ਘੱਟ ਤਨਖ਼ਾਹ ਦਾ ਹਵਾਲਾ ਦੇ ਕੇ ਅਧਿਆਪਕਾ ਰੁਪਿੰਦਰ ਕੌਰ ਨੇ ਦਿਤਾ ਅਸਤੀਫ਼ਾ 
Published : Apr 13, 2022, 12:53 pm IST
Updated : Apr 13, 2022, 1:07 pm IST
SHARE ARTICLE
Resignation
Resignation

ਕਿਹਾ- ਨਿਗੂਣੀ ਤਨਖ਼ਾਹ ਨਾਲ ਤਾਂ ਦਵਾਈਆਂ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ ਬਾਕੀ ਪਰਿਵਾਰਕ ਖ਼ਰਚੇ ਤਾਂ ਦੂਰ ਦੀ ਗੱਲ ਹਨ

ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਪਿੰਡ ਮੌੜਾਂ ਦੇ ਸਕੂਲ 'ਚ ਬਤੌਰ ਈ.ਜੀ.ਐਸ. ਵਲੰਟੀਅਰ ਤੈਨਾਤ ਸਨ ਰੁਪਿੰਦਰ ਕੌਰ 

ਚੰਡੀਗੜ੍ਹ : ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੋਂ  ਦੇ ਪਿੰਡ ਮੌੜਾਂ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੈਨਾਤ ਇੱਕ ਅਧਿਆਪਕਾ ਨੇ ਅਸਤੀਫ਼ਾ ਦੇ ਦਿਤਾ ਹੈ। ਆਪਣੇ ਅਸਤੀਫੇ ਵਿਚ ਅਧਿਆਪਕਾ ਰੁਪਿੰਦਰ ਕੌਰ ਨੇ ਲਿਖਿਆ ਹੈ ਕਿ ਉਹ ਅਧਿਆਪਕ ਵਜੋਂ ਮਿਲ ਰਹੀ ਤਨਖ਼ਾਹ ਤੋਂ ਸੰਤੁਸ਼ਟ ਨਹੀਂ ਹਨ ਜਿਸ ਦੇ ਚਲਦੇ ਉਹ ਆਪਣਾ ਅਸਤੀਫ਼ਾ ਦੇ ਰਹੇ ਹਨ।

ਇਹ ਅਸਤੀਫ਼ਾ ਉਨ੍ਹਾਂ ਨੇ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭੇਜਦਿਆਂ ਲਿਖਿਆ ਕਿ ਜੋ ਤਨਖ਼ਾਹ ਉਨ੍ਹਾਂ ਨੂੰ ਮਿਲ ਰਹੀ ਹੈ ਉਸ ਨਾਲ ਤਾਂ ਦਵਾਈਆਂ ਦਾ ਖ਼ਰਚਾ ਵੀ ਪੂਰਾ ਨਹੀਂ ਹੁਣ ਬਾਕੀ ਪਰਿਵਾਰਕ ਖ਼ਰਚੇ ਤਾਂ ਬਹੁਤ ਦੂਰ ਦੀ ਗੱਲ ਹਨ। ਇਸ ਤੋਂ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਤੋਂ ਜੋ ਵਿੱਤ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ ਜਿਸ ਦੇ ਚਲਦੇ ਕਈ ਸਿਹਤ ਸਮੱਸਿਆਵਾਂ ਕਾਰਨ ਮੈਂ ਅਸਤੀਫ਼ਾ ਦੇ ਰਹੀ ਹਾਂ।

Rupinder KaurRupinder Kaur

ਜ਼ਿਕਰਯੋਗ ਹੈ ਕਿ ਰੁਪਿੰਦਰ ਕੌਰ ਬਤੌਰ ਈ.ਜੀ.ਐੱਸ. ਵਾਲੰਟੀਅਰ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਵਿਖੇ 21 ਫਰਵਰੀ 2014 ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਨੂੰ ਨੌਕਰੀ ਛੱਡਣ ਸਬੰਧੀ ਲਿਖਤੀ ਪੱਤਰ ਸਿੱਖਿਆ ਵਿਭਾਗ ਦੇ ਗਰੁੱਪ ਵਿੱਚ ਸ਼ੇਅਰ ਤਾਂ ਕਰ ਦਿੱਤਾ ਸੀ ਪਰ ਉਸ ‘ਤੇ ਤਰੀਕ ਨਾ ਲਿਖੀ ਹੋਣ ਕਾਰਨ ਅਜੇ ਤੱਕ ਮਨਜ਼ੂਰ ਨਹੀਂ ਹੋਇਆ ਪਰ ਇਹ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਇਆ ਹੈ। ਮੰਗਲਵਾਰ ਨੂੰ ਰੁਪਿੰਦਰ ਕੌਰ ਨੇ ਇਸ ਪੱਤਰ ‘ਤੇ 13 ਅਪ੍ਰੈਲ 2022 ਤਰੀਕ ਲਿਖ ਕੇ ਆਪਣਆ ਅਸਤੀਫ਼ਾ ਸੈਂਟਰ ਇੰਚਾਰਜ ਸਤਪਾਲ ਬਾਂਸਲ ਨੂੰ ਸੌਂਪ ਦਿੱਤਾ।

resignation letterresignation letter

ਘੱਟ ਮਿਹਨਤਾਨੇ ਤੋਂ ਦੁਖੀ ਹੋ ਕੇ ਨੌਕਰੀ ਛੱਡਣ ਵਾਲੀ ਅਧਿਆਪਕਾ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਐਮਏ, ਬੀਐੱਡ ਤੇ ਈਟੀਟੀ ਪਾਸ ਹੈ। ਉਹ 2003 ਤੋਂ ਸੈਂਟਰ ’ਚ ਪੜ੍ਹਾ ਰਹੀ ਸੀ ਤੇ 2014 ਤੋਂ ਨਿਰਵਿਘਨ ਸਰਕਾਰੀ ਪ੍ਰਾਇਮਰੀ ਸਕੂਲ ਮੌੜਾਂ ਪਿਛਲੇ 8 ਸਾਲ ਤੋਂ ਲਗਾਤਾਰ ਉਹ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ 60-65 ਵਿਦਿਆਰਥੀਆਂ ਨੂੰ ਸਿਰਫ਼ 6 ਹਜ਼ਾਰ ਪ੍ਰਤੀ ਮਹੀਨਾ ਲੈ ਕੇ ਗਿਆਨ ਵੰਡ ਰਹੀ ਸੀ।

Resignations Resignations

ਪਿਛਲੇ ਸਮੇਂ ਤੋਂ ਉਹ ਸਿਹਤ ਠੀਕ ਨਾ ਹੋਣ ਕਾਰਨ ਮੈਡੀਕਲ ਖਰਚਿਆਂ ਦਾ ਵੀ ਬੋਝ ਨਹੀਂ ਝੱਲ ਸਕਦੀ। ਇਸ ਕਰਕੇ ਉਸ ਨੇ 30 ਮਾਰਚ ਤੋਂ 13 ਅਪਰੈਲ ਤੱਕ ਮੈਡੀਕਲ ਛੁੱਟੀ ਲਈ ਹੋਈ ਹੈ ਅਤੇ 13 ਅਪ੍ਰੈਲ ਤੋਂ ਅਸਤੀਫ਼ਾ ਦੇ ਰਹੇ ਹਨ ਜਿਸ ਬਾਬਤ ਅਸਤੀਫ਼ਾ ਪੱਤਰ ਦੋ ਦਿਨ ਪਹਿਲਾਂ ਹੀ ਸੈਂਟਰ ਇੰਚਾਰਜ਼ ਸਤਪਾਲ ਬਾਂਸਲ ਨੂੰ ਸੌਂਪ ਦਿੱਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement