍ਰਸ਼ਾਂਤ ਕਿਸ਼ੋਰ ਦਾ ਰੋਲ ਮੇਰੇ ਪ੍ਰਮੁੱਖ ਸਲਾਹਕਾਰ ਤੱਕ ਸੀਮਿਤ ਹੈ।ਇਹ ਅਹੁਦਾ ਸਿਰਫ ਸਲਾਹਕਾਰੀ ਲਈ ਹੈ ਜਿਸ ਵਿਚ ਉਸ ਵਿਚ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੁੰਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement